ਰਾਜਪੁਰਾ : ਵੀਰਵਾਰ ਦੇਰ ਸ਼ਾਮ ਰਾਜਪੁਰਾ ਸਬਜ਼ੀ ਮੰਡੀ ਅਤੇ ਕਰਿਆਨਾ ਦੀ ਦੁਕਾਨਾਂ ਤੇ ਉਸ ਸਮੇਂ ਲੰਬੀ ਲਾਈਨਾਂ ਦੇ ਨਾਲ ਅਫਰਾ ਤਫਰੀ ਦਾ ਮਾਹੌਲ ਦੇਖਣ ਦੇ ਨਾਲ ਸ਼ਹਿਰ ਵਿੱਚ ਸਵੇਰ ਤੋਂ ਦੁਕਾਨਾਂ ਬੰਦ ਹੋਣ ਦੀ ਅਫਵਾਹ ਇਲਾਕੇ ਵਿੱਚ ਫੈਲ ਗਈ।
ਪਿੰਡਾਂ ਤੋਂ ਆਏ ਕੁਝ ਲੋਕ ਜਾਂ ਛੋਟੇ ਦੁਕਾਨਦਾਰ ਬੋਰੀਆਂ ਵਿੱਚ ਸਮਾਨ ਇੱਕਠਾ ਕਰ ਲੈਂਦੇ ਬਣੇ।ਦੁਕਾਨਦਾਰਾਂ ਵੱਲੋਂ ਸਮਝਾਉਣ ਦੇ ਬਾਅਦ ਵੀ ਦੁਕਾਨਾਂ ਬੰਦ ਹੋਣ ਜਿਹੀ ਗੱਲਾਂ ਕੋਰੀ ਅਫਵਾਹ ਹੈ ਤੇ ਤਦ ਵੀ ਲੋਕਾਂ ਨੇ ਧਿਆਨ ਨਾ ਦੇ ਕੇ ਅਪਣਾ ਸਮਾਨ ਖਰੀਦਣ ਵਿੱਚ ਡਟੇ ਰਹੇ।
ਟਾਊਨ ਦੀ ਰਿਟੇਲ ਸਬਜ਼ੀ ਵਿੰਚ ਬੀਤੀ ਦੇਰ ਸ਼ਾਮ 8 ਵਜੇ ਅਤੇ ਥੋਕ ਸਬਜ਼ੀ ਵਿੱਚ ਰਾਤ ਲਗਭਗ 10 ਵਜੇ ਤੱਕ ਖਰੀਦਦਾਰੀ ਕਰਦੇ ਦੇਖੇ ਗਏ।ਕੁਝ ਲੋਕ ਅਤੇ ਛੋਟੇ ਦੁਕਾਨਦਾਰ ਤਾਂ ਆਲੂ ਪਿਆਜ਼ ਦੀ ਬੋਰੀਆਂ ਹੀ ਖਰੀਦ ਕਰ ਆਪਣੇ ਨਾਲ ਲੈ ਗਏ।ਸਬਜ਼ੀ ਮੰਡੀ ਵਿੱਚ ਤਾਂ ਖਾਸ ਕਰ ਟਮਾਟਰ ਆਦਿ ਇੱਕ ਦਿਨ ਵਿੱਚ ਡਬਲ ਰੇਟ ਤੇ ਪਹੁੰਚ ਗਏ।ਕੁਝ ਦੁਕਾਨਦਾਰਾਂ ਨੇ ਆਪਣਾ ਨਾਮ ਨਾ ਲਿਖਣ ਦੀ ਗੱਲ ਤੇ ਦੱਸਿਆ ਬਜ਼ਾਰ ਵਿੱਚ ਕੁਝ ਥੋਕ ਵਿਕਰੇਤਾਵਾਂ ਨੇ ਸਮਾਨ ਦੀ ਕਮੀ ਨੂੰ ਦੇਖਦੇ ਹੋਏ ਰੇਟਾ ਵਿੱਚ ਵਾਧਾ ਕਰ ਦਿੱਤਾ ਜਦਕਿ ਜਿ਼ਆਦਾਤਰ ਸਮਾਨ ਠੀਕ ਰੇਟਾਂ ਤੇ ਮਿਲਦਾ ਰਿਹਾ।
