ਅੰਮ੍ਰਿਤਸਰ (ਹਰਜੀਤ ਗਰੇਵਾਲ): ਉਸ ਵੇਲੇ ਜਦੋਂ ਪੂਰੀ ਦੁਨੀਆਂ ਕੋਰੋਨਾ ਮਹਾਂਮਾਰੀ ਦੌਰਾਨ ਆਪੋ ਆਪਣੇ ਕਾਰੋਬਾਰ ਬੰਦ ਕਰਕੇ ਘਰਾਂ ‘ਚ ਬੰਦ ਹੋਣ ਲਈ ਮਜਬੂਰ ਹੈ ਅਜਿਹੇ ਵਿਚ ਲੰਘੇ ਦਿਨੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਪੈਂਦੇ ਛੇਹਰਟਾ ਇਲਾਕੇ ‘ਚ ਪੈਂਦੀ ਭੱਲਾ ਕਲੋਨੀ ‘ਚ ਸਵੇਰੇ ਪੰਜ ਵਜੇ ਇਕ ਗੁਬਾਰਾ ਮਿਲਿਐ। ਪਾਕਿਸਤਾਨ ਵਾਲੇ ਪਾਸਿਓਂ ਉੱਡ ਕੇ ਆਏ ਦੱਸੇ ਜਾਂਦੇ ਇਸ ਗੁੱਬਾਰੇ ਕਾਰਨ ਇਲਾਕੇ ਵਿੱਚ ਕੋਰੋਨੇ ਵਾਂਗ ਹੀ ਦਹਿਸ਼ਤ ਹੈ । ਜਿਸ ਬਾਰੇ ਪਤਾ ਲੱਗਦਿਆਂ ਹੀ ਇਲਾਕੇ ਦੇ ਲੋਕਾਂ ਨੇ ਇਸ ਸਬੰਧੀ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਤੇ ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਖਾਲ੍ਹੀ ਪਲਾਟ ‘ਚ ਡਿਗੇ ਇਸ ਗੁਬਾਰੇ ਨੂੰ ਜਦੋਂ ਚੁੱਕਿਆ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਸ ਰੰਗ ਬਿਰੰਗੇ ਗੁਬਾਰੇ ਨਾਲ ਇੱਕ ਪੱਤਰ ਵੀ ਬੰਨ੍ਹਿਆ ਹੋਇਆ ਸੀ। ਸਥਾਨਕ ਲੋਕਾਂ ਦਾ ਇਸ ਪੱਤਰ ਤੇ ਗੁੱਬਾਰੇ ਬਾਰੇ ਦਾਅਵਾ ਐ ਕਿ ਇਹ ਪਾਕਿਸਤਾਨ ਤੋਂ ਭੇਜਿਆ ਗਿਐ ਤੇ ਉਸ ਦੌਰਾਨ ਗੁੱਬਾਰੇ ਨਾਲ ਬੰਨ੍ਹੇ ਪੱਤਰ ‘ਤੇ ਉਰਦੂ ਭਾਸ਼ਾ ‘ਚ ਕੁਝ ਲਿਖਿਆ ਵੀ ਤੁਸੀਂ ਸਾਫ ਦਿਖਾਈ ਦਿੱਤਾ। ਦੂਜੇ ਪਾਸੇ ਮੌਕੇ ‘ਤੇ ਜਾਂਚ ਕਰਨ ਪਹੁੰਚੀ ਪੁਲਿਸ ਨੇ ਉਰਦੂ ਭਾਸ਼ਾ ਜਾਨਣ ਵਾਲੇ ਤੋਂ ਪੱਤਰ ‘ਤੇ ਲਿਖਿਆ ਨੋਟ ਪੜ੍ਹਾ ਕੇ ਦੇਖਿਆ ਤਾਂ ਜੋ ਉਹ ਪੱਤਰ ‘ਤੇ ਲਿਖਿਆ ਸੀ ਉਹ ਸੁਣ ਕੇ ਸਭ ਹੈਰਾਨ ਰਹਿ ਗਏ ਕਿਉਂਕਿ ਇਸ ‘ਤੇ ਉਰਦੂ ਭਾਸ਼ਾ ‘ਚ ਲਿਖਿਆ ਸੀ ਕਿ ਹੇ ਅੱਲਾ ਤਾਲਾ ਕੋਰੋਨਾ ਵਾਇਰਸ ਦੀ ਏਸ ਮਹਾਮਾਰੀ ਤੋਂ ਇਨਸਾਨਾਂ ਦੀ ਰੱਖਿਆ ਕਰ, ਤੇ ਜੇਕਰ ਸਾਡੇ ਤੋਂ ਕੋਈ ਗਲਤੀ ਹੋਈ ਐ ਤਾਂ ਸਾਨੂੰ ਮੁਆਫ ਕਰਦੇ, ਫਿਲਹਾਲ ਪੁਲਿਸ ਵੱਲੋਂ ਪਾਕਿਸਤਾਨੀ ਗੁਬਾਰੇ ਅਤੇ ਪੱਤਰ ਦੀ ਜਾਂਚ ਕੀਤੀ ਜਾ ਰਹੀ ਐ ਤੇ ਜਾਂਚ ਦੇ ਬਾਅਦ ਹੀ ਪਤਾ ਚੱਲੇਗਾ ਕਿ ਇਹ ਗੁਬਾਰਾ ਕਿੱਥੋਂ ਅਤੇ ਕਿਸ ਵੱਲੋਂ ਭੇਜਿਆ ਗਿਆ ਹੈ।
ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਤੁਸੀਂ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,…