ਅੰਮ੍ਰਿਤਸਰ : ਕੋਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਜਿੱਥੇ ਇੱਕ ਪਾਸੇ ਪੂਰੀ ਦੁਨੀਆਂ ਵਿੱਚ ਇਸ ਦਾ ਕਹਿਰ ਜਾਰੀ ਹੈ l ਦੁਨੀਆਂ ਵਿੱਚ ਜਿੱਥੇ ਲੋਕਾਂ ਨੇ ਇਸ ਕਾਰਨ ਕੰਮਾਂ ਕਾਰਾਂ ਤੇ ਵੀ ਰੋਕ ਲਾ ਦਿੱਤੀ ਹੈ, ਉੱਥੇ ਹੀ ਦੂਜੇ ਪਾਸੇ ਇਸ ਦਾ ਅਸਰ ਭਾਰਤ ਵਿੱਚ ਹੋਇਆ ਹੈ l ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਸਾਹਮਣੇ ਆਏ ਹਨ, ਜਿਸ ਕਾਰਨ ਲੋਕਾਂ ਵਿੱਚ ਇਸ ਦੀ ਦਹਿਸ਼ਤ ਬਹੁਤ ਜ਼ਿਆਦਾ ਵੱਧ ਗਈ ਹੈ l ਕੋਰੋਨਾ ਵਾਇਰਸ ਕਾਰਨ ਪੰਜਾਬ ਦੀ ਸਿਆਸਤ ਤੇ ਇਸ ਦਾ ਬਹੁਤ ਜ਼ਿਆਦਾ ਅਸਰ ਪਿਆ ਹੈ ਜਿੱਥੇ ਕਾਨਫਰੰਸਾਂ ਰੱਦ ਕਰ ਦਿੱਤੀਆਂ ਗਈਆਂ ਹਨ, ਉੱਥੇ ਹੀ ਬਾਰਡਰ ਤੇ ਹੋਣ ਵਾਲੀਆਂ ਰੀਟਰੀਟ ਸੈਰੇਮਨੀਆਂ ਵਿੱਚ ਵੀ ਲੋਕਾਂ ਦੇ ਇੱਕਠ ਤੇ ਰੋਕ ਲਾ ਦਿੱਤੀ ਗਈ ਹੈ l
ਮਿਲੀ ਜਾਣਕਾਰੀ ਅਨੁਸਾਰ ਥਾਈਲੈਂਡ ਅਤੇ ਮਲੇਸ਼ੀਆ ਦੀ ਯਾਤਰਾ ਤੋਂ ਵਾਪਸ ਆਏ ਦਿੱਲੀ ਦੇ ਇੱਕ ਵਿਅਕਤੀ ਵਿੱਚ ਕੋਰੋਨਾਵਾਇਰਸ ਪਾਜਿਟਿਵ ਮਿਲਣ ਕਾਰਨ ਦੇਸ਼ ਵਿੱਚ ਕੋਰੋਨਾ ਪੀੜਿਤਾਂ ਦੀ ਸੰਖਿਆ 31 ਹੋ ਗਈ l ਦੁਨੀਆਂ ਭਰ ਵਿੱਚ ਕੋਰੋਨਾ ਵਾਇਰਸ ਤੋਂ 3345 ਮੌਤਾਂ ਹੋ ਚੁੱਕੀਆਂ ਹਨ ਜਦ ਕਿ ਇੱਕ ਲੱਖ ਲੋਕ ਇਸ ਦੇ ਪ੍ਰਭਾਵ ਹੇਠ ਹਨ l ਇਸ ਸੰਬੰਧ ਵਿੱਚ ਸਰਕਾਰ ਨੇ ਸਲਾਹ ਦਿੱਤੀ ਹੈ ਕਿ ਸਮੂਹਿਕ ਸਭਾ ਤੋਂ ਬਚੋ l ਸਾਰੇ ਆਯੋਜਕਾਂ ਨੂੰ ਪ੍ਰੋਗਰਾਮ ਰੱਦ ਜਾਂ ਨਾ ਕਰਨ ਲਈ ਕਿਹਾ ਹੈ l ਇਸ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਕੇਂਦਰ ਨੇ ਵੀ ਕਰਮਚਾਰੀਆਂ ਦੀ ਬਾਇਓਮੈਟਰਿਕ ਹਾਜ਼ਰੀ 31 ਮਾਰਚ ਤੱਕ ਬੰਦ ਕਰ ਦਿੱਤੀ ਹੈ l ਇੱਧਰ ਪੰਜਾਬ ਵਿੱਚ ਅਟਾਰੀ ਵਾਘਾ ਬਾਰਡਰ ਤੇ ਰੀਟਰੀਟ ਸੈਰੇਮਨੀ ਵਿੱਚ ਵੀ ਸ਼ਨੀਵਾਰ ਤੋਂ ਦਰਸ਼ਕਾਂ ਦੇ ਆਉਣ ਤੇ ਪਾਬੰਦੀ ਰਹੇਗੀ l ਸੰਸਦ ਵਿੱਚ 11 ਮਾਰਚ ਤੋਂ ਵਿਜਿਟਰਸ ਨੂੰ ਆਉਣ ਦੀ ਇਜ਼ਾਜ਼ਤ ਨਹੀਂ ਹੋਵੇਗੀ l ਯੂਜੀਸੀ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਵੱਡੇ ਸਮਾਗਮਾਂ ਤੋੋਂ ਬਚਣ ਦੇ ਹੁਕਮ ਦਿੱਤੇ ਹਨ l ਸਾਰੇ ਅੰਤਰਰਾਸ਼ਟਰੀ ਏਅਰਪੋਰਟ ਤੇ ਹਰ ਯਾਤਰੀ ਦੀ ਜਾਂਚ ਹੋ ਰਹੀ ਹੈ.ਸੈਨਾ ਨੇ ਆਪਣੇ ਅਲੱਗ ਅਲੱਗ ਸੈਨਾ ਦੇ ਟਿਕਾਣਿਆਂ ਵਿੱਚ 1500 ਲੋਕਾਂ ਨੂੰ ਅਲੱਗ ਰੱਖਣ ਦੀ ਵਿਵਸਥਾ ਤਿਆਰ ਕੀਤੀ ਹੈ l ਈਰਾਨ ਵਿੱਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਨੂੰ ਸਰਕਾਰ ਉੱਥੇ ਅਥਾਰਿਟੀਜ਼ ਨਾਲ ਗੱਲਬਾਤ ਕਰ ਰਹੀ ਹੈ l ਸ਼ੁੱਕਰਵਾਰ ਰਾਤ ਈਰਾਨ ਤੋਂ ਆਉਣ ਵਾਲੇ ਲੋਕ ਇੱਕ ਜਹਾਜ਼ ਵਿੱਚ 300 ਭਾਰਤੀਆਂ ਤੇ ਸਵੈਬ ਲਿਆਏ ਜਾਣਗੇ l ਜਿਹੜੇ ਕਿ ਕੋਰੋਨਾ ਵਾਇਰਸ ਦੇ ਸ਼ੱਕੀ ਹਨ l
ਏਸ ਸੰਬੰਧੀ ਪੰਜਾਬ ਵਿੱਚ ਸ਼ਨੀਵਾਰ ਤੋਂ ਭਾਰਤ ਪਾਕਿ ਸੀਮਾ ਤੇ ਸਥਿਤ ਅੰਮ੍ਰਿਤਸਰ ਦੇ ਅਟਾਰੀ, ਫਿਰੋਜ਼ਪੁਰ ਦੇ ਹੁਸੈਲੀਵਾਲਾ ਅਤੇ ਫਾਜ਼ਿਲਕਾ ਦੇ ਸਾਦਕੀ ਬਾਰਡਰ ਤੇ ਹੋਣ ਵਾਲੀ ਰੀਟਰੀਟ ਸੇਰੇਮਨੀ ਵਿੱਚ ਪਬਲਿਕ ਐਂਟਰੀ ਬੰਦ ਕਰ ਦਿੱਤੀ ਗਈ ਹੈ l ਕੇਂਦਰ ਦੇ ਹੁਕਮਾਂ ਦੇ ਬਾਅਦ ਇਨ੍ਹਾਂ ਤਿੰਨਾਂ ਜਗ੍ਹਾਂ ਤੇੇ ਹੋਣ ਵਾਲੀ ਰੀਟਰੀਟ ਸੇਰੇਮਨੀ ਵਿੱਚ ਅਗਲੇ ਹੁਕਮਾਂ ਤੱਕ ਦਰਸ਼ਕ ਭਾਗ ਨਹੀਂ ਲੈਣਗੇ l ਬੀਐਸਐਫ ਡੀਆਈਜੀ ਸੰਦੀਪ ਚੰਨਣ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ l
ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਸੰਭਾਵਿਤ ਕੈਰੀਅਰ ਇਟਲੀ ਦੇ 13 ਟੂਰਿਸਟਾਂ ਨੂੰ ਸ਼ੁੱਕਰਵਾਰ ਨੂੰ ਵਾਪਸ ਦਿੱਲੀ ਭੇਜ ਦਿੱਤਾ ਗਿਆ l ਉਹ ਬਿਨਾਂ ਸਕਰੀਨਿੰਗ ਦੇ ਏਅਰਪੋਰਟ ਤੋਂ ਨਿਕਲ ਆਏ ਸਨ.ਟੂਰਿਸਟਾਂ ਦਾ ਇਹ ਗਰੁੱਪ ਸ਼ੁੱਕਰਵਾਰ ਨੂੰ ਹਰਿਦੁਆਰ ਤੋਂ ਇੱਥੇ ਪਹੁੰਚਿਆ ਸੀ l ਹਾਲਾਂਕਿ ਬਿਆਸ ਵਿੱਚ ਵੀਰਵਾਰ ਨੂੰ ਜਾਂਚ ਦੇ ਦੌਰਾਨ ਸਾਰੇ ਠੀਕ ਪਾਏ ਗਏ ਸਨ l