ਅਜਨਾਲਾ : ਇੱਥੇ ਇੱਕ ਨਸ਼ੇੜੀ ਪੁੱਤ ਨੇ ਆਪਣੇ ਬਾਪ ਅਤੇ ਦਾਦੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।ਮ੍ਰਿਤਕਾਂ ਦੀ ਪਹਿਚਾਣ ਮੋਤੀ ਲਾਲ ਪੁੱਤਰ ਕ੍ਰਿਸ਼ਨ ਲਾਲ ਅਤੇ ਸ਼ਕੁੰਤਲਾ ਦੇਵੀ ਪਤਨੀ ਕ੍ਰਿਸ਼ਨ ਲਾਲ ਦੇ ਰੂਪ ਵਿੱਚ ਹੋਈ।ਪੁਲਿਸ ਦੇ ਮੁਤਾਬਿਕ ਕਤਲ ਕਰਨ ਵਾਲਾ ਮੁੰਡਾ ਨਸ਼ੇੜੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਘਰ ਆਇਆ ਸੀ ਅਤੇ ਕੁਝ ਦਿਨ ਪਹਿਲਾਂ ਹੀ ਘਰ ਆਇਆ ਸੀ।ਉਸੀ ਦਿਨ ਤੋਂ ਮੁਲਜ਼ਮ ਰਮਨ ਦਾ ਆਪਣੇ ਘਰਵਾਲਿਆਂ ਦੇ ਨਾਲ ਝਗੜਾ ਰਹਿੰਦਾ ਸੀ।ਬੀਤੀ ਰਾਤ ਵੀ ਮੁੰਡੇ ਦਾ ਆਪਣੇ ਪਿਤਾ ਮੋਤੀ ਲਾਲ ਅਤੇ ਦਾਦੀ ਸ਼ਕੁੰਤਲਾ ਦੇਵੀ ਦੇ ਨਾਲ ਕਿਸੀ ਗੱਲ ਨੂੰ ਲੈ ਕੇ ਝਗਡਾ ਹੋਇਆ ਜਿਸ ਦੇ ਬਾਅਦ ਮੁੰਡੇ ਰਮਨ ਨੇ ਆਪਣੇ ਪਿਤਾ ਅਤੇ ਦਾਦੀ ਦਾ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ।
ਮ੍ਰਿਤਕਾਂ ਦੇ ਗੁਆਂਢੀ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਦੇ ਦੂਜੇ ਮੁੰਡੇ ਦਾ ਬਾਹਰ ਤੋਂ ਫੋਨ ਆਇਆ ਸੀ ਕਿ ਫੋਨ ਨਹੀਂ ਚੁੱਕ ਰਿਹਾ ਅਤੇ ਘਰ ਜਾ ਕੇ ਦੇਖੋ ਕੀ ਗੱਲ ਹੈ।ਜਦ ਉਹ ਗੁਆਂਢੀ ਉਨ੍ਹਾਂ ਦੇ ਘਰ ਪਹੁੰਚਿਆ ਤਾਂ ਦੇਖਿਆ ਕਿ ਖੂਨ ਨਾਲ ਲਥਪਥ ਲਾਸ਼ਾਂ ਜ਼ਮੀਨ ਤੇ ਪਈਆਂ ਸਨ।ਉਸ ਨੇ ਹੋਰ ਗੁਆਂਢੀਆਂ ਨੂੰ ਸੂਚਿਤ ਕੀਤਾ।
ਇਸ ਮਾਮਲੇ ਵਿੱਚ ਡੀਐਸਪੀ ਅਜਨਾਲਾ ਸੋਹਨ ਸਿੰਘ ਨੇ ਦੱਸਿਆ ਕਿ ਲੜਕਾ ਨਸ਼ੇ ਦਾ ਆਦੀ ਸੀ।ਉਸ ਦੇ ਖਿਲਾਫ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਦਰਜ ਸੀ, ਜਿਸ ਦੀ ਸਜ਼ਾ ਭੁਗਤਨ ਦੇ ਦੌਰਾਨ ਜ਼ੇਲ੍ਹ ਵਿੱਚ ਵੀ ਉਸ ਦਾ ਕਿਸੇ ਨਾਲ ਝਗੜਾ ਹੋ ਗਿਆ ਸੀ।ਇਸ ਦੌਰਾਨ ਉਸ ਨੇ ਕਤਲ ਕਰ ਦਿੱਤਾ ਸੀ।ਡੀਐਸਪੀ ਨੇ ਦੱਸਿਆ ਕਿ ਮੁਲਜ਼ਮ ਮੁੰਡਾ ਜਾਂਦੇ ਸਮੇਂ ਆਪਣੇ ਪਿਓ ਦੀ ਐਕਟੀਵਾ ਵੀ ਲੈ ਗਿਆ।
