ਫਿਰੋਜ਼ਪੁਰ : ਫਿਰੋਜ਼ਪੁਰ ਦੇ ਥਾਦਾ ਕੁਲਗੜੀ ਦੇ ਪਿੰਡ ਬੁਕਨ ਖਾਂ ਵਾਲਾ ਵਿੱਚ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ ਲਾਡੀ ਆਪਣੇ ਸਾਥੀਆਂ ਨਾਲ ਪਿਸਤੌਲ ਦੇ ਜ਼ੋਰ ਤੇ ਨਾਬਾਲਿਗ (16) ਨੂੰ ਅਗਵਾ ਕਰਕੇੇ ਲੈ ਗਿਆ।ਗੁਰਪ੍ਰੀਤ ਜ਼ਬਰਦਸਤੀ ਨਾਬਾਲਿਗ ਨਾਲ ਵਿਆਹ ਕਰਨਾ ਚਾਹੁੰਦਾ ਹੈ।ਗੁਰਪ੍ਰੀਤ ਪਿੰਡ ਵਿੱਚ ਹਵਾਈ ਫਾਇਰਿੰਗ ਵੀ ਕੀਤੀ।ਥਾਣਾ ਕੁਲਗੜੀ ਪੁਲਿਸ ਨੇ ਪੀੜਿਤਾ ਦੇ ਪਿਤਾ ਦੇ ਬਿਆਨ ਤੇ ਗੈਂਗਸਟਰ ਗੁਰਪ੍ਰੀਤ ਸਿੰਘ ਨਿਵਾਸੀ ਸ਼ੇਰ ਖਾਂ ਸਮੇਤ 6 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ।
ਪੀੜਿਤਾ ਦੇ ਪਿਤਾ ਨੇ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਕਿ ਗੈਂਗਸਟਰ ਗੁਰਪ੍ਰੀਤ ਸਿੰਘ ਉਸ ਦੀ ਕੁੜੀ ਦੇ ਨਾਲ ਵਿਆਹ ਕਰਨਾ ਚਾਹੁੰਦਾ ਸੀ।ਪੀੜਿਤ ਪਰਿਵਾਰ ਉਸ ਨੂੰ ਪਸੰਦ ਨਹੀਂ ਕਰਦਾ ਸੀ, ਕਿਉਂਕਿ ਉਹ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ।ਪੀੜਿਤ ਨੇ ਕਿਹਾ ਕਿ ਉਸ ਦੀ ਕੁੜੀ ਵੀ ਗੁਰਪ੍ਰੀਤ ਨੂੰ ਪਸੰਦ ਨਹੀਂ ਕਰਦੀ ਹੈ।ਮੰਗਲਵਾਰ ਦੀ ਰਾਤ ਗੈਂਗਸਟਰ ਗੁਰਪ੍ਰੀਤ ਆਪਧੇ ਸਾਥੀ ਸੀਸੂ ਨਿਵਾਸੀ ਸ਼ੇਰ ਖਾਂ ਅਤ ਚਾਰ ਅਣਪਛਾਤੇ ਲੋਕਾਂ ਦੇ ਨਾਲ ਉਨ੍ਹਾਂ ਦੇ ਘਰ ਪਹੁੰਚਿਆ।
ਕੁੜੀ ਗੁਰਪ੍ਰੀਤ ਨੂੰ ਦੇਖ ਕੇ ਡਰ ਗਈ ਅਤੇ ਅੰਦਰ ਕਮਰੇ ਵਿੱਚ ਜਾ ਕੇ ਕੁੰਡੀ ਲਾ ਲਈ।ਗੁਰਪ੍ਰੀਤ ਪਿਸਤੌਲ ਦੇ ਜ਼ੋਰ ਤੇ ਨਾਬਾਲਿਗ ਨੂੰ ਆਪਣੇ ਨਾਲ ਚੁੱਕ ਕੇ ਕਿਤੇ ਲੈ ਗਿਆ ਅਤੇ ਜਾਂਦੇ ਸਮੇਂ ਪਿੰਡ ਵਿੱਚ ਹਵਾਈ ਫਾਇਰਿੰਗ ਕੀਤੀ।ਮਾਮਲੇ ਦੀ ਤਫਤੀਸ਼ ਕਰ ਰਹੇ ਏਐਸਆਈ ਰਾਜ ਸਿੰਘ ਨੇ ਦੱਸਿਆ ਕਿ ਗੈਂਗਸਟਰ ਗੁਰਪ੍ਰੀਤ ਦੇ ਖਿਲਾਫ ਲਗਭਗ 16 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਲੁੱਟ ਖੋਹ ਅਤੇ ਅਗਵਾ ਦੇ ਮਾਮਲੇ ਸ਼ਾਮਿਲ ਹਨ।ਕੁੜੀ ਗੁਰਪ੍ਰੀਤ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ।ਕੁੜੀ ਅਤੇ ਗੁਰਪ੍ਰੀਤ ਦੇ ਪਰਿਵਾਰ ਵਾਲੇ ਆਪਸ ਵਿੱਚ ਰਿਸ਼ਤੇਦਾਰ ਵੀ ਹਨ।ਗੁਰਪ੍ਰੀਤ ਨੇ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਵਿਆਹ ਦੀ ਗੱਲ ਕੀਤੀ ਸੀ।ਕੁੜੀ ਵਾਲਿਆਂ ਨੇ ਇਨਕਾਰ ਕਰ ਦਿੱਤਾ ਸੀ।ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ।ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।