ਡੱਬਵਾਲੀ : ਕਹਿੰਦੇ ਨੇ ਜਦੋਂ ਗੱਲ ਬੰਦੇ ਦੇ ਰੋਜ਼ਗਾਰ ‘ਤੇ ਆਉਂਦੀ ਹੈ ਤਾਂ ਫੇਰ ਉਹ ਆਪਣੀ ਜਾਨ ਦੀ ਵੀ ਪ੍ਰਵਾਹ ਨਹੀਂ ਕਰਦਾ। ਅਜਿਹਾ ਹੀ ਇੱਕ ਮਾਮਲਾ ਇਥੋਂ ਦੇ ਪਿੰਡ ਸਕਤਾਖੇੜਾ ਤੋਂ ਸਾਹਮਣੇ ਆਈ ਹੈ।ਜਿਥੇ ਘਰੋਂ ਮੱਝਾਂ ਚੜ੍ਹਾਉਣ ਗਏ ਪਿਓ ਪੁੱਤਰਾਂ ਦੀਆਂ ਮੱਝਾਂ ਜਦੋਂ ਉਥੋਂ ਅੱਗੇ ਛੱਪੜ ‘ਚ ਨਹਾਉਣ ਵੜ ਗਈਆਂ ਤਾਂ ਉਹ ਬਾਹਰ ਬੈਠ ਗਏ। ਪਰ ਜਦੋਂ ਕਾਫੀ ਚਿਰ ਬਾਅਦ ਵੀ ਉਨ੍ਹਾਂ ਦੀਆਂ ਮੱਝਾਂ ਬਾਹਰ ਨਹੀਂ ਆਈਆਂ ਤਾਂ ਉਨ੍ਹਾਂ ਵਿਚੋਂ ਪਿਤਾ ਬੁੱਧ ਰਾਮ ਆਪ ਖੁਦ ਮੱਝਾਂ ਨੂੰ ਲੱਭਣ ਲਾਇ ਛੱਪੜ ਚ ਵੜ ਗਿਆ। ਜਿਥੇ ਅੱਗੇ ਪਾਣੀ ਡੂੰਘਾ ਹੋਣ ਕਾਰਨ ਉਹ ਡੁੱਬ ਗਿਆ। ਪਿਤਾ ਬੁੱਧ ਰਾਮ ਨੂੰ ਡੁੱਬਦਾ ਦੇਖ ਪੁੱਤਰ ਰਮੇਸ਼ ਕੁਮਾਰ ਨੇ ਵੀ ਪਿੱਛੇ ਹੀ ਛੱਪੜ ਚ ਛਾਲ ਮਾਰ ਦਿੱਤੀ ਪਰ ਉਹ ਆਪਣੇ ਪਿਤਾ ਨੂੰ ਤਾਂ ਕੀ ਬਚਾ ਪਾਉਂਦਾ ਸਗੋਂ ਡੂੰਘੇ ਪਾਣੀ ਕਰਨ ਖੁਦ ਆਪ ਵੀ ਉਥੇ ਹੀ ਡੁੱਬ ਗਿਆ। ਜਿਸ ਕਾਰਨ ਦੋਵਾਂ ਪਿਓ ਪੁੱਤਰਾਂ ਦੀ ਮੌਤ ਹੋ ਗਈ। ਦੱਸ ਦਈਏ ਕਿ ਬੁੱਧ ਰਾਮ ਦਿਹਾੜੀ ਦਾ ਕੰਮ ਕਰਦਾ ਸੀ ਤੇ ਉਸਦਾ ਪੁੱਤਰ 12 ਜਮਾਤ ਦਾ ਵਿਦਿਆਰਥੀ ਸੀ। ਪੁਲਿਸ ਨੇ ਛੱਪੜ ਚੋਣ ਦੋਵਾਂ ਦੀਆਂ ਲਾਸ਼ਾਂ ਬਾਹਰ ਕਢਵਾਉਣ ਉਪਰੰਤ ਧਾਰਾ 174 ਦੀ ਕਾਰਵਾਈ ਕਰਨ ਮਗਰੋਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਨ ਲਈ ਭੇਜ ਦਿੱਤੀਆਂ ਹਨ।