Htv Punjabi
Punjab

ਸਾਬਕਾ ਡੀਆਈਜੀ ਅਤੇ ਡੀਐਸਪੀ ਸਮੇਤ 7 ਲੋਕ ਦੋਸ਼ੀ ਕਰਾਰ

ਅੰਮ੍ਰਿਤਸਰ : ਚੌਂਕ ਮੋਹਨੀ ਵਿੱਚ 15 ਸਾਲ ਪਹਿਲਾਂ ਪਰਿਵਾਰ ਣੇ 5 ਲੋਕਾਂ ਦੀ ਖੁਦਕੁਸ਼ੀ ਮਾਮਲੇ ਵਿੱਚ ਕੋਰਟ ਨੇ ਸਾਬਕਾ ਡੀਆਈਜੀ ਕੁਲਤਾਰ ਸਿੰਘ ਅਤੇ ਡੀਐਸਪੀ ਹਰਦੇਵ ਸਿੰਘ ਸਮੇਤ ਮ੍ਰਿਤਕ ਦੀ ਚਚੇਰੀ ਭਾਬੀ ਸਬਰੀਨ ਕੌਰ, ਤਾਇਆ ਮਹਿੰਦਰ ਸਿੰਘ, ਸਕੀ ਭੈਣ ਪਰਮਿੰਦਰ ਕੌਰ ਅਤੇ ਜੀਜਾ ਪਲਵਿੰਦਰ ਪਾਲ ਸਿੰਘ ਨੂੰ ਦੋਸ਼ੀ ਕਰਾਰ ਦੇ ਦਿੱਤਾ.ਸਾਰੇ ਦੋਸ਼ੀਆਂ ਨੂੰ ਅਦਾਲਤ 19 ਫਰਵਰੀ ਨੂੰ ਸਜ਼ਾ ਸੁਣਾਵੇਗੀ l ਇਲਜ਼ਾਮ ਹੈ ਕਿ ਅੰਮ੍ਰਿਤਸਰ ਦੇ ਹਰਦੀਪ ਸਿੰਘ ‘ਤੇ ਉਸ ਦੇ ਪਿਤਾ ਸੁੰਦਰ ਸਿੰਘ ਦੀ ਹੱਤਿਆ ਹੋ ਗਈ l ਲਾਸ਼ ਲਕੋਂਦੇ ਦੇਖਣ ‘ਤੇ ਪਰਿਵਾਰ ਦੇ ਮੈਂਬਰ ਬਲੈਕਮੇਲ ਕਰਨ ਲੱਗੇ ਸਨ l ਬਲੈਕਮੇਲੰਿਗ ਵਿੱਚ ਪੁਲਿਸ ਅਧਿਕਾਰੀ ਵੀ ਜੁੜ ਗਏ ਸਨ l
30-31 ਅਕਤੂਬਰ 2004 ਦੀ ਰਾਤ ਹੋਏ ਹਾਦਸੇ ਵਿੱਚ ਹਰਦੀਪ ਸਿੰਘ ਨੇ ਦੋਨਾਂ ਕੁੜੀਆਂ ਸਨਮੀਤ, ਅਮਰਿਤਾ ਮਾਂ ਜਸਵੰਤ ਕੌਰ ਨੂੰ ਜ਼ਹਿਰ ਦੇ ਖੁਦ ਆਤਮਹੱਤਿਆ ਕਰ ਲਈ l ਉਸ ਦੀ ਪਤਨੀ ਰੋਮੀ ਨੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ l ਪਰਿਵਾਰ ਨੇ ਮਕਾਨ ਦੀ ਦੀਵਾਰ ‘ਤੇ ਆਪਣੇ ਨਾਲ ਹੋਈ ਧੋਖਾਧੜੀ ਅਤੇ ਧੱਕੇਸ਼ਾਹੀ ਦੀ ਸਾਰੀ ਕਹਾਣੀ ਬਿਆਨ ਕਰਦੇ ਹੋਏ ਜਿੱਥੇ ਡੀਆਈਜੀ ਕੁਲਤਾਰ ਸਿੰਘ ਨੂੰ ਜ਼ਿੰਮੇਦਾਰ ਠਹਿਰਾਇਆ ਸੀ l ਉੱਥੇ ਉਸ ਦੀ ਇੱਕ ਕਾਪੀ ਡਾਕ ਰਾਹੀਂ 3 ਦੋਸਤਾਂ ਨੂੰ ਵੀ ਭੇਜੀ ਸੀ l

Related posts

ਸੁੰਨੇ ਘਰ ‘ਚ ਦਿਨ ਦਿਹਾੜੇ ਕਾਰੋਬਾਰੀ ਨਾਲ ਹੋਇਆ ਧੱਕਾ

htvteam

ਦਰਬਾਰ ਸਾਹਿਬ ਅੰਮ੍ਰਿਤਸਰ ਖੜ੍ਹ ਕੇ ਲੱਖਾ ਸਿਧਾਣਾ ਨੇ ਨੌਜਵਾਨ ਮੁੰਡੇ ਕੁੜੀਆਂ ਨੂੰ ਕੀਤਾ ਅਲਰਟ

htvteam

ਪੈਟਰੋਲ ਪੰਪ ਤੇ ਹੋਈ ਅਜੀਬ ਘਟਨਾ ਕਾਰ ਵਾਲੇ ਦੇ ਪਿੱਛੇ ਭੱਜੇ ਪੰਪ ਵਾਲੇ; ਦੇਖੋ ਵੀਡੀਓ

htvteam

Leave a Comment