Htv Punjabi
Punjab

ਜਲੰਧਰ ਮਗਰੋਂ ਅੰਮ੍ਰਿਤਸਰ ਦੇ ਇਸ ਥਾਣੇ ‘ਚ ਹੋਇਆ ਕੋਰੋਨਾ ਬਲਾਸਟ, ਪੂਰੇ ਥਾਣੇ ਨੂੰ ਪਈਆਂ ਭਾਜੜਾ

ਅੰਮ੍ਰਿਤਸਰ :  ਕੋਰੋਨਾ ਵਾਇਰਸ ਦੇ ਮਰੀਜ਼ ਲਗਾਤਾਰ ਵਧਦੇ ਜਾ ਰਹੇ ਨੇ ਤੇ ਹੁਣ ਇਸ ਵਿੱਚ ਪੁਲਿਸ ਪ੍ਰਸ਼ਾਸ਼ਨ ਵੀ ਘਿਰਦਾ ਜਾ ਰਿਹਾ ਹੈ।  ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦਾ ਜਿੱਥੇ ਇਲਾਕਾ ਮੋਕਮਪੁਰਾ ਪੁਲਿਸ ਸਟੇਸ਼ਨ ਦੇ ਨਵੇਂ ਆਏ ਐਸਐਚਓ ਤੇ ਉਸਦੇ ਬਾਕੀ ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਉਣ ਨਾਲ ਪੁਲਿਸ ਵਿਭਾਗ ਸਣੇ ਸਥਾਨਕ ਲੋਕਾਂ ‘ਚ ਭਾਜੜਾਂ ਪੈ ਗਈਆਂ ਨੇ। ਜਿਸ ਤੋਂ ਬਾਅਦ ਥਾਣਾ ਮੁਖੀ ਸਣੇ ਬਾਕੀ ਪੁਲਿਸ ਅਧਿਕਾਰੀਆਂ ਨੂੰ ਇਕਾਂਤਵਾਸ ‘ਚ ਭੇਜ ਦਿੱਤਾ ਗਿਆ ਹੈ । ਇਸ ਦੇ ਨਾਲ ਹੀ ਹੁਣ ਥਾਣਾ ਮੋਹਕਾਮਪੁਰਾ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ । ਇਸ ਸਬੰਧੀ ਥਾਣਾ ਮੋਹਕਾਮਪੁਰਾ ‘ਚ ਤਾਇਨਾਤ ਏਐਸਆਈ ਜਸਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਥਾਣੇ ‘ਚ ਜਸਬੀਰ ਸਿੰਘ ਨਾਮਕ ਮੁਲਾਜ਼ਮ ਕੋਰੋਨਾ ਪਾਜ਼ਿਟਿਵ ਪਾਈਆ ਗਿਆ ਸੀ । ਜਿਸ ਤੋਂ ਬਾਅਦ ਸਾਰੇ ਥਾਣੇ ਦੇ ਮੁਲਾਜ਼ਮਾਂ ਦੇ ਕੋਰੋਨਾ ਟੈਸਟ ਕਰਵਾਏ ਗਏ ਤੇ ਇਸ ਦੌਰਾਨ ਥਾਣਾ ਮੁਖੀ ਦੀ ਰਿਪੋਰਟ ਵੀ ਕੋਰੋਨਾ ਪਾਜ਼ਿਟਿਵ ਆ ਗਈ ਜਿਨ੍ਹਾਂ ਨੂੰ ਇਕਾਂਤਵਾਸ ਕਰਨ ਮਗਰੋਂ ਸਾਰਾ ਥਾਣਾ ਸੈਨੇਟਾਈਜ਼ ਕੀਤਾ ਜਾ ਰਿਹਾ ਹੈ।

Related posts

ਗੈਂਗਸਟਰ ਗੋਲਡੀ ਬਰਾੜ ਦਾ ਬੈਂਕ ‘ਚ ਖਾਤਾ ਖੁਲਵਾਉਣ ਪੁੱਜਿਆ ਨੌਜਵਾਨ

htvteam

ਵਿਚੋਲਣ ਨੇ ਮੁੰਡੇ ਨੂੰ ਕਮਰੇ ‘ਚ ਬੰਦ ਕਰ ਲਾਹੀਆਂ ਸ਼ਰਮਾਂ; ਦੇਖੋ ਵੀਡੀਓ

htvteam

ਦੇਖੋ ਡਾਕਟਰ ਭੁੱਲਰ ਦੇ ਨੁਸਕਿਆਂ ਨੇ ਕਿਵੇਂ ਬਚਾਈ ਲੋਕਾਂ ਜਾਨ

htvteam

Leave a Comment