ਖੰਨਾ ; ਖੰਨਾ ਅਤੇ ਮੰਡੀ ਗੋਬਿੰਦਗੜ੍ਹ ਦੀ ਰੋਲਿੰਗ ਮਿਲਾਂ ਵਿੱਚ ਬ੍ਲਾਸ੍ਟ ਹੋਣ ਕਾਰਨ ਕਈ ਹਾਦਸੇ ਹੋ ਚੁਕੇ ਹਨ l ਜਿਸ ਵਿੱਚ ਕਈ ਲੋਕ ਆਪਣੀ ਜਾਂ ਗਵਾ ਚੁਕੇ ਹਨ l ਪਰ ਮਿੱਲ ਦੇ ਮਲਿਕ ਕੋਈ ਸਬਕ ਨਹੀਂ ਲੈਂਦੇ ਅਤੇ ਨਾ ਹੀ ਪ੍ਰਸ਼ਾਸ਼ਨ ਇਹਨਾਂ ਤੇ ਸਖਤੀ ਕਰਦਾ ਹੈ l ਇਸਦਾ ਖਾਮਿਆਜ਼ਾ ਮਜ਼ਦੂਰਾਂ ਨੂੰ ਭੁਗਤਣਾ ਪੈਂਦਾ ਹੈ l
ਅੱਜ ਵੀ ਖੰਨਾ ਤੋਂ ਕੁਝ ਦੂਰੀ ਤੇ ਅਮਲੋਹ ਰੋਡ ਤੇ ਥੋੜੀ ਦੂਰ ਭਦਾਲਥੂਆ ਪਿੰਡ ਵਿੱਚ ਲੋਹਾ ਮਿੱਲ ਨਾਵ ਦੁਰਗਾ ਸਟੀਲ ਮਿੱਲ ਵਿੱਚ ਸਿਲੰਡਰ ਨੂੰ ਅੱਗ ਲੱਗਣ ਨਾਲ ਹੋਏ ਹਾਦਸੇ ਵਿੱਚ ਤਿੰਨ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ l
ਤਿਨਾਂ ਨੂੰ ਮਿੱਲ ਮਾਲਿਕਾਂ ਦੁਆਰਾ ਖੰਨਾ ਦੇ ਇਕ ਨਿਜੀ ਹਸਪਤਾਲ ਵਿੱਚ ਲਿਆਂਦਾ ਗਿਆ l ਜਿਥੇ ਇਕ ਦੀ ਹਾਲਤ ਗੰਭੀਰ ਹੈ l ਜਖਮੀਆਂ ਦੀ ਪਹਿਚਾਣ ਪਰਮਵੀਰ ਸਿੰਘ, ਗੁਰਪ੍ਰੀਤ ਸਿੰਘ ਅਤੇ ਭੀਮ ਦੇ ਤੋਰ ਤੇ ਹੋਈ ਹੈ l ਤੀਨੋਂ ਖੰਨਾ ਅਤੇ ਅਮਲੋਹ ਦੇ ਕੋਲ ਦੇ ਪਿੰਡਾਂ ਦੇ ਰਹਿਣ ਵਾਲੇ ਹਨ l
ਹਾਦਸਾ ਉਸ ਸਮੇਂ ਹੋਇਆ ਜਦ ਮਿੱਲ ਦੀ ਭੱਠੀ ਦੇ ਕੋਲ ਮਜ਼ਦੂਰ ਕੰਮ ਕਰ ਰਹੇ ਸਨ, ਕੰਮ ਕਰਦੇ ਸਮੇਂ ਇਕ ਦਮ ਕੋਲ ਪਏ ਸਿਲੰਡਰ ਨੂੰ ਅੱਗ ਲੱਗਣ ਦੇ ਕਾਰਨ ਚਪੇਟ ਵਿੱਚ ਆਕੇ ਝੁਲਸ ਗਏ l ਉਧਰ, ਮਿੱਲ ਮਲਿਕ ਆਪਣਾ ਬਚਾਵ ਕਰਦੇ ਹੋਏ ਸਾਰੇ ਪ੍ਰਬੰਧ ਹੋਣ ਦਾ ਦਾਅਵਾ ਕਰਦੇ ਰਹੇ l
ਪਰ ਜੇਕਰ ਸੇਫਟੀ ਪ੍ਰਬੰਧ ਪੂਰੇ ਸਨ ਤਾਂ ਤਿੰਨਾਂ ਮਜ਼ਦੂਰਾਂ ਦੀ ਝੁਲਸ ਕੇ ਹਾਲਤ ਖੱਰਬ ਕਿਉਂ ਹੋਈ, ਹੁਣ ਸਚਾਈ ਤਾਂ ਜਾਂਚ ਦੇ ਬਾਅਦ ਸਾਮਣੇ ਆਏਗੀ l ਹਸਪਤਾਲ ਵਿੱਚ ਇਲਾਜ ਅਧੀਨ ਮਜ਼ਦੂਰਾਂ ਨੇ ਦਸਿਆ ਕਿ ਉਹ ਮਮਿੱਲ ਦੀ ਭੱਠੀ ਤੇ ਕੰਮ ਕਰ ਰਹੇ ਸਨ, ਅਚਾਨਕ ਕੰਮ ਕਰਦੇ ਸਮੇਂ ਸਿਲੰਡਰ ਨੇ ਬੈਕ ਮਾਰ ਦਿਤਾ , ਜਿਸ ਕਾਰਨ ਆਕਸੀਜ਼ਨ ਨੇ ਬੈਕ ਮਾਰ ਦਿੱਤੋ, ਜਿਸ ਕਾਰਨ ਉਹ ਤਿੰਨੋਂ ਇਸੜਦੀ ਚਪੇਟ ਵਿਚ ਆ ਗਏ l
ਖੰਨਾ ਦੇ ਨਿੱਜੀ ਹਸਪਤਾਲ ਵਿੱਚ ਉਹਨਾਂ ਦਾ ਇਲਾਜ ਚਲ ਰਿਹਾ ਹੈ l ਮਿੱਲ ਦੇ ਮਲਿਕ ਵਰੁਣ ਗੋਇਲ ਨੇ ਦਸਿਆ ਕਿ ਮਿੱਲ ਵਿੱਚ ਸਿਲੰਡਰ ਵਿੱਚ ਅੱਗ ਲੱਗਣ ਜਾਂ ਬ੍ਲਾਸ੍ਟ ਕਰਨ ਜਿਹੀ ਕੋਈ ਗੱਲ ਨਹੀਂ ਹੈ l ਮਿੱਲ ਵਿੱਚ ਕੋਲੇ ਨੂੰ ਇਕੱਠਾ ਕਰ ਰਹੇ ਸਨ, ਗਰਮੀ ਜ਼ਿਆਦਾ ਹੋਣ ਕਾਰਨ ਅੱਗ ਲੱਗਣ ਨਾਲ ਮਜਦੂਰ ਝੁਲਸੇ ਹਨ l ਉਹਨਾਂ ਨੇ ਕਕੇਹ ਕਿ ਮਜਦੂਰਾਂ ਨੂੰ ਪੂਰੇ ਸੇਫਟੀ ਕਿਟਸ ਦਿਤੇ ਗਏ ਸਨ l
previous post