ਤਰਨਤਾਰਨ : ਤਰਨਤਾਰਨ ਦੇ ਐਸਐਸਪੀ ਧਰੁਵ ਦਹੀਆ ਨੇ ਦੋ ਦਿਨ ਪਹਿਲਾਂ ਕੈਰੋ ਪਿੰਡ ਵਿੱਚ ਡਰੱਗ ਤਸਕਰ ਧੱਤੂ, ਉਸ ਦੇ ਪਰਿਵਾਰ ਦੇ 3 ਮੈਂਬਰਾਂ ਅਤੇ ਡਰਾਈਵਰ ਦੀ ਹੱਤਿਆ ਨਾਲ ਜੁੜੇ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ।ਐਸਐਸਪੀ ਧਰੁਵ ਦਹੀਆ ਦੇ ਅਨੁਸਾਰ ਇਹ ਕਤਲ ਡਰੱਗ ਤਸਕਰ ਬ੍ਰਿਜਲਾਲ ਧੱਤੂ ਦੇ ਦੋ ਮੁੰਡਿਆਂ ਦਲਜੀਤ ਅਤੇ ਗੁਰਜੰਟ ਨੇ ਕੀਤੇ।ਦਹੀਆ ਦੇ ਮੁਤਾਬਿਕ ਦਲਜੀਤ ਨੇ ਪਹਿਲਾਂ ਆਪਣੇ ਪਿਤਾ ਬ੍ਰਿਜਲਾਲ, ਦੋਨੋਂ ਭਾਬੀਆਂ ਅਤੇ ਡਰਾਈਵਰ ਦੀ ਹੱਤਿਆ ਕੀਤੀ ਅਤੇ ਉਸ ਦੇ ਬਾਅਦ ਗੁਰਜੰਟ ਨੇ ਦਲਜੀਤ ਨੂੰ ਮਾਰ ਦਿੱਤਾ।
ਪੁਲਿਸ ਗੁਰਜੰਟ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।ਜਿ਼ਕਰਯੋਗ ਹੈ ਕਿ ਹੰਤਿਆਕਾਂਡ ਦੀ ਸੂਚਨਾ ਮਿਲਣ ਤੇ ਵੀਰਵਾਰ ਸਵੇਰੇ ਜਦ ਪੁਲਿਸ ਮੌਕੇ ਤੇ ਪਹੁੰਚੀ ਸੀ ਤਦ ਗੁਰਜੰਟ ਨਸ਼ੇ ਦੀ ਹਾਲਤ ਵਿੱਚ ਆਪਣੇ ਘਰ ਦੇ ਬਾਹਰ ਘੁੰਮ ਰਿਹਾ ਸੀ।ਉਸੀ ਸਮੇਂ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ।ਐਸਐਸਪੀ ਨੇ ਦੱਸਿਆ ਕਿ ਪਰਿਵਾਰ ਤੇ ਨਸ਼ਾ ਤਸਕਰੀ, ਲੁੱਟ ਖੋਹ ਅਤੇ ਹੱਤਿਆਵਾਂ ਦੇ ਕਈ ਮਾਮਲੇ ਦਰਜ ਹਨ।ਇਨ੍ਹਾਂ ਦੇ ਪਰਿਵਾਰ ਵਿੱਚ ਨਸ਼ੇ ਦੇ ਪੈਸੇ ਦੀ ਵੰਡ ਨੂੰ ਲੈ ਕੇ ਰੋਜ਼ ਲੜਾਈ ਝਗੜੇ ਹੁੰਦੇ ਸਨ।ਹੱਤਿਆਵਾਂ ਵਿੱਚ ਇਸਤੇਮਾਲ ਦੋਨੋਂ ਕਿਰਪਾਣਾਂ ਬਰਾਮਦ ਕਰ ਲਈਆਂ ਗਈਆਂ ਹਨ।
ਪੁੱਛਗਿਛ ਵਿੱਚ ਗੁਰਜੰਟ ਨੇ ਦੱਸਿਆ, ਬੁੱਧਵਾਰ ਰਾਤ ਸਾਢੇ 11 ਵਜੇ ਉਨ੍ਹਾਂ ਦੇ ਪਰਿਵਾਰ ਵਿੱਚ ਝਗੜਾ ਹੋਇਆ।ਨੌਬਤ ਹੱਥੋਪਾਈ ਤੱਕ ਪਹੁੰਚ ਗਈ ਤਾਂ ਬ੍ਰਿਜਲਾਲ ਨੇ ਫੋਨ ਕਰਕੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਬੁਲਾ ਲਿਆ।ਦਲਜੀਤ ਨੂੰ ਪਹਿਲਾਂ ਤੋਂ ਸ਼ੱਕ ਸੀ ਕਿ ਗੁਰਸਾਹਿਬ ਦੇ ਉਸ ਦੀ ਭਾਬੀਆਂ ਨਾਲ ਨਜਾ-ਹਜ਼ ਸੰਬੰਧ ਹਨ।ਇਸੀ ਵਜ੍ਹਾ ਕਾਰਨ ਦਲਜੀਤ ਆਪਣਾ ਆਪਾ ਖੋ ਬੈਠਿਆ ਅਤੇ ਉਸ ਨੇ ਪਹਿਲਾਂ ਪਿਤਾ, ਫਿਰ ਗੁਰਸਾਹਿਬ ਦੋਨੋਂ ਭਾਬੀਆਂ ਦੇ ਗਲੇ ਕਿਰਪਾਣ ਨਾਲ ਕੱਟ ਦਿੱਤੇ।ਉਹ ਨਸ਼ੇ ਦੀ ਹਾਲਤ ਵਿੱਚ ਸੌਂ ਗਿਆ।ਲਾਸ਼ਾਂ ਦੇਖ ਉਸ ਨੇ ਕਮਰੇ ਵਿੱਚ ਸੌਂ ਰਹੇ ਦਲਜੀਤ ਦਾ ਗਲਾ ਵੀ ਕਿਰਪਾਨ ਨਾਲ ਵੱਢ ਦਿੱਤਾ।