Htv Punjabi
Punjab

ਵੱਡੀ ਖ਼ਬਰ : ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਕਰ ਦਿੱਤਾ ਗਿਆ ਸੀਲ

ਗੁਰਦਸਪੁਰ : (ਅਵਤਾਰ ਸਿੰਘ ਗੁਰਦਾਸਪੁਰ) : ਪੰਜਾਬ ਦੇ ਵਿੱਚ ਕੋਰੋਨਾ ਦਾ ਕਹਿਰ ਅਜੇ ਵੀ ਜਾਰੀ ਹੈ , ਜੇਕਰ ਗੱਲ ਕਰੀਏ ਡੇਰਾ ਬਾਬਾ ਨਾਨਕ ਦੀ ਤਾਂ ਡੇਰਾ ਬਾਬਾ ਨਾਨਕ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਕਰੋਨਾ ਦੇ ਕੇਸ ਪਾਜ਼ੇਟਿਵ ਰਹੇ ਹਨ।ਜਿਸ ਦੇ ਚੱਲਦਿਆਂ ਅੱਜ ਡੇਰਾ ਬਾਬਾ ਨਾਨਕ ਦੇ ਬਾਜ਼ਾਰ ਪੁਲੀਸ ਅਤੇ ਪ੍ਰਸ਼ਾਸਨ ਦੇ ਵੱਲੋਂ ਬੰਦ ਕਰਵਾਏ ਗਏ ਅਤੇ ਡੇਰਾ ਬਾਬਾ ਨਾਨਕ ਨੂੰ ਅਣਮਿੱਥੇ ਸਮੇਂ ਲਈ ਸੀਲ ਕਰ ਦਿੱਤਾ ਗਿਆ ਹੈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਡੇਰਾ ਬਾਬਾ ਨਾਨਕ ਦੇ ਡੀ ਐਸ ਪੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਲੋਕਾਂ ਨੂੰ ਵਾਰ ਵਾਰ ਅਪੀਲ ਕੀਤੀ ਜਾ ਰਹੀ ਸੀ, ਪਰ ਲੋਕ ਧਿਆਨ ਨਹੀਂ ਸੀ ਦੇ ਰਹੇ ,ਅਤੇ ਹੁਣ ਡੇਰਾ ਬਾਬਾ ਨਾਨਕ ਦੇ ਵਿੱਚ ਕੁੱਲ ਵੀਹ ਮਰੀਜ਼ ਹੋ ਗਏ ਨੇ ਜਿਸ ਦੇ ਚੱਲਦਿਆਂ ਡੇਰਾ ਬਾਬਾ ਨਾਨਕ ਨੂੰ ਅਣਮਿਥੇ ਸਮੇਂ ਦੇ ਲਈ ਸੀਲ ਕਰ ਦਿੱਤਾ ਗਿਆ ਹੈ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਘਰਾਂ ਵਿੱਚ ਹੀ ਰਹੋ ਤਾਂ ਕਿ ਇਸ ਕਰੋਨਾ ਵਾਇਰਸ ਦੀ ਚੇਨ ਨੂੰ ਤੋੜਿਆ ਜਾ ਸਕੇ ਅਤੇ ਦੁਬਾਰਾ ਲੋਕ ਬਾਜ਼ਾਰਾਂ ਵਿੱਚ ਖ਼ਰੀਦਦਾਰੀ ਕਰਦੇ ਦਿਖਾਈ ਦੇਣ।

Related posts

ਪੁਲਿਸ ਦਾ ਬੰਬੀਹਾ ਗੈਂਗ ਨਾਲ ਬੋਲਿਆ ਬੰਬੀਹਾ

htvteam

ਆਹ ਦੇਖੋ ਕੀ ਹੋ ਰਿਹਾ

htvteam

ਵੱਡੀ ਖਬਰ:-ਦਿਬਰੂਗੜ੍ਹ ‘ਤੋਂ ਖਾਲਸਾ ਆਉਂਦਾ ਧੂੜਾਂ ਪੱਟਦਾ

htvteam