ਜਲੰਧਰ : ਜਲੰਧਰ ਵਿੱਚ ਸ਼ੁਕਰਵਾਰ ਨੂੰ ਇੱਕ ਨੌਜਵਾਨ ਤੇ ਜਾਨਲੇਵਾ ਹਮਲਾ ਕਰਨ ਦੀ ਘਟਨਾ ਸਾਮਣੇ ਆਈ ਹੈ।ਜ਼ਖ਼ਮੀ ਨੌਜਵਾਨ ਇੱਕ ਬਿਲਡਿੰਗ ਕੰਸਟ੍ਰਕਸਨ ਠੇਕੇਦਾਰ ਦਾ ਮੁੰਡਾ ਹੈ।ਦਸਿਆ ਜਾ ਰਿਹਾ ਹੈ ਕਿ 3-4 ਨਸ਼ੇੜੀ ਕਿਸਮ ਦੇ ਮੁੰਡੇ ਗਲੀ ਵਿੱਚ ਰੌਲਾ ਪਾ ਰਹੇ ਸਨ।ਉਨ੍ਹਾ ਨੇ ਅਚਾਨਕ ਠੇਕੇਦਾਰ ਦੇ ਮੁੰਡੇ ਦੇ ਸਿਰ ਵਿੱਚ ਬੋਤਲ ਦੇ ਮਾਰੀ ਅਤੇ ਉਸਦੀ ਚੈਨ ਵੀ ਖੋ ਕੇ ਲੈ ਗਏ।ਲੋਕਾਂ ਨੇ ਹਮਲਾਵਰਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ, ਪਰ ਪੀੜਤ ਦੇ ਪਰਿਵਾਰਿਕ ਮੈਂਬਰਾਂ ਨੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਦੇ ਨਾਲ ਨਾਲ ਹੁਣ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਕਾਰਵਾਈ ਦੀ ਮੰਗ ਕੀਤੀ ਹੈ।
ਜ਼ਖਮੀ ਦੀ ਪਹਿਚਾਣ ਨਿਊ ਦਿਓਲ ਨਗਰ ਦੇ ਬਿਲਡਿੰਗ ਕੰਸਟਰੱਕਸਨ ਠੇਕੇਦਾਰ ਪਰਮਜੀਤ ਸਿੰਘ ਦੇ 20 ਸਾਲਾ ਮੁੰਡੇ ਅਮਰਿੰਦਰ ਸਿੰਘ ਵਿੱਕੀ ਦੇ ਰੂਪ ਵਿੱਚ ਹੋਈ ਹੈ।ਪਰਮਜੀਤ ਸਿੰਘ ਨੇ ਦਸਿਆ ਕਿ ਅਮਰਿੰਦਰ ਸਿੰਘ ਗਲੀ ਦੇ ਵਿੱਚ ਖੜਾ ਸੀ, ਉਥੇ ਹੀ ਕੋਲ 3 ਤੋਂ 4 ਨਸ਼ੇੜੀ ਕਿਸਮ ਦੇ ਨੋਜਵਾਨ ਹੰਗਾਮਾ ਕਰ ਰਹੇ ਸਨ।ਉਹਨਾਂ ਨੇ ਉਸਤੇ ਹਮਲਾ ਕਰ ਦਿੱਤਾ।ਹਮਲਾਵਰਾਂ ਨੇ ਸਿਰ ਤੇ ਬੋਤਲ ਮਾਰੀ, ਫੇਰ ਉਸਦਾ ਫੋਨ ਤੋੜ ਦਿੱਤਾ ਅਤੇ ਚੇਨ ਖੋਹ ਕੇ ਭੱਜਨ ਦੀ ਕੋਸ਼ਿਸ਼ ਮਰਨ ਲੱਗੇ।
ਹਾਲਾਂਕਿ ਇਸ ਘਟਨਾ ਦੇ ਦੌਰਾਨ ਇਕੱਠੇ ਹੋਏ ਮੁਹੱਲੇ ਦੇ ਲੋਕਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਿਤੀ ਤਾਂ ਹਮਲਾਵਰ ਬਾਈਕ ਤੋਂ ਗਿਰ ਗਏ।ਪਰ ਓਹ ਫੇਰ ਵੀ ਭੱਜ ਗਏ, ਲੋਕਾਂ ਨੇ ਉਹਨਾਂ ਦੀ ਬਾਇਕ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।ਪੀੜਿਤ ਅਤੇ ਉਸਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਇਸ ਮਾਮਲੇ ਤੇ ਕਾਰਵਾਈ ਨਹੀਂ ਕਰ ਰਹੀ, ਇਸਲਈ ਉਹਨਾਂ ਨੇ ਪੁਲਿਸ ਕਮਿਸ਼ਨਰ ਤੋਂ ਇਨਸਾਫ ਦੀ ਮੰਗ ਕੀਤੀ ਹੈ।