Htv Punjabi
Punjab

ਬੰਦੇ ਨੂੰ ਘਰੇ ਬੁਲਾ ਕੇ ਜ਼ਨਾਨੀ ਨੇ ਕਰਵਾਏ ਆ ਕੰਮ, ਪੁਲਿਸ ਵਾਲੇ ਵੀ ਹੈਰਾਨ

ਪਠਾਨਕੋਟ : ਦੇਸ਼ ਵਿੱਚ ਵੱਧ ਰਹੀਆਂ ਬਲਾਤਕਾਰ ਦੀਆਂ ਵਾਰਦਾਤਾਂ ਤੋਂ ਬਾਅਦ ਜਿੱਥੇ ਕਿਸੇ ਵੀ ਕੁੜੀ ਜਾਂ ਔਰਤ ਦਾ ਕਿਤੇ ਵੀ ਜਾਣਾ ਜਾਂ ਆਣਾ ਸੁਰੱਖਿਅਤ ਨਹੀਂ ਹੈ, ਉੱਥੇ ਹੀ ਬਲਾਤਕਾਰ ਦੀਆਂ ਵਾਰਦਾਤਾਂ ਲਈ ਨਿਸ਼ਾਨਾ ਸਭ ਤੋਂ ਜ਼ਿਆਦਾ ਨਾਬਾਲਿਗ ਜਾਂ ਛੋਟੀਆਂ ਬੱਚੀਆਂ ਦੇ ਨਾਲ ਕੀਤਾ ਜਾਂਦਾ ਹੈ l ਇਸ ਤੋਂ ਬਾਅਦ ਉਨ੍ਹਾਂ ਨੂੰ ਜਾਂ ਤਾਂ ਮਾਰ ਦਿੱਤਾ ਜਾਂਦਾ ਜਾਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਹਨ l ਪਰ ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਦਾ l ਜਿੱਥੇ ਇਸ ਸਮਾਜ ਵਿੱਚ ਕੁੜੀਆਂ ਜਾਂ ਬੱਚੀਆਂ ਨਾਲ ਇਹ ਸਭ ਕੁਝ ਹੁੰਦਾ ਤਾਂ ਬਖ਼ਸ਼ਿਆ ਮੁੰਡਿਆ ਨੂੰ ਵੀ ਨਹੀਂ ਜਾਂਦਾ l ਨਵੇਂ ਜ਼ਮਾਨੇ ਵਿੱਚ ਅਜਿਹੀਆਂ ਵਾਰਦਾਤਾਂ ਲਈ ਸ਼ਿਕਾਰ ਮੁੰਡਿਆਂ ਨੂੰ ਵੀ ਬਣਾਇਆ ਜਾਂਦਾ l
ਮਿਲੀ ਜਾਣਕਾਰੀ ਅਨੁਸਾਰ ਅਜਿਹਾ ਹੀ ਇੱਕ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਹੈ l ਜਿੱਥੇ ਇੱਕ ਦੁਕਾਨਦਾਰ ਇੱਕ ਔਰਤ ਦੇ ਜਾਲ ਵਿੱਚ ਫਸ ਗਿਆ l ਮਾਮਲਾ ਇਹ ਹੈ ਕਿ ਔਰਤ ਨੇ ਦੁਕਾਨਦਾਰ ਨੂੰ ਆਪਣੇ ਘਰ ਬੁਲਾਇਆ ਅਤੇ ਉੱਥੇ ਫੇਰ ਜੋ ਹੋਇਆ ਉਹ ਸ਼ਰਮਸਾਰ ਕਰਨ ਵਾਲਾ ਸੀ l ਔਰਤ ਨੇ ਦੁਕਾਨਦਾਰ ਨੂੰ ਨੰਗਾ ਹੋਣ ਲਈ ਕਿਹਾ l ਦੁਕਾਨਦਾਰ ਦੇ ਅਜਿਹਾ ਨਾ ਕਰਨ ‘ਤੇ ਔਰਤ ਨੇ ਧਮਕੀ ਦਿੱਤੀ ਕਿ ਉਹ ਰੌਲਾ ਪਾ ਦੇਵੇਗੀ l ਬਦਨਾਮੀ ਦੇ ਡਰ ਤੋਂ ਜਿਵੇਂ ਹੀ ਦੁਕਾਨਦਾਰ ਨੇ ਕੱਪੜੇ ਉਤਾਰੇ ਤਾਂ ਉੱਥੇ ਦੋ ਲੋਕ ਹੋਰ ਆ ਗਏ ਅਤੇ ਉਸ ਦੇ ਨੰਗੇ ਦੀਆਂ ਫੋਟੋਆਂ ਖਿੱਚਣ ਲੱਗ ਪਏ l ਜਿਸ ਤੋਂ ਬਾਅਦ ਕਿ ਉਨ੍ਹਾਂ ਨੇ ਦੁਕਾਨ ਦਾਰ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਤੋਂ ਪੈਸਿਆਂ ਦੀ ਮੰਗ ਕਰਨ ਲੱਗੇ ਅਤੇ ਕਿਹਾ ਕਿ ਜੇਕ ਪੈਸੇ ਨਾ ਦਿੱਤੇ ਤਾਂ ਉਸ ਦੀ ਫੋਟੋਆਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਣਗੇ l
ਸੁਜਾਨਪੁਰ ਨਿਵਾਸੀ ਦੁਕਾਨਦਾਰ ਨੇ ਥਾਣਾ ਟੂ ਵਿੱਚ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਪਿੰਡ ਅਜ਼ੀਜ਼ਪੁਰ ਵਿੱਚ ਉਹ ਫਾਸਟਫੂਡ ਦੀ ਦੁਕਾਨ ਚਲਾਉਂਦਾ ਹੈ l 4 ਫਰਵਰੀ ਨੂੰ ਉਸ ਨੂੰ ਇੱਕ ਔਰਤ ਦਾ ਫੋਨ ਆਇਆ ਕਿ ਉਹ ਉਸ ਨੂੰ ਮਿਲਣਾ ਚਾਹੁੰਦੀ ਹੈ l ਪੀੜਿਤ ਦਾ ਕਹਿਣਾ ਕਿ ਲੋਕ ਅਕਸਰ ਉਸ ਨੂੰ ਵਿਆਹਾਂ ਦੇ ਆਰਡਰ ਦੇ ਲਈ ਬੁਲਾ ਲੈਂਦੇ ਹਨ l ਸ਼ਾਇਦ ਇਨ੍ਹਾਂ ਨੇ ਵੀ ਕਿਸੇ ਆਰਡਰ ਲਈ ਬੁਲਾਇਆ ਹੋਣਾ l ਔਰਤ ਨੇ ਦੁਕਾਨਦਾਰ ਨੂੰ ਉੱਚੀ ਪੁਲੀ ਏਰੀਆ ਵਿੱਚ ਮਿਲਣ ਲਈ ਬੁਲਾਇਆ l ਜਦੋਂ ਦੁਕਾਨਦਾਰ ਉੱਥੇ ਪਹੁੰਚਿਆ ਤਾਂ ਥੋੜ੍ਹੀ ਦੇਰ ਬਾਅਦ ਇੱਕ ਔਰਤ ਆਈ ਅਤੇ ਉਸ ਨੂੰ ਇੱਕ ਘਰ ਵਿੱਚ ਲੈ ਗਈ l ਘਰ ਵਿੱਚ ਲਿਜਾ ਕੇ ਔਰਤ ਨੇ ਕਿਹਾ ਕਿ ਉਹ ਆਪਣੇ ਕੱਪੜੇ ਉਤਾਰ ਦੇਵੇ ਨਹੀਂ ਤਾਂ ਉਹ ਰੌਲਾ ਪਾ ਦੇਵੇਗੀ l ਦੁਕਾਨਦਾਰ ਨੇ ਕਿਹਾ ਕਿ ਬਦਨਾਮੀ ਦੇ ਡਰ ਤੋਂ ਉਸ ਨੇ ਕੱਪੜੇ ਉਤਾਰ ਦਿੱਤੇ ਪਰ ਉਸੀ ਸਮੇਂ ਦੋ ਅਣਪਛਾਤੇ ਵਿਅਕਤੀ ਕਮਰੇ ਵਿੱਚ ਆਏ ‘ਤੇ ਉਸ ਦੀਆਂ ਫੋਟੋਆਂ ਖਿੱਚਣ ਲੱਗੇ l
ਫੋਟੋਆਂ ਖਿੱਚਣ ਤੋਂ ਬਾਅਦ ਉਨ੍ਹਾਂ ਨੇ ਦੁਕਾਨਦਾਰ ਤੋਂ ਇੱਕ ਲੱਖ ਰੁਪਏ ਦੀ ਮੰਗ ਕੀਤੀ ‘ਤੇ ਕਿਹਾ ਕਿ ਜੇਕਰ ਨਹੀਂ ਦਿੱਤੇ ਤਾਂ ਉਸ ਦੀ ਫੋਟੋ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦੇਣਗੇ l ਉਨ੍ਹਾਂ ਨੇ ਦੁਕਾਨਦਾਰ ਦੀ ਤਲਾਸ਼ੀ ਲਈ ਅਤੇ ਜੇਬ ਤੋਂ 1200 ਰੁਪਏ ਨਿਕਲੇ ਜਿਹੜੇ ਕਿ ਉਨ੍ਹਾਂ ਨੇ ਰੱਖ ਲਏ l ਉਸ ਤੋਂ ਬਾਅਦ ਉਨ੍ਹਾਂ ਨੇ ਹੋਰ ਪੈਸੇ ਮੰਗੇ, ਅਗਲੇ ਦਿਨ ਇਸ ਦੀ ਦੁਕਾਨ ‘ਤੇ ਜਾ ਕੇ ਅੱਠ ਹਜ਼ਾਰ ਰੁਪਏ ਹੋਰ ਲੈ ਲਏ l ਬਾਅਦ ਵਿੱਚ ਉਸ ਤੋਂ ਇੱਕ ਲੱਖ ਰੁਪਏ ਦੇ ਦੋ ਚੈੱਕ ਵੀ ਲੈ ਲਏ l ਦੁਕਾਨਦਾਰ ਦਾ ਕਹਿਣਾ ਕਿ ਉਹ ਘਟਨਾ ਦੇ ਬਾਅਦ ਤੋਂ ਪਰੇਸ਼ਾਨ ਚੱਲ ਰਿਹਾ ਹੈ ਅਤੇ ਮਾਨਸਿਕ ਤਨਾਅ ਵਿੱਚ ਹੈ l ਇਸ ਮਾਮਲੇ ਵਿੱਚ ਪੁਲਿਸ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ l ਐਸਐਚਓ ਦਵਿੰਦਰ ਪ੍ਰਕਾਸ਼ ਨੇ ਕਿਹਾ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ l

Related posts

ਸਾਰੀ ਰਾਤ ਮ੍ਰਿਤ ਨੌਜਵਾਨ ਦੇ ਉੱਤੋਂ ਲੰਘਦੇ ਰਹੇ ਵਾਹਨ; ਕੰਬ ਗਈ ਦੇਖਣ ਵਾਲਿਆਂ ਦੀ ਰੂਹ

htvteam

ਲੋਕਾਂ ਨੇ ਪਾਈ ਲਾਟਰੀ, ਇਨਾਮ ਦੇ ਨਾਮ ਤੇ ਦੇਖੋ ਕੀ ਨਿਕਲਿਆ ?

htvteam

ਭੱਜਣ ਦੀ ਹੋ ਚੁੱਕੀ ਸੀ ਰਿਹਰਸਲ, ਕੈਦੀ ਜਾਣੇ ਸਨ ਕਿ ਕਿੱਥੇ ਹੈ ਇਲੈਕਟ੍ਰਿਕ ਫੇਸਿੰਗ ਵਿੱਚ ਗੈਪ, ਉਸੀ ਰਸਤੇ ਤੋਂ ਭੱਜੇ, ਜੇਲ੍ਹ ਦੇ ਅੰਦਰ ਤੋਂ ਕਿਸੇ ਨੇ ਕੀਤੀ ਮਦਦ

Htv Punjabi

Leave a Comment