Htv Punjabi
Uncategorized

ਦੇਖੋ ਤਾਲਾਬੰਦੀ ਕਿਵੇਂ ਵਧੇਗੀ ਦੁਨੀਆਂ ਦੀ 70 ਲੱਖ ਅਬਾਦੀ, ਹੈ ਤਾਂ ਸ਼ਰਮ ਵਾਲੀ ਗੱਲ ਪਰ ਹੈ ਸੱਚੀ!

ਵਾਸ਼ਿੰਗਟਨ : ਅਮਰੀਕਾ ਵਿੱਚ ਐਚ-1 ਬੀ ਵਰਕਰ ਵੀਜ਼ਾ ਲੈ ਕੇ ਨੌਕਰੀਆਂ ਕਰਨ ਵਾਲੇ ਕਰੀਬ 2 ਲੱਖ ਭਾਰਤੀਆਂ ਦੇ ਲਈ ਮੁਸੀਬਤ ਦੁੱਗਣੀ ਵੱਧ ਗਈ ਹੈ l ਇੱਕ ਪਾਸੇ ਉਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਜੂਝਣਾ ਪੈ ਰਿਹਾ ਹੈ ਤਾਂ ਦੂਜੇ ਪਾਸੇ ਜੂਨ ਵਿੱਚ ਉਨ੍ਹਾਂ ਦੇ ਵੀਜ਼ੇ ਦੀ ਲਿਮਿਟ ਖਤਮ ਹੋ ਜਾਵੇਗੀ, ਜਿਹੜਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਾਗੂ ਕੀਤੇ ਗਏ ਨਵੇਂ ਕਾਨੂੰਨ ਦੇ ਕਾਰਨ ਅੱਗੇ ਨਹੀਂ ਵੱਧੇਗੀ l ਇਸ ਦੇ ਕਾਰਨ ਉਨ੍ਹਾਂ ਨੂੰ ਅਮਰੀਕਾ ਛੱਡਣਾ ਪਵੇਗਾ l
ਦੂਜੇ ਪਾਸੇ ਭਾਰਤ ਨੇ ਵੀ ਇਸ ਮਹਾਂਮਾਰੀ ਦੇ ਚੱਲਦੇ ਆਪਣਾ ਸੰਪਰਕ ਪੂਰੇ ਵਿਸ਼ਵ ਤੋਂ ਤੋੜ ਲਿਆ ਹੈ l ਇਸ ਮਹਾਂਮਾਰੀ ਦੇ ਚੱਲਦੇ ਲੋਕ ਅਮਰੀਕਾ ਤੋਂ ਭਾਰਤ ਵੀ ਨਹੀਂ ਮੁੜ ਸਕਦੇ l ਦਰਅਸਲ, ਦੁਨੀਆਂ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਸਭ ਤੋਂ ਜ਼ਿਆਦਾ ਅਮਰੀਕਾ ਵਿੱਚ ਹੀ ਫੈਲਿਆ ਹੋਇਆ ਹੈ, ਜਿੱਥੇ ਹੁਣ ਤੱਕ 10 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਮਰੀਜ਼ ਮਿਲ ਚੁੱਕੇ ਹਨ l ਇਸ ਦੇ ਚੱਲਦੇ ਅਰਥਵਿਵਸਥਾ ਵਿੱਚ ਆਈ ਮਹਾਂਮੰਦੀ ਦਾ ਕਾਰਨ ਅਮਰੀਕੀ ਕੰਪਨੀਆਂ ਨੇ ਮਾਰਚ ਦੇ ਅੱਧ ਵਿੱਚ ਹੀ ਐਚ-1 ਬੀ ਵੀਜ਼ਾ ਵਾਲੇ ਜ਼ਿਆਦਾਤਰ ਪ੍ਰੋਫੈਸ਼ਨਲਾਂ ਨੂੰ ਅਦਾਇਗੀ ਛੁੱਟੀ ਤੇ ਭੇਜ ਦਿੱਤਾ ਸੀ ਪਰ ਇਸ ਵੀਜ਼ਾ ਨਾਲ ਜੁੜੇ ਨਿਯਮਾਂ ਦੇ ਚੱਲਦੇ ਇਹ ਲੋਕ ਜ਼ਿਆਦਾਤਰ 60 ਦਿਨ ਦੇ ਲਈ ਹੀ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿ ਸਕਦੇ ਹਨ l
ਇਸ ਤੋਂ ਜ਼ਿਆਦਾ ਰੁਕਣ ਦੀ ਸਥਿਤੀ ਵਿੱਚ ਉਨ੍ਹਾਂ ਨੂੰ ਭਾਰੀ ਮਾਤਰਾ ਵਿੱਚ ਜ਼ੁਰਮਾਨਾ ਚੁਕਾਣਾ ਪਵੇਗਾ, ਜਿਹੜਾ ਬਿਲਕੁਲ ਅਸੰਭਵ ਹੈ l ਅਮਰੀਕਾ ਵਿੱਚ ਮੌਜੂਦ ਜ਼ਿਆਦਾਤਰ ਭਾਰਤੀਆਂ ਦੇ ਲਈ 60 ਦਿਨ ਦੀ ਇਹ ਅਵਧੀ ਜੂਨ ਵਿੱਚ ਪੂਰੀ ਹੋ ਰਹੀ ਹੈ l ਇਸ ਦੇ ਕਾਰਨ ਸਾਰਿਆਂ ਵਿੱਚ ਖੌਫ ਅਤੇ ਰੋਸ ਦੀ ਲਹਿਰ ਫੈਲੀ ਹੋਈ ਹੈ l
ਵਾਸ਼ਿੰਗਟਨ ਡੀਸੀ ਸਥਿਤ ਥਿੰਕ ਟੈਂਕ ਨਿਸ਼ਿਕਾਨੇਨ ਸੈਂਟਰ ਦੀ ਆਵਰਜਨ ਨੀਤੀ ਵਿਸ਼ਲੇਸ਼ਕ ਜੈਰੇਮੀ ਨਿਊਫੇਲਡ ਦੇ ਮੁਤਾਬਿਕ, ਅਮਰੀਕਾ ਵਿੱਚ ਹਰ ਸਾਲ 2.5 ਲੱਖ ਗੇਸਟ ਵਰਕਰ ਉੱਥੇ ਦੀ ਨਾਗਰਿਕਤਾ ਦੇ ਲਈ ਗਰੀਨ ਕਾਰਡ ਮੰਗਦੇ ਹਨ l ਇਨ੍ਹਾਂ ਵਿੱਚੋਂ ਕਰੀਬ 2 ਲੱਖ ਲੋਕ ਐਚ-1 ਬੀ ਵੀਜ਼ਾ ਧਾਰਕ ਹੁੰਦੇ ਹਨ l ਇਨ੍ਹਾਂ ਵਿੱਚ ਕਰੀਬ ਇੱਕ ਤਿਹਾਈ ਆਈਟੀ ਉਦਯੋਗ ਵਿੱਚ ਕੰਮ ਕਰਦੇ ਹਨ ਪਰ ਨਵੇਂ ਨਿਯਮਾਂ ਦੇ ਕਾਰਨ ਇਨ੍ਹਾਂ ਨੂੰ ਵਾਪਸ ਮੁੜਨਾ ਪਵੇਗਾ l
ਕੋਰੋਨਾ ਵਾਇਰਸ ਦੇ ਕਾਰਨ ਪਿਛਲੇ ਦੋ ਮਹੀਨਿਆਂ ਵਿੱਚ 1 ਕਰੋੜ ਤੋਂ ਜ਼ਿਆਦਾ ਅਮਰੀਕੀ ਆਪਣੀ ਕੰਪਨੀਆਂ ਖੋਹ ਚੁੱਕੇ ਹਨ ਪਰ ਅਮਰੀਕਾ ਦੇ ਮੂਲ ਨਿਵਾਸੀਆਂ ਦੇ ਲਈ ਚਿੰਤਾ ਦੀ ਗੱਲ ਨਹੀਂ ਹੈ l ਇਸ ਦਾ ਅਸਰ ਸਿਰਫ ਵਰਕ ਵੀਜ਼ਾ ਤੇ ਕੰਮ ਕਰਨ ਵਾਲਿਆਂ ਤੇ ਪਵੇਗਾ l
ਐਚ-1 ਬੀ ਵੀਜ਼ਾ ਦੇ ਜ਼ਰੀਏ ਅਮਰੀਕਾ ਵਿੱਚ ਕੰਮ ਕਰਨ ਦੇ ਲਈ ਆਉਣ ਵਾਲਿਆਂ ਨੂੰ ਲੈ ਕੇ ਰਾਸ਼ਟਰਪਤੀ ਦੀ ਸਖ਼ਤ ਨੀਤੀ ਰਹੀ ਹੈ l ਟਰੰਪ ਵੱਲੋਂ ਬਦਲੇ ਜਾਂ ਸਖ਼ਤ ਕਰ ਦਿੱਤੇ ਗਏ ਨਿਯਮਾਂ ਦੇ ਕਾਰਨ ਹਰ ਸਾਲ ਐਚ-1 ਬੀ ਵੀਜ਼ਾ ਹਾਸਿਲ ਕਰਨ ਵਾਲਿਆਂ ਦੀ ਸੰਖਿਆ ਘਟ ਰਹੀ ਹੈ l ਵਿਦੇਸ਼ ਵਿਭਾਗ ਦੇ ਮੁਤਾਬਿਕ 2015 ਵਿੱਚ ਜਿੱਥੇ 1.9 ਕਰੋੜ ਐਚ-1 ਬੀ ਵੀਜ਼ਾ ਜਾਰੀ ਕੀਤੇ ਗਏ ਸਨ, ਉੱਥੇ ਹੀ 2019 ਵਿੱਚ ਇਹ ਸੰਖਿਆ ਲਗਾਤਾਰ ਘੱਟ ਕੇ ਸਿਰਫ 87 ਲੱਖ ਰਹਿ ਗਈ ਸੀ l

Related posts

ਕੋਰੋਨਾ : ਰੋਜ਼ਗਾਰ ਦੀ ਤਲਾਸ਼ ‘ਚ ਘਰੋਂ ਨਿਕਲੀ 12 ਸਾਲ ਬੱਚੀ ਨੂੰ ਚੱਲਣਾ ਪਿਆ 100 ਕਿਲੋਮੀਟਰ ਪੈਦਲ, ਮੌਤ 

Htv Punjabi

ਪੁਲਿਸ ਨੇ ਕੈਂਸਰ ਦੇ ਮਰੀਜ਼ ਨੂੰ ਵੀ ਨਹੀਂ ਬਖ਼ਸਿ਼ਆ, ਚੰਡੀਗੜ੍ਹ ਬਾਰਡਰ ਤੇ ਉਸ ਨਾਲ ਕੀਤਾ ਆਹ ਕੰਮ, ਹਾਲਾਤ ਵੇਖ ਪੱਥਰਾਂ ਨੂੰ ਵੀ ਰੋਣਾ ਆ ਜਾਵੇ

Htv Punjabi

ਅਰਜੁਨ ਕਪੂਰ ਤੋਂ ਬਾਅਦ ਉਨ੍ਹਾਂ ਦੀ ਗਰਲਫ੍ਰੈਡ ਨੂੰ ਵੀ ਹੋਇਆ ਕੋਰਨਾ, ਸਾਹਮਣੇ ਆਏ ਇਹ ਕਾਰਨ

htvteam

Leave a Comment