Htv Punjabi
Punjab

ਨੌਜਵਾਨ ਨੇ ਕਰਫਿਊ ‘ਚ ਕਰਾਇਆ ਵਿਆਹ, ਪੁਲਿਸ ਵਾਲੇ ਮੋਟਰਸਾਈਕਲਾਂ ਤੇ ਵੀਆਈਪੀ ਵਾਂਗੂ ਐਸਕਾਟ ਕਰਕੇ ਲਿਆਏ ਡੋਲੀ, ਐਸਪੀ ਨੇ ਚੌਂਕ ‘ਚ ਕਟਾਇਆ ਕੇਕ

ਮੋਗਾ : ਜਿੱਥੇ ਇੱਕ ਪਾਸੇ ਕੋਰੋਨਾ ਦਾ ਕਹਿਰ ਲੋਕਾਂ ਦੀ ਜਾਨ ਦਾ ਖੋਹ ਬਣਿਆ ਹੋਇਆ ਹੈ, ਲੋਕ ਭੁੱਖਮਰੀ ਦਾ ਸਿ਼ਕਾਰ ਹੋ ਰਹੇ ਹਨ, ਕਾਰੋਬਾਰ ਤਬਾਹ ਹੋ ਗਏ ਹਨ ਤੇ ਦੇਸ਼ਾਂ ਦੇ ਦੇਸ਼ ਬਰਬਾਦੀ ਦੀ ਕਗਾਰ ਤੇ ਪਹੁੰਚ ਗਏ ਹਨ, ਅਜਿਹੇ ਵਿੱਚ ਵੀ ਕੁਝ ਲੋਕਾਂ ਨੇ ਜਿ਼ੰਦਗੀ ਜੀਊਣ ਦੀ ਹਿੰਮਤ ਨਹੀਂ ਹਾਰੀ।ਉਨ੍ਹਾਂ ਹੀ ਲੋਕਾਂ ਵਿੱਚੋਂ ਇੱਕ ਹੈ ਮੋਗਾ ਦੀ ਬਾਘਾਪੁਰਾਣਾ ਤਹਿਸੀਲ ਦੇ ਪਿੰਡ ਰਾਜੇਆਣਾ ਦੇ ਵਸਨੀਕ ਕ੍ਰਿਸ਼ਨ ਸਿੰਘ, ਜਿਸ ਨੇ ਕਿ ਮਹਾਂਮਾਰੀ ਤੇ ਭੁੱਖਮਰੀ ਦੇ ਇਸ ਦੌਰ ਵਿੱਚ ਵੀ ਵਿਆਹ ਕਰਵਾ ਕੇ ਨਵੀਂ ਜਿ਼ੰਦਗੀ ਦੀ ਸ਼ੁਰੂਆਤ ਕਰਨ ਦਾ ਫੈਸਲਾ ਲਿਆ ਹੈ।ਕ੍ਰਿਸ਼ਨ ਸਿੰਘ ਨੇ ਫਿਰੋਜ਼ਪੁਰ ਦੇ ਸ਼ਹਿਜ਼ਾਦੀ ਪਿੰਡ ਦੀ ਰਹਿਣ ਵਾਲੀ ਮਨਜੀਤ ਕੌਰ ਨਾ ਵਿਆਹ ਦੀ ਇੱਛਾ ਰੱਖਦਿਆਂ ਜਦੋਂ ਪੁਲਿਸ ਨੂੰ ਸੜਕ ਤੇ ਚੱਲਣ ਅਤੇ 5 ਬੰਦਿਆਂ ਵੱਲੋਂ ਜਾ ਕੇ ਵਿਆਹ ਦੀ ਰਸਮ ਮੁਕੰਮਲ ਕਰਨ ਦੀ ਬੇਨਤੀ ਕੀਤੀ ਤਾਂ ਪੁਲਿਸ ਨੇ ਉਹ ਬੇਨਤੀ ਕੁਝ ਸ਼ਰਤਾਂ ਦੇ ਨਾਲ ਨਾ ਸਿਰਫ ਝੱਟ ਕਬੂਲ ਕਰ ਲਈ, ਬਲਕਿ ਆਪ ਖੁਦ ਉਨ੍ਹਾਂ ਦਾ ਵਿਆਹ ਇੰਨਾ ਯਾਦਗਾਰ ਬਣਾ ਦਿੱਤਾ ਕਿ ਸ਼ਾਇਦ ਇੰਨਾ ਯਾਦਗਾਰ ਵਿਆਹ ਰਚਾਊਣ ਲਈ ਦੁਨੀਆਂ ਤਰਸਦੀ ਹੋਵੇ।ਜੀ ਹਾਂ ਇਹ ਬਿਲਕੁਲ ਸੱਚ ਐ ਤੇ ਇਸ ਸੱਚ ਨੂੰ ਸਾਬਿਤ ਕੀਤਾ ਮੋਗਾ ਪੁਲਿਸ ਨੇ।19 ਅਪ੍ਰੈਲ ਨੂੰ ਜਦੋਂ ਉੱਥੌਂ ਦੇ ਪਿੰਡ ਲੰਘੇਆਣਾਂ ਤੋਂ ਮੋਟਰਸਾਈਕਲ ਤੇ ਆਪਣੀ ਡੋਲੀ ਯਾਨੀ ਪਤਨੀ ਨੂੰ ਲੈ ਕੇ ਕ੍ਰਿਸ਼ਨ ਸਿੰਘ ਘਰ ਆ ਰਿਹਾ ਸੀ ਤਾਂ ਮੋਗਾ ਪੁਲਿਸ ਦੇ 4 ਮੁਲਾਜ਼ਮਾਂ ਨੇ 2 ਮੋਟਰਸਾਈਕਲਾਂ ਤੇ ਸਵਾਰ ਹੋ ਕੇ ਕ੍ਰਿਸ਼ਨ ਸਿੰਘ ਤੇ ਉਸ ਦੀ ਪਤਨੀ ਦੇ ਮੋਟਰਸਾਈਕਲ ਨੂੰ ਇੰਝ ਸਕਾਟ ਕੀਤਾ ਜਿਵੇਂ ਉਹ ਕੋਈ ਵੀਆਈਪੀ ਹੋਵੇ।ਇਸ ਊਪਰੰਤ ਜਦੋਂ ਊਹ ਉੱਥੋਂ ਦੇ ਮੇਨ ਚੌਂਕ ‘ਚ ਪਹੁੰਚੇ ਤਾਂ ਦੋਵਾਂ ਦਾ ਵਿਆਹ ਦਾ ਕੇਕ ਕਟਾਉਣ ਲਈ ਮੋਗਾ ਦੇ ਐਸਪੀ ਹੈਡਕੁਆਰਟਰ ਰਤਨ ਸਿੰਘ ਬਰਾੜ, ਡੀਐਸਪੀ ਬਾਘਾਪੁਰਾਣਾ ਰਵਿੰਦਰ ਸਿੰਘ ਤੇ ਏਸ ਤੋਂ ਇਲਾਵਾ ਊੱਥੋਂ ਦੇ ਥਾਣਾਂ ਮੁਖੀ ਕੁਲਵਿੰਦਰ ਸਿੰਘ ਧਾਲੀਵਾਲ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਊਨ੍ਹਾਂ ਨੇ ਲਾਕਡਾਊਨ ਨਿਯਮਾਂ ਦੀ ਪਾਲਣਾ ਕਰਦਿਆਂ ਦੂਰੀ ਬਣਾਏ ਰੱਖਣ ਦੇ ਨਾਲ ਨਾਲ ਨਵ ਵਿਆਹੀ ਜੋੜੀ ਦਾ ਨਾ ਸਿਰਡ ਸਵਾਗਤ ਕੀਤਾ ਬਲਕਿ ਉੱਥੇ ਕੇਕ ਵੀ ਕੱਟਿਅਿਾ ਗਿਆ।ਇਸ ਮੌਕੇ ਕ੍ਰਿਸ਼ਨ ਸਿੰਘ ਨੇ ਮੌਕੇ ਤੇ ਮੌਜੂਦ ਪੁਲਿਸ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਉਹ ਨਜ਼ਾਰਾ ਹੈ ਜਿਸ ਨੂੰ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ।

Related posts

ਦੇਖੋ ਕਿਹੜੀ ਤਰੀਕ ਤੋਂ ਪਹਿਲਾਂ ਖਾਤੇ ‘ਚ ਆਉਣਗੇ ਪੈਸੇ, ਭਗਵੰਤ ਮਾਨ ਨੇ ਕੀਤਾ ਵੱਡਾ ਐਲਾਨ

htvteam

ਕਈ ਕਿੱਲੋ ਮੈਡਲ ਜਿੱਤਣ ਵਾਲੀ ਪੰਜਾਬਣ ਆਈ ਚਰਚਾ ‘ਚ; ਵੂਮੈਨ ਡੇਅ ਮੌਕੇ ਕੈਮਰੇ ਮੂਹਰੇ ਆਕੇ ਦੱਸ ਦਿੱਤੀਆਂ ਸਾਰੀਆਂ ਗੱਲਾਂ

htvteam

ਏਸ ਧੀ ਦੇ ਜ਼ਜਬੇ ਨੂੰ ਦੇਖ ਤੁਸੀ ਵੀ ਕਹੋਂਗੇ ਵਾਹ-ਵਾਹ ਕਿਆ ਬਾਤ

htvteam

Leave a Comment