ਪੰਚਕੂਲਾ : ਤਿੰਨ ਮਹੀਨੇ ਪਹਿਲਾਂ ਇੱਕ 75 ਸਾਲਾ ਬਜ਼ੁਰਗ ਦ ਕਤਲ ਦੇ ਮਾਮਲੇ ਨੂੰ ਸੁਲਤਾਨਪੁਰ ਲੋਧੀ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਮ੍ਰਿਤਕ ਦੀ ਬਹੂ ਨੂੰ ਗ੍ਰਿਫਤਾਰ ਕੀਤਾ ਹੈ।ਕਤਲ ਵਿੱਚ ਉਸ ਦਾ ਸਾਥ ਦੇਣ ਵਾਲਾ ਦਿਓਰ ਹਲੇ ਫਰਾਰ ਹੈ।
ਸੁਲਤਾਨਪੁਰ ਲੋਧੀ ਦੇ ਡੀਐਸਪੀ ਸਰਵਨ ਸਿੰਘ ਬਲ ਨੇ ਪ੍ਰੈਸ ਕਾਨਫਰੰਸ ਵਿੱਚ ਦਾਅਵਾ ਕੀਤਾ ਕਿ 9 ਮਾਰਚ ਨੂੰ ਮ੍ਰਿਤਕ ਕਰਮ ਸਿੰਘ ਦੇ ਭਾਈ ਸਵਰਣ ਸਿੰਘ ਵਾਸੀ ਪਿੰਡ ਸੁਖਿਆ ਨੰਗਲ ਥਾਣਾ ਫੱਤੂਢੀਂਗਾ ਨੇ ਕੇਸ ਦਰਜ ਕਰਵਾਇਆ ਸੀ।ਇਸ ਵਿੱਚ ਉਸ ਨੇ ਦੱਸਿਆ ਕਿ ਉਸ ਦਾ ਭਾਈ ਕਰਮ ਸਿੰਘ 10-12 ਤੋਂ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਸਿੰਘ ਸਭਾ ਆਰਸੀਐਫ ਵਿੱਚ ਬਤੌਰ ਸੇਵਕ ਕੰਮ ਕਰਦਾ ਸੀ।ਕਰਮ ਸਿੰਘ ਦਾ 45 ਸਾਲ ਦਾ ਮੁੰਡਾ ਮੰਗਲ ਸਿੰਘ 12 ਸਾਲ ਤੋਂ ਇਟਲੀ ਵਿੱਚ ਹੈ।ਮ੍ਰਿਤਕ ਦੀ ਪਤਨੀ ਦਾ 2015 ਵਿੱਚ ਸਵਰਗਵਾਸ ਹੋ ਗਿਆ ਸੀ ਅਤੇ ਉਸ ਦੀ ਬਹੂ ਕੁਲਵਿੰਦਰਰ ਕੌਰ ਆਪਣੀ 2 ਧੀਆਂ ਦੇ ਨਾਲ ਅਲੱਗ ਰਹਿੰਦੀ ਸੀ।ਮ੍ਰਿਤਕ ਕਰਮ ਸਿੰਘ ਆਪਣੀ ਬਹੂ ਦੇ ਘਰ ਬਹੁਤ ਘੱਟ ਜਾਂਦਾ ਸੀ ਅਤੇ ਆਪਣੇ ਭਾਈ ਸਵਰਣ ਸਿੰਘ ਦੇ ਘਰ ਹੀ ਖਾਣਾ ਖਾਂਦਾ ਸੀ।ਉਸ ਦੀ ਬਹੂ ਕੁਲਵਿੰਦਰ ਕੌਰ ਆਪਣੇ ਸਹੁਰੇ ਨਾਲ ਹਮੇਸ਼ਾ ਝਗੜਾਕਰਦੀ ਰਹਿੰਦੀ ਸੀ, ਜਿਸ ਦੇ ਕਾਰਨ ਕਰਮ ਸਿੰਘ ਅਕਸਰ ਕਹਿਦਾ ਸੀ ਕਿ ਉਸ ਨੇ ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਾੀ ਸਵਰਣ ਸਿੰਘ ਦੇ ਨਾਮ ਕਰ ਦੇਣੀ ਹੈ।ਇਸ ਕਾਰਨ ਉਸ ਦੀ ਬਹੂ ਕੁਲਵਿੰਦਰ ਕੌਰ ਉਸ ਨਾਲ ਰੰਜਿਸ਼ ਰੱਖਦੀ ਸੀ।
ਘਟਨਾ ਵਾਲੇ ਦਿਨ ਕਰਮ ਸਿੰਘ ਰੋਜ਼ ਦੀ ਤਰ੍ਹਾਂ ਸਵਰਣ ਸਿੰਘ ਦੇ ਘਰ ਤੋਂ ਖਾਣਾ ਖਾ ਕੇ ਸਵੇਰੇ 7 ਵਜੇ ਸਾਈਕਲ ਤੇ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਆਰਸੀਐਫ ਦੇ ਲਈ ਨਿਕਲਿਆ ਸੀ।ਉੱਥੇ ਸੜਕ ਕਿਨਾਰੇ ਕਰਮ ਸਿੰਘ ਗਿਰਿਆ ਪਿਆ ਮਿਲਿਆ ਸੀ।ਡੀਐਸਪੀ ਦੇ ਅਨੁਸਾਰ ਜਾਂਚ ਵਿੱਚ ਪਤਾ ਲੱਗਿਆ ਕਿ ਕੁਲਵਿੰਦਰ ਕੌਰ ਦੇ ਪਤੀ ਮੰਗਲ ਸਿੰਘ ਦੇ ਮਾਮੇ ਦਾ ਮੁੰਡ ਫਤੇਹ ਸਿੰਘ ਵਾਸੀ ਪਤੀ ਰਾਮੂਕੀ ਢਿੱਲਵਾਂ, ਜਿਹੜਾ ਰਿਸ਼ਤੇਦਾਰੀ ਵਿੱਚ ਉਸ ਦ ਦਿਓਰ ਲੱਗਦਾ ਸੀ ਦੇ ਨਾਲ ਉਸ ਦੇ ਨਾਜਾਇਜ਼ ਸੰਬੰਧ ਸਨ ਅਤੇ ਉਹ ਅਕਸਰ ਰਾਤ ਨੂੰ ਕੁਲਵਿੰਦਰ ਕੌਰ ਦੇ ਘਰ ਆ ਕੇ ਰੁਕਦਾ ਸੀ।ਇਨ੍ਹਾਂ ਸੰਬੰਧਾਂ ਨੂੰ ਕਾਇਮ ਰੱਖਣ ਦੇ ਮਕਸਦ ਨਾਲ ਕੁਲਵਿੰਦਰ ਕੌਰ ਨੇ 9 ਮਾਰਚ ਨੂੰ ਫਤੇਹ ਸਿੰਘ ਦੇ ਨਾਲ ਮਿਲ ਕੇ ਸਹੁਰ ਕਰਮ ਸਿੰਘ ਦਾ ਕਤਲ ਕਰਵਾ ਦਿੱਤਾ।ਉਨ੍ਹਾਂ ਨੇ ਦੱਸਿਆ ਕਿ ਕੁਲਵਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ।ਫਤੇਹ ਸਿੰਘ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
