ਚੰਡੀਗੜ੍ਹ : ਇਸ ਵੇਲੇ ਦੀ ਵੱਡੀ ਖ਼ਬਰ ਪੰਜਾਬ ਵਿਚ ਲਾਗੂ ਕਰਫਿਊ ਦੇ ਸਬੰਧ ‘ਚ ਆ ਰਹੀ ਐ। ਜਿਸ ਵਿਚ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਇਹ ਐਲਾਨ ਕੀਤਾ ਹੈ ਕਿ ਕੱਲ੍ਹ ਯਾਨੀ 18 ਮਈ ਤੋਂ ਸੂਬੇ ਅੰਦਰ ਲਾਗੂ ਕਰਫਿਊ ਨੂੰ ਪੂਰੀ ਤਰਾਂ ਹਟਾ ਲਿਆ ਜਾਏਗਾ। ਆਪਣੇ ਫੇਸਬੁੱਕ ਪੇਜ਼ ਤੇ ਇੱਕ ਵਾਰ ਫੇਰ ਲਾਈਵ ਹੋਏ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਨਾਲ ਇਹ ਵੀ ਸਾਫ ਕੀਤਾ ਹੈ. ਕਿ ਪੰਜਾਬ ਵਿਚ ਪਹਿਲਾਂ ਤੋਂ ਜਾਰੀ ਤਾਲਾਬੰਦੀ ਦੇ ਨਿਯਮ ਉਸੇ ਤਰਾਂ ਲਾਗੂ ਰਹਿਣਗੇ। ਇਸ ਤੋਂ ਇਲਾਵਾ ਨਾਲ ਇਹ ਵੀ ਦੱਸ ਦਈਏ ਕਿ ਇਸ ਸਬੰਧ ਵਿਚ ਵਧੇਰੇ ਜਾਣਕਾਰੀ ਮੁਖ ਮੰਤਰੀ ਆਉਣ ਵਾਲੀ ਕੱਲ੍ਹ ਯਾਨੀ 18 ਮਈ ਨੂੰ ਦੇਣਗੇ। ਅੱਜ ਦੇ ਇਸ ਲਾਈਵ ਦੌਰਾਨ ਕੈਪਟਨ ਨੇ ਜਿਹੜੀ ਹੋਰ ਖਾਸ ਗੱਲ ਕਹਿ ਕਿ ਉਹ ਇਹ ਐ ਕਿ ਪੰਜਾਬ ਸਰਕਾਰ ਰੈੱਡ ਜ਼ੋਨ, ਔਰੇਂਜ ਜ਼ੋਨ ਤੇ ਗਰੀਨ ਜ਼ੋਨ ਦੇ ਹਿਸਾਬ ਨਾਲ ਖੇਤਰਾਂ ਦੀ ਵੰਡ ਨਹੀਂ ਕਰਨਾ ਚਾਹੁੰਦੀ। ਲਿਹਾਜਾ ਉਹ ਇਸ ਸਬੰਧ ਕੇਂਦਰ ਸਰਕਾਰ ਨਾਲ ਰਾਬਤੇ ‘ਚ ਹਨ ਕਿ ਉਨ੍ਹਾਂ ਨੂੰ ਕਨਫਾਈਨਮੈਂਟ ਤੇ ਨਾਨ ਕਾਂਫੀਨਮੈਂਟ ਏਰੀਏ ਬਣਾਉਣ ਦੀ ਇਜ਼ਾਜ਼ਤ ਦਿੱਤੀ ਜਾਏ। ਦੱਸ ਦਈਏ ਕਿ ਕਾਨਫੈਨਮੈਂਟ ਏਰੀਆ ਉਹ ਜਿਥੇ ਕੋਰੋਨਾ ਦੇ ਕੇਸ ਹਨ ਤੇ ਨਾਨਕਾਨਫੈਨਮੈਂਟ ਏਰੀਆ ਉਹ ਜਿਸ ਵਿਚ ਕੋਰੋਨਾ ਦੇ ਕੇਸ ਨਹੀਂ ਹਨ। ਰਿਪੋਰਟਾਂ ਅਨੁਸਾਰ ਕੈਪਟਨ ਸਰਕਾਰ ਨਾਨ ਕੰਫ਼ੇਨਮੈਂਟ ਏਰੀਏ ਪੂਰੀ ਤਰਾਂ ਖੋਲ੍ਹਣ ਦੀ ਤਿਆਰੀ ਵਿਚ ਹੈ ਤਾਂ ਜੋ ਸਭ ਕੁਝ ਪਹਿਲਾਂ ਵਾਂਗ ਕੀਤਾ ਜਾ ਸਕੇ।