Htv Punjabi
Punjab

ਦੇਖੋ ਕੋਰੋਨਾ ਦੌਰਾਨ ਤੇ ਬਾਅਦ ਵਿਚ ਕੀ ਕੀ ਹੋਇਆ ਚੀਨ ਅੰਦਰ, ਰਿਪੋਰਟ ਪੜ੍ਹਕੇ ਦਿਮਾਗ ਦੇ ਢੱਕਣ “ਪੜੱਕ” ਕਰਕੇ ਖੁੱਲ੍ਹ ਜਾਣਗੇ!

ਵੁਹਾਨ : ਚੀਨ ਕੋਰੋਨਾ ਮਹਾਂਮਾਰੀ ਦੇ ਸਭ ਤੋਂ ਔਖੇ ਦੌਰ ਤੋਂ ਲੰਘਿਆ ਹੈ l ਕੋਰੋਨਾ ਦੇ ਮਾਮਲੇ ਅਤੇ ਇਸ ਕਾਰਨ ਮੌਤਾਂ ਘੱਟ ਹੋ ਰਹੀਆਂ ਹਨ l ਲੋਕਾਂ ਦਾ ਧਿਆਨ ਹੁਣ ਦੋ ਗੱਲਾਂ ਤੇ ਜ਼ਿਆਦਾ ਹੈ l ਪਹਿਲਾ ਠੀਕ ਹੋਏ ਲੋਕਾਂ ਦੀ ਸਥਿਤੀ ਜਾਣਨਾ l ਦੂਸਰਾ ਪੁਰਾਣਾ ਦੌਰ ਨਾ ਆਵੇ ਇਸ ਲਈ ਉੱਚਿਤ ਉਪਾਅ ਤੇ ਅਮਲ l ਹੁਣ ਤੱਕ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਚੀਨ ਪੂਰੀ ਤਰ੍ਹਾਂ ਠੀਕ ਹੋ ਗਿਆ ਹੈ ਜਾਂ ਨਹੀਂ l

ਵੁਹਾਨ ਵਿੱਚ ਹੁਣ 14 ਪਲਸ 14 ਮੈਨੇਜਮੈਂਟ ਦਾ ਪਾਲਣ ਕੀਤਾ ਜਾ ਰਿਹਾ ਹੈ l ਇਸ ਦਾ ਮਤਲਬ ਹੈ ਕਿ ਠੀਕ ਹੋਣ ਵਾਲੇ ਮਰੀਜ਼ ਪਹਿਲਾਂ ਮੈਡੀਕਲ ਸਟੋਰ ਵਿੱਚ 14 ਦਿਨ ਦੇ ਲਈ ਕੁਆਰੰਨਟਾਈਨ ਕੀਤੇ ਜਾਂਦੇ ਹਨ l ਇੰਨੇ ਸਮੇਂ ਦੇ ਬਾਅਦ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਤਾਂ ਉਨ੍ਹਾਂ ਨੂੰ ਘਰ ਵਿੱਚ 14 ਦਿਨ ਦੇ ਲਈ ਅਲੱਗ ਰੱਖਿਆ ਜਾਂਦਾ ਹੈ l ਚੀਨ ਦੀ ਸਟੇਟ ਕਾਊਂਸਿਲ ਨੇ ਇਸ ਦੀ ਪੁਸ਼ਟੀ ਕੀਤੀ ਹੈ l

ਵੁਹਾਨ ਨਿਵਾਸੀ 25 ਸਾਲ ਦੇ ਇੱਕ ਨੌਜਵਾਨ ਨੇ ਕਿਹਾ ਕਿ ਉਹ ਹੁਣ ਕੋਰੋਨਾ ਤੋਂ ਠੀਕ ਹੋ ਗਿਆ ਹੈ ਪਰ ਉਸ ਦੇ ਫੇਫੜੇ ਕਮਜ਼ੋਰ ਹੋ ਗਏ ਹਨ l ਉਸ ਦੇ ਫੇਫੜਿਆਂ ਨੂੰ ਮਜ਼ਬੂਤ ਹੋਣ ਵਿੱਚ ਲੰਬਾ ਸਮਾਂ ਲੱਗੇਗਾ l ਨੌਜਵਾਨ ਜਨਵਰੀ ਦੇ ਅਖੀਰ ਵਿੱਚ ਕੋਰੋਨਾ ਪਾਜ਼ੀਟਿਵ ਹੋਇਆ ਸੀ l ਉਹ ਫਰਵਰੀ ਵਿੱਚ ਠੀਕ ਹੋਇਆ l ਨੌਜਵਾਨ ਨੇ ਦੱਸਿਆ ਕਿ ਦੋਬਾਰਾ ਕੋਰਾਨਾ ਪਾਜ਼ੀਟਿਵ ਨਾਲ ਪ੍ਰਭਾਵਿਤ ਹੋਣ ਦਾ ਖਤਰਾ ਬਣਿਆ ਹੀ ਰਹੇਗਾ l ਉਸ ਨੇ ਕਿਹਾ ਕਿ ਉਸ ਨੇ ਨਿਊਕਲਿਕ ਐਸਿਡ ਟੈਸਟ ਇੱਕ ਤੋਂ ਜ਼ਿਆਦਾ ਵਾਰ ਕੀਤੇ ਹਨ l ਕਿਤੇ ਇਸ ਦਾ ਵੀ ਨੁਕਸਾਨ ਨਾ ਹੋ ਜਾਵੇ l ਉਸ ਦਾ ਕਹਿਣਾ ਹੈ ਕਿ ਡਾਕਟਰਾਂ ਨੇ ਉਸ ਨੂੰ ਫੇਫੜਿਆਂ ਦੀ ਬੀਮਾਰੀ ਦੇ ਲਈ ਦਿੱਤੀ ਜਾਣ ਵਾਲੀਆਂ ਰੁਟੀਨ ਦਵਾਈਆਂ ਦਿੱਤੀਆਂ ਹਨ l ਉਸ ਦਾ ਕਹਿਣਾ ਹੈ ਕਿ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਵੀ ਉਹ 14 ਦਿਨ ਤੱਕ ਘਰ ਵਿੱਚ ਕੁਆਰੰਨਟਾਈਨ ਰਿਹਾ l

ਸ਼ਿੰਘਾਈ, ਬੀਜਿੰਗ, ਨਾਨਜਿੰਗ ਸਮੇਤ 10 ਸ਼ਹਿਰਾਂ ਵਿੱਚ ਨਿਊਕਲਿਕ ਐਸਿਡ ਟੈਸਟ ਕੀਤੇ ਜਾ ਰਹੇ ਹਨ l ਸ਼ਿੰਘਾਈ ਤੋਂ ਇਸ ਦੀ ਸ਼ੁਰੂਆਤ ਹੋਈ l ਇੱਥੇ ਇਹ ਜ਼ਰੂਰੀ ਕਰ ਦਿੱਤਾ ਗਿਆ ਹੈ l ਸ਼ਿੰਘਾਈ ਸਿਹਤ ਆਯੋਗ ਦੇ ਮੁਤਾਬਿਕ, ਇਸ ਵਿੱਚ ਗਲੇ ਦੇ ਸਵੈਬ ਦੇ ਸੈਂਪਲ ਲਏ ਜਾਂਦੇ ਹਨ l ਸਿਰਫ 24 ਘੰਟੇ ਵਿੱਚ ਇਸ ਟੈਸਟ ਦੇ ਨਤੀਜੇ ਆਉਂਦੇ ਹਨ l ਇਸ ਟੈਸਟ ਤੋਂ ਵਾਇਰਸ ਦੇ ਆਰਐਨਏ ਦਾ ਪਤਾ ਲਗਾਉਂਦੇ ਹਨ l ਆਮ ਤੌਰ ਤੇ ਸੈਂਪਲ ਸਾਹ ਦੇ ਰਸਤੇ ਵਿੱਚ ਇੱਕਠਾ ਕੀਤਾ ਜਾਂਦਾ ਹੈ l ਇਸ ਵਿੱਚ ਲਾਰ ਦਾ ਮਿਸ਼ਰਣ ਹੁੰਦਾ ਹੈ l ਵੁਹਾਨ ਵਿੱਚ ਕੋਰੋਨਾ ਦੀ ਰੋਕਥਾਮ ਦੇ ਲਈ ਪਰੰਪਰਿਕ ਪੱਧਤੀਆਂ ਦਾ ਵੀ ਇਸਤੇਮਾਲ ਹੋ ਰਿਹਾ ਹੈ l ਇਨ੍ਹਾਂ ਨੂੰ ਕਈ ਸਿਹਤ ਏਜੰਸੀਆਂ ਨੇ ਇਜ਼ਾਜ਼ਤ ਨਹੀਂ ਦਿੱਤੀ ਹੈ l ਰਾਸ਼ਟਰੀ ਸਿਹਤ ਆਯੋਗ ਨੇ ਠੀਕ ਹੋਏ ਮਰੀਜ਼ਾਂ ਦੇ ਲਈ ਗਾਈਡਲਾਈਨ ਜ਼ਾਰੀ ਕੀਤੀ ਹੈ l

Related posts

ਐਵੇਂ ਇਸਤੇਮਾਲ ਕੀਤਾ ਖੋਪੇ ਦਾ ਤੇਲ ਬਣਾ ਦਿੰਦੈ ਬਿਮਾਰੀਆਂ ਦੀ ਰੇਲ

htvteam

ਜੇਲ੍ਹ ਚ ਬੰਦ ਇਕ ਹੋਰ ਕੈਦੀ ਨਾਲ ਹੋਇਆ ਮਾੜਾ ਕੰਮ, ਦੇਖਣ ਵਾਲੇ ਦੇ ਵੀ ਰੌਂਗਟੇ ਹੋਏ ਖੜ੍ਹੇ

htvteam

ਹੁਣੇ ਹੋਇਆ ਇੱਕ ਜ਼ਬਰਦਸਤ ਸੜਕ ਹਾਦਸਾ; ਦੇਖੋ ਖੌਫਨਾਕ ਸੀਨ

htvteam

Leave a Comment