ਹੁਸ਼ਿਆਰਪੁਰ ; ਗੁਰੂ ਨਾਨਕ ਨਗਰ ਕਾਲੋਨੀ ਵਿੱਚ ਰਹਿਣ ਵਾਲੇ ਤਿਲਕ ਰਾਜ ਦੇ ਸੜਕ ਦੁਰਘਟਨਾ ਵਿੱਚ ਜਖਮੀ ਹੋਏ ਇਕਲੋਤੇ ਮੁੰਡੇ ਸਾਹਿਲ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੋਤ ਹੋ ਗਈ l ਮੁੰਡੇ ਦੀ ਮੌਤ ਦੀ ਖਬਰ ਬਾਰੇ ਜਦੋਂ ਮੰਗਲਵਾਰ ਦੇਰ ਰਾਤ ਸਾਢੇ ਗਿਆਰਾਂ ਵਜੇ ਪਿਤਾ ਤਿਲਕਰਾਜ ਨੂੰ ਪਤਾ ਲੱਗਾ ਤਾਂ ਸਦਮੇ ਵਿੱਚ ਉਨ੍ਹਾਂ ਨੂੰ ਵੀ ਹਾਰਟ ਅਟੈਕ ਆ ਗਿਆ l ਉਨ੍ਹਾਂ ਨੂੰ ਇਲਾਜ ਦੇ ਲਈ ਜਦੋਂ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ l 5 ਦਸੰਬਰ ਨੂੰ ਖਾਨਪੁਰੀ ਗੇਟ ਦੇ ਕੋਲ ਕਾਰ ਨਾਲ ਹੋਈ ਟੱਕਰ ਵਿੱਚ ਸਾਹਿਲ ਗੰਭੀਰ ਰੂਪ ਨਾਲ ਜਖਮੀ ਹੋ ਗਿਆ ਸੀ l ਜਿਸ ਨੂੰ ਡੀਐਮਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਸੀ l ਸਾਹਿਲ ਦੋ ਭੈਣਾਂ ਦਾ ਇੱਕਲੌਤਾ ਭਾਈ ਸੀ l ਪੁਲਿਸ ਵੱਲੋਂ ਅਣਪਛਾਤੇ ਕਾਰ ਚਾਲਕ ਦੇ ਖਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ l