ਨਵੀਂ ਦਿੱਲੀ : ਕੋਰੋਨਾ ਤੋਂ ਲੋਕਾਂ ਦੀ ਆਸਥਾ ਦੇ ਰੂਪ ਵਿੱਚ ਬਦਲਾਅ ਆਇਆ ਹੈ l ਚੰਗੀ ਗੱਲ ਇਹ ਹੈ ਕਿ ਮੰਦਿਰ ਦੇ ਪਟ ਬੰਦ ਹਨ ਤਾਂ ਲੋਕ ਆਨਲਾਈਨ ਦਰਸ਼ਨ ਕਰ ਰਹੇ ਹਨ l ਦੇਸ਼ ਦੇ ਪ੍ਰਮੁੱਖ 8 ਮੰਦਿਰਾਂ ਵਿੱਚ ਹੀ ਇੱਕ ਮਹੀਨੇ ਵਿੱਚ 2 ਤੋਂ 100 ਗੁਣਾ ਤੱਕ ਆਨਲਾਈਨ ਦਰਸ਼ਨ ਵਧਿਆ ਹੈ l ਹਾਲਾਂਕਿ, ਦੂਜੇ ਪਾਸੇ ਮੰਦਿਰ ਪ੍ਰਬੰਧਕਾਂ ਦੇ ਅਨੁਸਾਰ ਆਨਲਾਈਨ ਪੂਜਾ, ਅਭਿਸ਼ੇਕ, ਹਨ, ਪ੍ਰਸਾਦ ਬੁੱਕ ਕਰਵਾਉਣ ਵਾਲਿਆਂ ਦੀ ਤਾਦਾਦ ਸਿਰਫ 10 ਫੀਸਦੀ ਰਹਿ ਗਈ ਹੈ.ਲੋਕ ਹਲੇ ਆਨਲਾਈਨ ਦਾਨ ਨਹੀਂ ਕਰ ਰਹੇ l
ਸ਼ਿਰਡੀ ਸਾਈਂ ਮੰਦਿਰ ਵਿੱਚ ਲਾਕਡਾਊਨ ਦੇ ਦੌਰਾਨ ਵੈਬਸਾਈਟ ਤੇ ਰੋਜ਼ 30 ਹਜ਼ਾਰ ਲੋਕ ਆਨਲਾਈਨ ਦਰਸ਼ਨ ਕਰਦੇ ਹਨ l ਜਦ ਕਿ ਪਹਿਲਾਂ ਰੋਜ਼ਾਨਾ ਕਰੀਬ 16 ਹਜ਼ਾਰ ਲੋਕ ਪੇਜ਼ ਤੇ ਆਉਂਦੇ ਸਨ l ਉੱਥੇ ਹੀ ਮੋਬਾਈਲ ਐਪ, ਟਾਟਾ ਸਕਾਈ, ਜਿਓ ਟੀਵੀ ਤੇ ਆਨਲਾਈਨ ਦਰਸ਼ਨ ਕਰਨ ਵਾਲਿਆਂ ਦੀ ਸੰਖਿਆ ਇੱਕ ਲੱਖ ਹੈ l ਸ਼ਿਰਡੀ ਸੰਸਥਾਨ ਦੇ ਆਈਟੀ ਹੈਡ ਅਨਿਲ ਸ਼ਿੰਦੇ ਦੇ ਮੁਤਾਬਿਕ, ਲਾਕਡਾਊਨ ਵਿੱਚ ਆਨਲਾਈਨ ਦਰਸ਼ਨ ਕਰਨ ਵਾਲਿਆਂ ਦੀ ਸੰਖਿਆ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ l ਦੂਜੇ ਪਾਸੇ ਇਸ ਦੌਰਾਨ ਆਨਲਾਈਨ ਦਾਨ 95 ਪ੍ਰਤੀਸ਼ਤ ਘੱਟ ਹੋਇਆ ਹੈ l ਪੂਜਾ ਸਮੱਗਰੀ ਦੀ ਆਨਲਾਈਨ ਬੁਕਿੰਗ ਨਹੀਂ ਹੋ ਰਹੀ ਹੈ l
ਸਿੱਧੀ ਵਿਨਾਇਕ ਵਿੱਚ ਲਾਕਡਾਊਨ ਦੇ ਦੌਰਾਨ ਰੋਜ਼ 3 ਲੱਖ ਲੋਕ ਲਾਈਵ ਦਰਸ਼ਨ ਕਰ ਰਹੇ ਹਨ ਜਦ ਕਿ ਜਨਵਰੀ ਫਰਵਰੀ ਵਿੱਚ ਰੋਜ਼ਾਨਾ ਇੱਕ ਲੱਖ ਲੋਕ ਆਨਲਾਈਨ ਦਰਸ਼ਨ ਕਰਦੇ ਸਨ l ਮੰਦਿਰ ਟਰੱਸਟ ਦੇ ਅਨਿਲ ਪਰਵ ਦੇ ਮੁਤਾਬਿਕ, ਵੈਬਸਾਈਟ ਦੇ ਇਲਾਵਾ ਜਿਓ, ਯੂਟਿਊਬ, ਐਫਬੀ ਤੇ ਵੀ ਲਾਈਵ ਦਰਸ਼ਨ ਸੁਵਿਧਾ ਹੈ l ਇੱਕ ਟੈਲੀਕਾਮ ਕੰਪਨੀ ਦੇ ਅਨੁਸਾਰ ਮਹਾਂਰਾਸ਼ਟਰ, ਮੁੰਬਈ, ਗੋਆ ਵਿੱਚ ਪਿਛਲੇ ਸਾਲ ਮਾਰਚ ਅਪ੍ਰੈਲ ਵਿੱਚ 30 ਲੱਖ ਦੇ ਮੁਕਾਬਲੇ ਇਸ ਸਾਲ ਇੱਕ ਕਰੋੜ ਲੋਕ ਕਿਸੀ ਨਾ ਕਿਸੀ ਪਲੇਟਫਾਰਮ ਤੇ ਲਾਈਵ ਦਰਸ਼ਨ ਕਰ ਹਨ l
ਵੈਸ਼ਣੋ ਦੇਵੀ ਵਿੱਚ ਅਪ੍ਰੈਲ 2019 ਵਿੱਚ ਇੱਥੇ 7 ਲੱਖ ਲੋਕ ਦਰਸ਼ਨ ਕਰਨ ਆਏ ਸਨ ਪਰ ਇਸ ਤੋਂ ਬਾਅਦ ਕੋਰੋਨਾ ਦੇ ਕਹਿਰ ਕਾਰਨ ਮੰਦਿਰ ਵਿੱਚ ਸਿਰਫ ਪੁਜਾਰੀ ਹੀ ਪ੍ਰੇਵਸ਼ ਕਰ ਪਾ ਰਹੇ ਹਨ l ਮੰਦਿਰ ਦੀ ਵੈਬਸਾਈਟ ਤੇ ਸਵੇਰੇ ਅਤੇ ਸ਼ਾਮ ਅਟਕਾ ਆਰਤੀ ਦਾ ਲਾਈਵ ਪ੍ਰਸਾਰਣ ਕੀਤਾ ਜਾਂਦਾ ਹੈ l ਮੰਦਿਰ ਟਰੱਸਟ ਦੇ ਮੁਤਾਬਿਕ, ਵੈਬਸਾਈਟ ਅਤੇੇ ਐਪ ਦੇ ਇਲਾਵਾ ਸ਼ਰਧਾ ਚੈਨਲ ਤੇ ਵੀ ਆਰਤੀ ਦਾ ਲਾਈਵ ਪ੍ਰਸਾਰਣ ਕੀਤਾ ਜਾਂਦਾ ਹੈ l ਲਾਕਡਾਊਨ ਤੋਂ ਪਹਿਲਾਂ ਵੈਬਸਾਈਟ ਤੇ 5 ਹਜ਼ਾਰ ਲੋਕ ਆਨਲਾਈਨ ਦਰਸ਼ਨ ਕਰਦੇ ਸਨ ਪਰ ਹੁਣ ਰੋਜ਼ 15 ਹਜ਼ਾਰ ਤੋਂ ਜ਼ਿਆਦਾ ਲੋਕ ਦਰਸ਼ਨ ਕਰ ਰਹੇ ਹਨ l
ਸੋਮਨਾਥ ਜੋਤੀਲੰਿਗ ਦੇ ਵੈਬਸਾਈਟ, ਐਫਬੀ ਪੇਜ, ਟਵਿੱਟਰ ਅਤੇ ਐਪ ਤੇ ਦਰਸ਼ਨ ਹੁੰਦੇ ਹਨ l ਸੋਮਨਾਥ ਮੰਦਿਰ ਟਰੱਸਟ ਦੇ ਜਨਰਲ ਮੈਨੇਜਰ ਵਿਜੈ ਸਿੰਘ ਚਾਵੜਾ ਦੱਸਦੇ ਹਨ ਕਿ ਪਿਛਲੇ ਇੱਕ ਮਹੀਨੇ ਵਿੱਚ ਦੁਨੀਆਂ ਦੇ 45 ਦੇਸ਼ਾਂ ਦੇ ਢਾਈ ਕਰੋੜ ਲੋਕਾਂ ਨੇ ਆਨਲਾਈਨ ਦਰਸ਼ਨ ਕੀਤੇ ਹਨ, ਜਦ ਕਿ ਲਾਕਡਾਊਨ ਤੋਂ ਪਹਿਲਾਂ ਇੱਕ ਮਹੀਨੇ ਵਿੱਚ ਔਸਤਨ 3 ਲੱਖ ਲੋਕ ਆਨਲਾਈਨ ਦਰਸ਼ਨ ਕਰਦੇ ਸਨ l ਪਿਛਲੇ ਇੱਕ ਮਹੀਨੇ ਵਿੱਚ ਆਨਲਾਈਨ ਪੂਜਨ, ਦਾਨ ਪੁੰਨ, ਅਭਿਸ਼ੇਕ, ਪ੍ਰਸਾਦ ਆਦਿ ਦੀ ਬੁਕਿੰਗ ਬਹੁਤ ਘੱਟ ਹੋਈ ਹੈ l ਰੁਟੀਨ ਆਨਲਾਈਨ ਬੁਕਿੰਗ ਦਾ ਇਹ ਜ਼ਿਆਦਾ ਤੋਂ ਜ਼ਿਆਦਾ 5 ਪ੍ਰਤੀਸ਼ ਹੋਵੇਗਾ l
ਕਾਸ਼ੀ ਵਿਸ਼ਵਨਾਥ ਮੰਦਿਰ ਦੀ ਵੈਬਸਾਈਟ ਦੇ ਇਲਾਵਾ ਐਫਬੀ ਅਤੇ ਐਪ ਤੇ ਲਾਈਵ ਦਰਸ਼ਨ ਦੀ ਸੁਵਿਧਾ ਹੈ l ਮੰਦਿਰ ਟਰੱਸਟ ਦੇ ਵਿਵੇਕ ਪਾਂਡੇ ਦੇ ਅਨੁਸਾਰ, ਆਨਲਾਈਨ ਦਰਸ਼ਨ ਦੀ ਸੰਖਿਆ 15 ਹੁਣ 25 ਹਜ਼ਾਰ ਹੋ ਗਈ ਹੈ l ਲਾਕਡਾਊਨ ਵਿੱਚ ਕਾਸ਼ੀ ਵਿਸ਼ਵਨਾਥ ਦੇ ਹਰ ਰੋਜ਼ ਦਰਸ਼ਨ ਕਰਨ ਵਾਲੇ ਲੋਕਲ ਲੋਕਾਂ ਨੂੰ ਵੀ ਹੁਣ ਆਨਲਾਈਨ ਹੀ ਦਰਸ਼ਨ ਕਰਨਾ ਪੈ ਰਿਹਾ ਹੈ, ਇਸ ਲਈ ਇਹ ਸੰਖਿਆ ਵੱਧੀ ਹੈ l ਪੂਜਨ, ਭਜਨ, ਜਾਪ, ਪ੍ਰਸਾਦ ਵਾਲੇ ਲੋਕ ਆਨਲਾਈਨ ਨਿਵੇਦਨ ਨਹੀਂ ਕਰ ਰਹੇ ਹਨ ਤੇ ਨਾ ਹੀ ਫੋਨ ਤੇ ਜਾਪ ਲਈ ਕਹਿ ਰਹੇ ਹਨ l
ਚਿੰਤਪੂਰਣੀ ਵਿਸ਼ਵ ਪ੍ਰਸਿੱਧ ਮਾਤਾ ਮੰਦਿਰ ਦੇ ਪਟ ਕੋਰੋਨਾ ਦੇ ਕਾਰਨ ਜਿਵੇਂ ਹੀ ਸ਼ਰਧਾਲੂਆਂ ਦੇ ਲਈ ਬੰਦ ਹੋਏ, ਉਵੇਂ ਹੀ ਮੰਦਿਰ ਪ੍ਰਸ਼ਾਸਨ ਨੇ ਆਨਲਾਈਨ ਰਿਅਲਟਾਈਮ ਦਰਸ਼ਨ ਦੀ ਵਿਵਸਥਾ ਬਣਾਈ l ਹੁਣ ਤਕਰੀਬਨ 10 ਹਜ਼ਾਰ ਲੋਕ ਘਰ ਬੈਠੇ ਮਾਤਾ ਅਤੇ ਆਰਤੀ ਦੇ ਦਰਸ਼ਨ ਕਰ ਰਹੇ ਹਨ l ਮੰਦਿਰ ਅਧਿਕਾਰੀ ਮਨੋਜ ਠਾਕੁਰ ਦੱਸਦੇ ਹਨ ਕਿ 22 ਮਾਰਚ ਨੂੰ ਜਨਤਾ ਕਰਫਿਊ ਦੇ ਦਿਨ ਹੀ ਯੂਟਿਊਬ ਤੇ ਚੈਨਲ ਬਣਾਇਆ ਅਤੇ ਵੈਬਸਾਈਟ ਨਾਲ ਲੰਿਕ ਕੀਤਾ ਅਤੇ ਨਾਲ ਹੀ ਐਫਬੀ ਅਤੇ ਯੂਟਿਊਬ ਤੇ ਪੇਜ ਬਣਾ ਕੇ ਆਨਲਾਈਨ ਦਰਸ਼ਨ ਦੀ ਵਿਵਸਥਾ ਕੀਤੀ l
ਮਹਾਂਕਲੇਸ਼ਵਰ ਮੰਦਿਰ ਵਿੱਚ ਮਹਾਂਕਾਲ ਦੇ ਆਨਲਾਈਨ ਭਗਤ 10 ਗੁਣਾ ਵੱਧ ਗਏ ਹਨ l ਮੰਦਿਰ ਪ੍ਰਸ਼ਾਸਨ ਸੁਜਾਨ ਸਿੰਘ ਰਾਵਤ ਦੇ ਅਨੁਸਾਰ 22 ਮਾਰਚ ਤੋਂ 15 ਅਪ੍ਰੈਨ ਦੇ ਵਿੱਚ 68 ਹਜ਼ਾਰ 512 ਲੋਕਾਂ ਨੇ ਆਨਲਾਈਨ ਦਰਸ਼ਨ ਕੀਤੇ l ਫੇਸਬੁੱਕ ਤੇ ਦਰਸ਼ਨ ਕਰਨ ਵਾਲੇ 10 ਗੁਣਾ ਤੋਂ ਵੱਧ ਕੇ 55 ਲੱਖ 41 ਹਜ਼ਾਰ ਹੋ ਗਏ l ਯੂਟਿਊਬ ਤੇ ਲਗਭਗ 5 ਹਜ਼ਾਰ ਲੋਕ ਲਾਈਵ ਦਰਸ਼ਨ ਕਰਦੇ ਹਨ l
ਬਾਂਕੇ ਬਿਹਾਰੀ ਐਪ ਤੇ ਜਨਵਰੀ ਫਰਵਰੀ ਵਿੱਚ 10 ਹਜ਼ਾਰ ਲੋਕ ਲਾਈਵ ਦਰਸ਼ਨ ਕਰਦੇ ਸਨ, ਹੁਣ 50 ਹਜ਼ਾਰ ਹੋ ਗਏ ਹਨ l ਮੰਦਿਰ ਪ੍ਰਬੰਧਕ ਮੁਨੇਸ਼ ਸ਼ਰਮਾ ਦੇ ਮੁਤਾਬਿਕ, ਐਪ ਅਤੇ ਫੇਸਬੁੱਕ ਪੇਜ਼ ਤੇ ਲਾਈਵ ਆਰਤੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ l ਮੰਦਿਰ ਦੇ ਪੁਜਾਰੀ ਦੇ ਮੁਤਾਬਿਕਠ ਫੋਨ ਤੇ ਹੋਣ ਵਾਲੀ ਪੂਜਨ ਬੁਕਿੰਗ ਨਹੀਂ ਆ ਹੀ ਹੈ l
