Htv Punjabi
Punjab Video

Diport ਹੋਏ ਆਹ ਨੌਜਵਾਨ ਨੇ ਕੀਤੇ ਖੁਲਾਸੇ

ਅਮਰੀਕਾ ਤੋਂ ਡਿਪੋਰਟ ਕੀਤੇ ਪੰਡੋਰੀ ਰਾਜਪੂਤਾਂ ਪਿੰਡ ਦੇ ਨੌਜਵਾਨ
ਨੋਜਵਾਨਾਂ ਨੇ ਮੀਡੀਆ ਦੇ ਸਾਹਮਣੇ ਦੱਸੀ ਆਪਣੀ ਦਾਸਤਾਨ
ਚੰਗੇ ਭਵਿੱਖ ਵਾਸਤੇ ਗਏ ਸੀ ਅਮਰੀਕਾ
ਅਮਰੀਕਾ ਤੋਂ ਡਿਪੋਟ ਕੀਤੇ ਗਏ ਨੌਜਵਾਨਾਂ ਚ 10 ਕਪੂਰਥਲਾ ਜ਼ਿਲ੍ਹੇ ਨਾਲ ਸਬੰਧਿਤ ਹਨ । ਉਹਨਾਂ ਵਿੱਚ ਭੁਲੱਥ ਨੇੜਲੇ ਪਿੰਡ ਪੰਡੋਰੀ ਰਾਜਪੂਤਾਂ ਦਾ ਨੌਜਵਾਨ ਜਸ਼ਨਪਰੀਤ ਸਿੰਘ ਪੁੱਤਰ ਬਲਕਾਰ ਸਿੰਘ ਵੀ ਸ਼ਾਮਲ ਹੈ ਜਿਸ ਨੂੰ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਹੈ ਜਸਪ੍ਰੀਤ ਸਿੰਘ ਨੇ ਆਪਣੀ ਦੁੱਖਾਂ ਭਰੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਹੋਰਨਾਂ ਨੌਜਵਾਨਾਂ ਵਾਂਗ ਉਹ ਵੀ ਚੰਗੇ ਭਵਿੱਖ ਦੀ ਤਲਾਸ਼ ਵਿੱਚ ਪਿਛਲੇ ਸਾਲ ਯੂਰਪ ਗਿਆ ਸੀ ਪਰ ਉੱਥੇ ਕੰਮ ਨਾ ਮਿਲਣ ਕਾਰਨ। ਉਹ ਯੂਰਪ ਤੋਂ ਅਮਰੀਕਾ ਲਈ ਰਵਾਨਾ ਹੋ ਗਿਆ ਜਿੱਥੇ ਉਸਨੂੰ ਰਸਤੇ ਵਿੱਚ ਬਹੁਤ ਬੁਰੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਤੇ ਆਖਿਰ ਜਨਵਰੀ ਮਹੀਨੇ ਅਮਰੀਕਾ ਪਹੁੰਚਿਆ । ਅਮਰੀਕਾ ਵਿੱਚ ਉਸ ਨੂੰ ਕੁਝ ਦਿਨ ਡਿਟੈਂਸ਼ਨ ਸੈਂਟਰ ਵਿੱਚ ਰੱਖਿਆ ਗਿਆ । ਉਥੋਂ ਹੀ ਉਸਨੂੰ ਡਿਪੋਟ ਕਰਕੇ ਵਾਪਸ ਪੰਜਾਬ ਭੇਜ ਦਿੱਤਾ ਹੈ ਹੋਰ ਕੀ ਕਹਿਣਾ ਹੈ ਪੀੜਤ ਨੌਜਵਾਨ ਦਾ ਆਓ ਉਸ ਦੀ ਜ਼ੁਬਾਨੀ ਸੁਣ ਲੈਂਦੇ ਹਾਂ,,,,,,

ਇਸੇ ਤਰ੍ਹਾਂ ਭੁਲੱਥ ਨੇੜਲੇ ਪਿੰਡ ਸੁਰਖਾਂ ਦਾ ਨੌਜਵਾਨ ਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਨੂੰ ਵੀ ਡਿਪੋਰਟ ਕੀਤਾ ਗਿਆ ਹੈ। ਜਦੋਂ ਪੱਤਰਕਾਰ ਮਨਦੀਪ ਸਿੰਘ ਦੇ ਘਰ ਪਹੁੰਚੇ ਤਾਂ ਉਹ ਘਰ ਮੌਜੂਦ ਨਹੀਂ ਸੀ ਉਸਦੀ ਮਾਤਾ ਮਨਜੀਤ ਕੌਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਪੁੱਤਰ ਮਨਦੀਪ ਸਿੰਘ ਨੂੰ ਘਰ ਦੇ ਹਲਾਤਾਂ ਵਿੱਚ ਸੁਧਾਰ ਕਰਨ ਲਈ ਅਮਰੀਕਾ ਭੇਜਿਆ ਸੀ । ਉਸ ਨੂੰ ਅਮਰੀਕਾ ਪਹੁੰਚਣ ਵਿੱਚ ਸੱਤ ਕੁ ਮਹੀਨੇ ਦਾ ਸਮਾਂ ਲੱਗ ਗਿਆ ਅਮਰੀਕਾ ਪਹੁੰਚਣ ਸਾਰ ਹੀ ਉਸ ਨੂੰ ਡਿਪੋਰਟ ਕਰਕੇ ਵਾਪਿਸ ਪੰਜਾਬ ਭੇਜ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਮਨਦੀਪ ਸਿੰਘ ਨੂੰ ਵਿਦੇਸ਼ ਭੇਜਣ ਲਈ ਉਹਨਾਂ 55 ਲੱਖ ਰੁਪਏ ਕਰਜ਼ਾ ਲਿਆ ਸੀ ਕਿਉਂਕਿ ਉਹਨਾਂ ਦੀ ਕੋਈ ਜ਼ਮੀਨ ਜਾਇਦਾਦ ਨਹੀਂ ਹੈ। ਉਸਦਾ ਪਤੀ ਪ੍ਰੀਤਮ ਸਿੰਘ ਆਰੇ ਤੇ ਮਜਦੂਰੀ ਕਰਦਾ ਹੈ। ਮਾਤਾ ਨੇ ਆਪਣੀਆਂ ਅੱਖਾਂ ਚੋਂ ਵਹਿੰਦੇ ਅੱਥਰੂ ਪੂੰਝਦਿਆਂ ਦੱਸਿਆ ਕਿ ਮਨਦੀਪ ਸਿੰਘ ਦੇ ਵਾਪਿਸ ਆਉਣ ਨਾਲ ਉਹਨਾਂ ਦੇ ਮਨਾਂ ਅੰਦਰ ਸੰਜੋਏ ਲੱਖਾਂ ਸੁਪਨੇ ਹੁਣ ਚੂਰੋ ਚੂਰ ਹੋ ਗਏ ਹਨ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੀਟਰ ਬਦਲਣ ਗਏ ਲਾਈਨਮੈਨਾ ਦੀ ਪੁਲਸੀਏ ਨੇ ਕਰਾਈ ਤਸੱਲੀ

htvteam

ਦੇਖੋ ਡਾਕਟਰ ਖਟਾਣਾ ਕਿਵੇਂ ਬਚਾਉਂਦੇ ਨੇ ਲੋਕਾਂ ਦੀਆਂ ਜਾਨਾਂ

htvteam

ਸਾਬਕਾ ਸਰਪੰਚ ਤੇ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ; ਚੋਣਾਂ ਦੇ ਨੇੜੇ ਵਾਪਰੀ ਵੱਡੀ ਘਟਨਾ

htvteam

Leave a Comment