ਨਿਊਜ਼ ਡੈਸਕ : ਬ੍ਰਾਜ਼ੀਲ ਦੇ ਰਾਸ਼ਟਰਪਤੀ ਬੋਲਸੋਨਾਰੋ ਕੋਰੋਨਾ ਵਾਇਰਸ ਨੂੰ ਹਲਕੀ ਸਰਦੀ ਖਾਂਸੀ ਦੱਸ ਕੇ ਉਸ ਦੇ ਖਤਰੇ ਨੂੰ ਘੱਟ ਸਮਝ ਰਹੇ ਸਨ ਅਤੇ ਹੁਣ ਹਾਲਾਤ ਇਹ ਹਨ ਕਿ ਇੱਥੇ ਮਨੌਸ ਦੇ ਇੱਕ ਹਸਪਤਾਲ ਦੇ ਰੈਫਰੀਜਰੇਟਰ ਟਰੱਕ ਵਿੱਚ ਲਾਸ਼ਾਂ ਦੇ ਉੱਪਰ ਲਾਸ਼ਾਂ ਰੱਖ ਰਹੇ ਹਨ ਅਤੇ ਬੁਲਡੋਜ਼ਰਾਂ ਨੂੰ ਸਮੂਹਿਕ ਕਬਰਾਂ ਬਣਾਉਣ ਵਿੱਚ ਲਾ ਦਿੱਤਾ ਹੈ l ਇੱਥੇ ਦੈਨਿਕ ਮੌਤਾਂ ਦਾ ਅੰਕੜਾ 20 ਤੋਂ ਵੱਧ ਕੇ 100 ਹੋ ਗਿਆ ਹੈ l ਦੇਸ਼ ਵਿੱਚ 2900 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ ਜਦਕਿ ਪੀੜਿਤਾਂ ਦਾ ਅੰਕੜਾ 45000 ਦੀ ਸੰਖਿਆ ਨੂੰ ਪਰ ਕਰ ਚੁੱਕਿਆ ਹੈ l ਉੱਧਰ ਦੂਜੇ ਪਾਸੇ ਲਾਕਡਾਊਨ ਹਟਾਉਣ ਨੂੰ ਲੈ ਕੇ ਦੇਸ਼ ਵਿੱਚ ਜਾਰੀ ਪ੍ਰਦਰਸ਼ਨਾਂ ਨੂੰ ਰਾਸ਼ਟਰਪਤੀ ਵੀ ਸਮਰਥਨ ਦੇ ਰਹੇ ਹਨ l
ਅਮਰੀਕਾ ਵਿੱਚ 24 ਘੰਟਿਆਂ ਵਿੱਚ 3176 ਲੋਕਾਂ ਦੀ ਮੌਤ ਦੇ ਨਾਲ ਕੁੱਲ ਮਿ੍ਰਤਕ ਅੰਕੜਾ ਪਿਛਲੇ 10 ਦਿਨ ਦੇ ਅੰਦਰ ਦੁੱਗਣਾ ਹੋ ਕੇ 50 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ l ਦੇਸ਼ ਵਿੱਚ ਰੋਜ਼ਾਨਾ 2000 ਲੋਕਾਂ ਦੀ ਔਸਤਨ ਮੌਤ ਹੋ ਰਹੀ ਹੈ l ਦੁਨੀਆਂ ਵਿੱਚ ਕੋਰੋਨਾ ਤੋਂ ਜਾਨ ਗਵਾ ਚੁੱਕੇ 1.95+ ਲੱਖ ਤੋਂ ਜ਼ਿਆਦਾ ਲੋਕਾਂ ਵਿੱਚ ਇਹ ਸਭ ਤੋਂ ਜ਼ਿਆਦਾ ਸੰਖਿਆ ਹੈ l ਅਮਰੀਕਾ ਵਿੱਚ ਮੌਤ ਦਾ ਅਸਲੀ ਅੰਕੜਾ ਮੰਨਿਆ ਜਾ ਰਿਹਾ ਹੈ ਕਿ 50 ਹਜ਼ਾਰ ਤੋਂ ਵੀ ਕਿਤੇ ਜ਼ਿਆਦਾ ਹੈ ਕਿਉਂਕਿ ਜ਼ਿਆਦਾਤਰ ਰਾਜ ਸਿਰਫ ਹਸਪਤਾਲਾਂ ਵਿੱਚ ਮਰਨ ਵਾਲੀ ਸੰਖਿਆ ਦੀ ਹੀ ਰਿਪੋਰਟ ਪੇਸ਼ ਕਰ ਰਹੇ ਹਨ ਅਤੇ ਘਰਾਂ ਵਿੱਚ ਮਰਨ ਵਾਲਿਆਂ ਦਾ ਅੰਕੜਾ ਇਸ ਵਿੱਚ ਨਹੀਂ ਜੋੜਿਆ ਜਾ ਰਿਹਾ ਹੈ l
ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪਰੀਵੈਨਸ਼ਨ ਦੇ ਮੁਤਾਬਿਕ, ਕੇਸ਼ ਵਿੱਚ ਹਰ ਸਾਲ ਫੈਲਣ ਵਾਲੇ ਸੀਜ਼ਨਲ ਫਲੂ ਤੋਂ ਪਿਛਲੇ 9 ਸੀਜ਼ਨ ਵਿੱਚੋਂ 7 ਨੂੰ ਮਿਲਾ ਕੇ ਵੀ ਕੋਰੋਨਾ ਵਾਇਰਸ ਦੇ ਬਰਾਬਰ ਮੌਤ ਨਹੀਂ ਹੋਈ ਹੈ l ਫਲੂ ਤੋਂ 2011-12 ਵਿੱਚ ਸਭ ਤੋਂ ਘੱਟ 12 ਹਜ਼ਾਰ ਅਤੇ 2017-18 ਵਿੱਚ ਸਭ ਤੋਂ ਜ਼ਿਆਦਾ 61 ਹਜ਼ਾਰ ਮੌਤਾਂ ਦਰਜ ਕੀਤੀਆਂ ਗਈਆਂ ਸਨ, ਹਾਲਾਂਕਿ ਕੋਰੋਨਾ ਵਾਇਰਸ ਦਾ ਅੰਕੜਾ ਸਾਲ 1918 ਵਿੱਚ ਫੈਲੇ ਸਪੈਨਿਸ਼ ਫਲੂ ਦੇ ਕਹਿਰ ਤੋਂ ਬਹੁਤ ਪਿੱਛੇ ਹੈ, ਜਿਸ ਨੇ 6.75 ਲੱਖ ਅਮਰੀਕੀ ਨਾਗਰਿਕਾਂ ਦੀ ਜਾਨ ਲਈ ਸੀ l ਕੋਰੋਨਾ ਵਾਇਰਸ ਦੇ ਅੰਕੜੇ ਨੇ 1950-53 ਦੇ ਵਿੱਚ ਹੋਏ ਕੋਰੀਆਈ ਯੁੱਧ ਵਿੱਚ ਮਾਰੇ ਗਏ 36,516 ਅਮਰੀਕੀਆਂ ਦੀ ਸੰਖਿਆ ਨੂੰ ਵੀ ਬਹੁਤ ਜ਼ਿਆਦਾ ਪਿੱਛੇ ਛੱਡ ਦਿੱਤਾ ਹੈ l ਇਸ ਦੌਰਾਨ, ਜਾਨਸ ਹਾਪਕਿੰਸ ਯੂਨੀਵਰਸਿਟੀ ਦੇ ਮੁਤਾਬਿਕ, ਅਮਰੀਕਾ ਵਿੱਚ ਸ਼ੁੱਕਰਵਾਰ ਸਵੇਰੇ ਤੱਕ 8,67,459 ਮਾਮਲੇ ਸਾਹਮਣੇ ਆ ਚੁੱਕੇ ਹਨ ਜਦ ਕਿ 50,243 ਲੋਕ ਜਾਨਾਂ ਗਵਾ ਚੁੱਕੇ ਹਨ l
ਯੂਰੋਪ ਦੇ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਮੌਤਾਂ ਹੋਈਆਂ ਹਨ ਉਨ੍ਹਾਂ ਵਿੱਚ ਪਹਿਲੇ ਨੰਬਰ ਤੇ ਇਟਲੀ ਹੈ ਜਿੱਥੇ 25,543 ਲੋਕ ਮਾਰੇ ਜਾ ਚੁੱਕੇ ਹਨ l ਦੂਸਰੇ ਨੰਬਰ ਤੇ ਸਪੇਨ ਹੈ ਜਿੱਥੇ 22,524 ਮਰੀਜ਼ਾਂ ਦੀ ਜਾਨ ਚਲੀ ਗਈ ਹੈ l ਤੀਸਰੇ ਨੰਬਰ ਤੇ ਫਰਾਂਸ ਵਿੱਚ 21,856 ਮਰੀਜ਼ ਮਾਰੇ ਗਏ ਹਨ ਜਦਕਿ ਚੌਥੇ ਨੰਬਰ ਤੇ ਬਿ੍ਰਟੇਨ ਵਿੱਚ ਹੁਣ ਤੱਕ 18,738 ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠੇ ਹਨ l
ਪੰਜਵੇਂ ਨੰਬਰ ਤੇ ਬੈਲਜ਼ੀਅਮ ਹੈ ਜਿੱਥੇ ਹੁਣ ਤੱਕ 6679 ਤੇ ਛੇਵੇਂ ਨੰਬਰ ਤੇ ਜਰਮਨੀ ਵਿੱਚ 5575 ਲੋਕ ਮਾਰੇ ਜਾ ਚੁੱਕੇ ਹਨ l ਇਸ ਦੌਰਾਨ ਬਿ੍ਰਟੇਨ ਵਿੱਚ ਲਾਕਡਾਊਨ ਤੇ ਰਿਆਇਤ ਜਾਰੀ ਕੀਤੀ ਗਈ l ਜਦ ਕਿ ਇੱਥੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਵਾਇਰਸ ਨਾਲ 700 ਤੋਂ ਜ਼ਿਆਦਾ ਦੀ ਮੌਤ ਹੋਈ l
ਅਮਰੀਕੀ ਆਵਰਜਨ ਅਤੇ ਸੀਮਾ ਸ਼ੁਲਕ ਪ੍ਰਵਰਤਨ ਦੀ ਨਜਰਬੰਦੀ ਵਿੱਚ ਰੱਖੇ ਗਏ ਕੁਝ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਦੇਸ਼ਾਂ ਵਿੱਚ ਭੇਜਣ ਤੋਂ ਪਹਿਲਾਂ ਕੋਵਿਡ-19 ਦਾ ਟੈਸਟ ਕਰਨ ਦੀ ਯੋਜਨਾ ਹੈ l ਇਸ ਕੋਸ਼ਿਸ਼ ਨਾਲ ਜਾਣੂ ਇੱਕ ਅਮਰੀਕੀ ਅਧਿਕਾਰੀ ਨੇ ਵੀਰਵਾਰ ਨੂੰ ਦੱਸਿਆ ਕਿ ਆਈਸੀਈ, ਅਮਰੀਕਾ ਦੇ ਸਿਹਤ ਅਤੇ ਮਾਨਵ ਸੇਵਾ ਵਿਭਾਗ ਤੋਂ ਨਿਰਵਾਸਿਤ ਲੋਕਾਂ ਨੂੰ ਲੈ ਕੇ ਪ੍ਰਤੀ ਮਹੀਨੇ 2000 ਟੈਸਟ ਕਰੇਗਾ l
ਪਾਕਿਸਤਾਨ ਵਿੱਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਵਿੱਚ ਕਰੀਬ 79 ਪ੍ਰਤੀਸ਼ਤ ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆਏ ਹਨ l ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਦੇ ਨਾਲ ਹੀ ਘਾਤਕ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਸੰਖਿਆ ਵਧਾ ਕੇ 11000 ਤੋਂ ਜ਼ਿਆਦਾ ਹੋ ਗਈ ਹੈ l ਇਸ ਵਾਇਰਸ ਕਾਰਨ 13 ਹੋਰ ਰੋਗੀਆਂ ਦੀ ਮੌਤ ਹੋ ਗਈ, ਜਿਸ ਨਾਲ ਮਿ੍ਰਤਕਾਂ ਦੀ ਸੰਖਿਆ ਵੱਧ ਕੇ 237 ਹੋ ਗਈ ਹੈ ਅਤੇ ਹੁਣ ਤੱਕ 2527 ਲੋਕ ਠੀਕ ਹੋ ਚੁੱਕੇ ਹਨ l ਇਸ ਦੌਰਾਨ ਲਾਕਡਾਊਨ 9 ਮਈ ਤੱਕ ਵਧਾ ਦਿੱਤਾ ਹੈ l
ਚੀਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਘੱਟ ਹੋ ਕੇ ਹੁਣ ਏਕਲ ਅੰਕ ਤੱਕ ਰਹਿ ਗਏ ਹਨ, ਜਦਕਿ ਅਲੀਬਾਬਾ ਅਤੇ ਟੇਨਸੇਂਟ ਜਿਹੀ ਵੱਡੀ ਪ੍ਰੌਦੋਗਿਕੀ ਕੰਪਨੀਆਂ ਨੇ ਕੋਵਿਡ-19 ਜਾਂਚ ਦੇ ਲਈ ਬੁਕਿੰਗ ਸੇਵਾਵਾਂ ਸ਼ੁਰੂ ਕੀਤੀ ਹੈ l ਚੀਨ ਦੇ ਰਾਸ਼ਟਰੀ ਸਿਹਤ ਆਯੋਗ ਨੇ ਕਿਹਾ ਕਿ ਦੇਸ਼ ਵਿੱਚ 6 ਨਵੇਂ ਮਾਮਲੇ ਆਏ ਹਨ l