ਲੁਧਿਆਣਾ (ਸੁਰਿੰਦਰ ਸੋਨੀ) :-ਲੁਧਿਆਣਾ ‘ਚ ਪੁਲਿਸ ਦੀ ਇੱਕ ਮਹਿਲਾ ਕਾਂਸਟੇਬਲ ਵੱਲੋਂ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਕਾਂਸਟੇਬਲ ਵੱਲੋਂ ਖੁਦਕੁਸ਼ੀ ਕਰਨ ਦੀ ਵਜ੍ਹਾ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਕਾਂਸਟੇਬਲ ਕਮਲਜੀਤ ਕੌਰ, ਲੁਧਿਆਣਾ ਦੀ ਟ੍ਰੈਫਿਕ ਪੁਲਿਸ ‘ਚ ਡਿਊਟੀ ਕਰ ਰਹੀ ਸੀ। ਮ੍ਰਿਤਕਾ ਕਮਲਜੀਤ ਕੌਰ ਦੇ ਪਿਤਾ ਸਿਕੰਦਰ ਸਿੰਘ ਦੇ ਦੱਸਣ ਅਨੁਸਾਰ, ਕਮਲਜੀਤ ਨੇ ਪਰਿਵਾਰ ਦੀ ਮਰਜੀ ਦੇ ਖਿਲਾਫ ਆਪਣੀ ਪਸੰਦ ਦੇ ਮੁੰਡੇ ਨਾਲ, ਕੋਰਟ ਮੈਰਿਜ ਕਰਵਾਈ ਸੀ। ਇਸ ਦੌਰਾਨ ਵਿਆਹ ਤੋਂ ਇੱਕ ਸਾਲ ਬਾਅਦ ਮੀਆਂ ਬੀਵੀ ਦਾ ਝਗੜਾ ਹੋਣਾ ਸ਼ੁਰੂ ਹੋ ਗਿਆ, ਤੇ ਗੱਲ ਵਧਦੇ ਵਧਦੇ ਤਾਲਾਕ ਤੱਕ ਪਹੁੰਚ ਗਈ। ਇਹ ਝਟਕਾ ਕਮਲਜੀਤ ਕੌਰ ਬਰਦਾਸ਼ਤ ਨਹੀਂ ਕਰ ਪਾਈ, ਤੇ ਉਹ ਦਿਮਾਗੀ ਤੌਰ ‘ਤੇ ਪਰੇਸ਼ਾਨ ਰਹਿਣ ਲੱਗੀ, ਤੇ ਹਾਲਤ ਇਹ ਬਣ ਗਏ ਕਿ ਉਸਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ।
ਉੱਧਰ ਦੂਜੇ ਪਾਸੇ ਸਾਰੇ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਡਵੀਜ਼ਨ ਨੰਬਰ ਅੱਠ ਦੇ ਐੱਸਐੱਚਓ ਜਰਨੈਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ, ਕਿ ਮ੍ਰਿਤਕ ਮਹਿਲਾ ਕਾਂਸਟੇਬਲ ਦੇ ਪਿਤਾ ਦੇ ਬਿਆਨ ਦਰਜ਼ ਕਰਕੇ ਧਾਰਾ 174 ਅਧੀਨ ਕਾਰਵਾਈ ਸ਼ੁਰੂ ਕੀਤੀ ਗਈ ਐ।
ਇਹ ਸਭ ਦੇਖਕੇ ਤਾਂ ਇਹੋ ਕਿਹਾ ਜਾ ਸਕਦੈ ਕਿ ਨਹੀਂ ਬਿਲਕੁਲ ਨਹੀਂ। ਘਰੇਲੂ ਜਿੰਦਗੀ ਤੋਂ ਪਰੇਸ਼ਾਨ ਹੋ ਕੇ ਆਪਣੀ ਜ਼ਿੰਦਗੀ ਦਾ ਅੰਤ ਖੁਦ ਕਰਨਾ ਮਸਲੇ ਦਾ ਕੋਈ ਹੱਲ ਨਹੀ। ਟਰੈਫਿਕ ਪੁਲਿਸ ‘ਚ ਹੋਕੇ ਕਮਲਜੀਤ ਨੇ ਉਂਝ ਪਤਾ ਨਹੀਂ ਕਿੰਨੇ ਕੁ ਜਾਮ ਖੋਲ੍ਹੇ ਹੋਣਗੇ, ਪਰ ਅਫਸੋਸ ! ਜ਼ਿੰਦਗੀ ‘ਚ ਲੱਗੇ ਜਾਮ ਨੂੰ ਖੋਲ੍ਹਣ ‘ਚ ਉਹ ਪੂਰੀ ਤਰ੍ਹਾਂ ਨਾਕਾਮ ਰਹੀ, ਤੇ ਇਸਦੀ ਕੀਮਤ ਉਸਨੂੰ ਆਪਣੀ ਜਾਨ ਦੇਕੇ ਚੁਕਾਉਣੀ ਪਈ।