ਕਪੂਰਥਲਾ (ਕਸ਼ਮੀਰ ਸਿੰਘ ਭੰਡਾਲ) : ਕੋਰੋਨਾ ਮਹਾਂਮਾਰੀ ਕਾਰਨ ਪੰਜਾਬ ‘ਚ ਲੱਗੇ ਕਰਫਿਊ ਤੇ ਤਾਲਾਬੰਦੀ ਨੇ ਦੇਸ਼ ਅਤੇ ਸਮਾਜਿਕ ਅਰਥਚਾਰੇ ਨੂੰ ਢੂੰਘੀ ਸੱਟ ਮਾਰੀ ਐ। ਜਿਥੇ ਇਸ ਕਰਨ ਗਰੀਬ ਅਬਾਦੀ ਭੁੱਖੇ ਮਰਨ ਦੇ ਕੰਢੇ ਆ ਪਹੁੰਚੀ ਐ ਉੱਥੇ ਦੂਜੇ ਪਾਸੇ ਲਾਲਚੀ ਲੋਕ ਇਸ ਮੌਕੇ ਦਾ ਲਾਹਾ ਚੁੱਕਦਿਆਂ ਇਸ ਦੀ ਆੜ ਵਿਚ ਵੱਧ ਤੋਂ ਵੱਧ ਸਾਰਾ ਕੁਝ ਬਟੋਰ ਲੈਣਾ ਚੌਂਦੇ ਨੇ। ਫਿਰ ਭਾਂਵੇਂ ਇਸ ਦੌਰਾਨ ਕਿਸੇ ਦੀ ਜਾਨ ਹੀ ਕਿਉਂ ਨਾ ਚਾਲੀ ਜਾਏ। ਅਜਿਹਾ ਹੀ ਇੱਕ ਮਾਮਲਾ ਇਥੋਂ ਦੇ ਲਾਹੌਰੀ ਗੇਟ ਇਲਾਕੇ ਵਿਚ ਸਾਹਮਣੇ ਆਇਆ ਹੈ। ਜਿਥੋਂ ਦੇ ਮੁਹੱਲਾ ਉੱਚਾ ਧੋੜਾ ਅੰਦਰ ਜਦੋਂ ਇੱਕ ਰਾਸ਼ਨ ਦੇ ਡੀਪੂ ਵਾਲਾ ਸਰਕਾਰੀ ਕਣਕ ਦੀ ਵੰਡ ਨੂੰ ਲੈਕੇ ਉਸ ਕੋਲ ਮੌਜੂਦ ਲਿਸਟ ਮੁਤਾਬਕ ਇਲਾਕਾ ਨਿਵਾਸੀਆਂ ਨੂੰ ਪਰਚਿਆਂ ਕੱਟਕੇ ਦੇ ਰਿਹਾ ਸੀ, ਤਾਂ ਦੋਸ਼ ਐ ਕਿ ਮੌਕੇ ‘ਤੇ ਉੱਥੇ ਹੀ ਰਹਿਣ ਵਾਲਾ ਇੱਕ ਪੁਲਿਸ ਵਾਲਾ ਆਪਣੇ ਪਰਿਵਾਰ ਸਮੇਤ ਆ ਪਹੁੰਚਿਆ। ਇਸ ਸਬੰਧ ਵਿੱਚ ਮੌਕੇ ‘ਤੇ ਮੌਜੂਦ ਡੀਪੂ ਹੋਲਡਰ ਦੇ ਭਤੀਜੇ ਅਤੇ ਇੱਕ ਹੋਰ ਵਿਅਕਤੀ ਦੇ ਦੱਸਣ ਮੁਤਾਬਕ ਇਸ ਦੌਰਾਨ ਉਹ ਪੁਲਿਸ ਵਾਲੇ ਨੇ ਆਪਣੇ ਪਰਿਵਾਰ ਲਈ ਵੀ ਕਣਕ ਦੀ ਪਰਚੀ ਮੰਗਣੀ ਸ਼ੁਰੂ ਕਰ ਦਿੱਤੀ। ਜਿਸ ‘ਤੇ ਡੀਪੂ ਹੌਲਦਾਰ ਨੇ ਇਹ ਕਹਿੰਦਿਆਂ ਪਰਚੀ ਨਾ ਦੇਣ ਦੀ ਮਜ਼ਬੂਰੀ ਗਿਣਾਈ ਕਿ ਉਨ੍ਹਾਂ ਦਾ ਨਾਮ ਉਸ ਕੋਲ ਮੌਜੂਦ ਲਾਭਪਾਤੀਆਂ ਦੀ ਲਿਸਟ ਵਿੱਚ ਨਹੀਂ ਹੈ।
ਦੋਸ਼ਾਂ ਮੁਤਾਬਕ ਇਸੇ ਗੱਲ ਨੂੰ ਲੈਕੇ ਦੋਵਾਂ ਪਾਰਟੀਆਂ ਵਿਚਕਾਰ ਸ਼ੁਰੂ ਹੋਈ ਬਹਿਸ ਹੌਲੀ ਹੌਲੀ ਹੱਥੋਪਾਈ ‘ਤੋਂ ਦੀ ਹੁੰਦੀ ਹੋਈ ਹਿੰਸਕ ਰੂਪ ਕਦੋਂ ਧਾਰ ਗਈ ਇਹ ਕਿਸੇ ਨੂੰ ਸਮਝ ਈ ਨਹੀਂ ਆਈ। ਤੇ ਜਦ ਨੂੰ ਕਿਸੇ ਨੂੰ ਕੁਝ ਸਮਝ ਆਉਂਦਾ ਉਦੋਂ ਤੱਕ ਡੀਪੂ ਹੌਲਦਾਰ ਦੀ ਮੌਤ ਹੋ ਚੁਕੀ ਸੀ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਸਪੀ ਕਪੂਰਥਲਾ ਮਨਦੀਪ ਸਿੰਘ ਦੀ ਅਗਵਾਈ ‘ਚ ਮੌਕੇ ‘ਤੇ ਪਹੁੰਚੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜੇ ਵਿੱਚ ਲੈਕੇ ਅਗਲੀ ਕਾਰਵਾਈ ਸ਼ੁਰੂ ਕਰਦਿਆਂ 4 ਲੋਕਾਂ ਦੇ ਖਿਲਾਫ ਹੱਤਿਆ ਦੀਆਂ ਧਾਰਾਂਵਾਂ ਤਹਿਤ ਪਰਚਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਐ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,