ਇਧਰ ਦੂਜੇ ਪਾਸੇ ਦੁੱਲਾ ਸਿੰਘ ਨਾਮ ਦੇ ਜਿਸ ਕਿਰਾਏਦਾਰ ਦੇ ਕੌਂਸਲਰ ਰਾਜਿੰਦਰ ਨੇ, ਹੱਥ ‘ਤੇ ਦੰਦੀ ਵੱਢ ਕੇ ਆਪਣੇ ਦੰਦ ਕੱਢਵਾਏ ਨੇ ਉਨ੍ਹਾਂ ਦਾ ਕਹਿਣੈ ਕਿ ਕਰਫਿਊ ਕਾਰਨ ਉਨ੍ਹਾਂ ਦਾ ਕੰਮ ਬੰਦ ਪਿਅੇ ਅਤੇ ਬਿਨ੍ਹਾਂ ਕੰਮ ਉਹ ਕਿਰਾਇਆ ਕਿੱਥੋਂ ਦੇਣ ? ਕਿਰਾਏਦਾਰਾਂ ਦੇ ਦੋਸ਼ ਨੇ ਕਿ ਕੌਂਸਰਲਰ ਰਾਜ ਨੇ ਉਸਦਾ ਸਿਰ ਪਾੜ ਦਿੱਤੈ ਅਤੇ ਹੁਣ ਉਲਟਾ ਉਸਨੂੰ ਹੀ ਪਰਚਾ ਪਵਾਉਣ ਦੀਆਂ ਧਮਕੀਆਂ ਦੇ ਰਿਹੈ। ਉੱਥੇ ਹੀ ਕੌਂਸਲਰ ਦੇ ਘਰ ਕਿਰਾਏ ‘ਤੇ ਰਹਿਣ ਵਾਲੀ ਇੱਕ ਬਜ਼ੁਰਗ ਮਹਿਲਾ ਸ਼ੀਲਾ ਦੇਵੀ ਨੇ ਵੀ ਕੌਂਸਲਰ ‘ਤੇ ਕਈ ਗੰਭੀਰ ਦੋਸ਼ ਲਾਏ ਨੇ।
ਉੱਧਰ ਜਦ ਇਸ ਸਾਰੇ ਮਾਮਲੇ ਬਾਰੇ ਕਾਂਗਰਸੀ ਕੌਂਸਲਰ ਰਾਜ ਦੀ ਪਤਨੀ ਸੁਖਵੰਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਰਾਏਦਾਰ ਦੁੱਲਾ ਸਿੰਘ ‘ਤੇ ਦੋਸ਼ ਲਗਾਉਂਦੇ ਕੀ ਕਿਹਾ ਇਹ ਸਾਰਾ ਝਗੜਾ ਕਿਰਾਏਦਾਰ ਵਲੋਂ ਇੱਕ ਕੁੜੀ ਦੇ ਰੱਖਣ ਉਪਰੰਤ ਸ਼ੁਰੂ ਹੈ ਸੀ ਜਿਸ ਨੂੰ ਇਹ ਦੋ ਢਾਈ ਮਹੀਨੇ ਤੋਂ ਰੱਖੀ ਬੈਠੇ ਸੀ ਤੇ ਉਹ ਰਾਤ ਨੂੰ 12 ਵਜੇ ਫੋਨ ਕਰਕੇ ਕੁਝ ਸ਼ੱਕੀ ਬੰਦਿਆਂ ਨੂੰ ਬੁਲਾਉਂਦੀ ਜਿਸ ਤੇ ਕੌਂਸਲਰ ਰਾਜਿੰਦਰ ਰਾਜ ਤੇ ਉਨ੍ਹਾਂ ਸਾਰੀਆਂ ਨੂੰ ਇਤਰਾਜ਼ ਸੀ। ਐਮਸੀ ਦੀ ਪਤਨੀ ਦੇ ਅਨੁਸਾਰ ਟੋਕਣ ਤੇ ਇਹ ਲੋਕ ਉਸ ਲੜਕੀ ਨੂੰ ਛੱਡ ਤਾਂ ਆਏ ਪਰ ਉਸ ਖੁੰਦਕ ‘ਚ ਇਨ੍ਹਾਂ ਨੇ ਇਹ ਹਮਲਾ ਕਰ ਦਿੱਤਾ। ਇਸ ਸਬੰਧ ‘ਚ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਪਾਲ ਸਿੰਘ ਦਾ ਕਹਿਣੈ ਕਿ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ…