ਨਵੀਂ ਦਿੱਲੀ : ਵਿਸ਼ਵ ਮਹਾਂਮਾਰੀ ਕੋਰੋਨਾ ਵਾਇਰਸ ਦੇ ਕਾਰਨ ਲਾਗੂ ਲਾਕਡਾਊਨ ਦੇ ਚੱਲਦੇ ਵਿਦੇਸ਼ ਵਿੱਚ ਫਸੇ ਭਾਰਤੀ ਜਲਦੀ ਹੀ ਭਾਰਤ ਵਾਪਸ ਆਉਣਗੇ l ਕੇਂਦਰ ਸਰਕਾਰ ਨੇ ਸ਼ੁੱਕਰਵਾਰ ਨੂੰ ਇਸ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ l ਇਸ ਦੇ ਤਹਿਤ ਵਿਸ਼ੇਸ਼ ਉਡਾਣਾਂ ਤੋਂ ਵਿਦੇਸ਼ਾਂ ਵਿੱਚ ਫਸੇ ਹਜ਼ਾਰਾਂ ਭਾਰਤੀ ਨਾਗਰਿਕਾਂ ਨੂੰ ਭਾਰਤ ਵਾਪਸ ਲਿਆਂਦਾ ਜਾਵੇਗਾ l ਇਸ ਦੌਰਾਨ ਇਸ ਸਥਿਤੀ ਨਾਲ ਨਿਪਟਣ ਦੇ ਲਈ ਵਿਸ਼ੇਸ਼ ਹਸਪਤਾਲਾਂ ਦੀ ਵੀ ਵਿਵਸਥਾ ਕੀਤੀ ਗਈ ਹੈ l
ਦੱਸ ਦਈਏ ਕਿ 22 ਮਾਰਚ ਤੋਂ ਅੰਤਰਰਾਸ਼ਟਰੀ ਉਡਾਣਾਂ ਰੱਦ ਕੀਤੇ ਜਾਣ ਦੇ ਕਾਰਨ ਵਿਦੇਸ਼ ਵਿੱਚ ਹਜ਼ਾਰਾਂ ਭਾਰਤੀ ਫਸੇ ਹੋਏ ਹਨ l ਇਨ੍ਹਾਂ ਨੂੰ ਵਾਪਸ ਲਿਆਂਦੇ ਜਾਣ ਦੀ ਮੰਗ ਵੀ ਚੁੱਕੀ ਜਾ ਰਹੀ ਹੈ l ਜਾਣਕਾਰੀ ਦੇ ਅਨੁਸਾਰ ਕਰੀਬ ਇੱਕ ਹਫਤੇ ਤੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਵਿਦੇਸ਼ਾਂ ਵਿੱਚ ਫਸੇ ਹੋਈ ਭਾਰਤੀਆਂ ਨੂੰ ਘਰ ਵਾਪਸ ਲਿਆਉਣ ਦੇ ਤੌਰ ਤਰੀਕਿਆਂ ਤੇ ਸਾਰੇ ਮੰਤਰੀਆਂ ਅਤੇ ਅਧਿਕਾਰੀਆਂ ਦੇ ਨਾਲ ਚਰਚਾ ਕਰ ਰਹੇ ਹਨ l
ਕੈਬਨਿਟ ਮੰਤਰੀ ਰਾਜੀਵ ਗੌਬਾ ਨੇ ਸ਼ੱਕਰਵਾਰ ਨੂੰ ਇਸ ਦਿਸ਼ਾ ਵਿੱਚ ਪਹਿਲਾ ਕਦਮ ਵਧਾਉਂਦੇ ਹੋਏ ਸਾਰੀਆਂ ਰਾਜ ਸਰਕਾਰਾਂ ਨੂੰ ਲਾਕਡਾਊਨ ਖਤਮ ਹੋਣ ਦੇ ਬਾਅਦ ਵਿਸ਼ੇਸ਼ ਹਸਪਤਾਲ ਤਿਆਰ ਕਰਨ ਦੇ ਲਈ ਕਿਹਾ ਹੈ ਤਾਂ ਕਿ ਇਨ੍ਹਾਂ ਵਿੱਚੋਂ ਵਿਦੇਸ਼ਾਂ ਤੋਂ ਵਾਪਸ ਮੁੜਣ ਵਾਲੇ ਭਾਰਤੀ ਨਾਗਰਿਕਾਂ ਨੂੰ ਜ਼ਰੂਰਤ ਪੈਣ ਤੇ ਕੁਆਰੰਨਟਾਈਨ ਕੀਤਾ ਜਾ ਸਕੇ l ਗੌਬਾ ਨੇ ਇਸ ਸੰਬੰਧ ਵਿੱਚ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਨਿਰਦੇਸ਼ ਦਿੱਤੇ ਹਨ l
ਉੱਥੇ ਦੂਜੇ ਪਾਸੇ ਵਿਦੇਸ਼ ਮੰਤਰਾਲਿਆ ਨੇ ਵੀ ਇਸ ਦੇ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ l ਮੰਤਰਾਲਿਆ ਵਿਦੇਸ਼ ਵਿੱਚ ਫਸੇ ਭਾਰਤੀਆਂ ਨਾਲ ਸੰਪਰਕ ਕਰਨ ਤੇ ਪਤਾ ਲੱਗ ਰਿਹਾ ਹੈ ਕਿ ਕਿੰਨੇ ਭਾਰਤੀ ਨਾਗਿਰਕ ਭਾਰਤ ਵਾਪਸ ਆਉਣਾ ਚਾਹੁੰਦੇ ਹਨ l ਮੰਤਰਾਲਿਆ ਦੇ ਅਧਿਕਾਰੀ ਨੇ ਕਿਹਾ ਕਿ ਇੱਕ ਅਨੁਮਾਨ ਦੇ ਮੁਤਾਬਿਕ ਸਿਰਫ ਭਾਰਤੀ ਹੀ ਨਹੀਂ ਕਈ ਹੋਰ ਨਾਗਰਿਕ ਵੀ ਭਾਰਤ ਆਉਣ ਦੇ ਇੱਛੁਕ ਹੋ ਸਕਦੇ ਹਨ l
ਇੱਕ ਉਦਾਹਰਣ ਦੇ ਤੌਰ ਤੇ ਕੇਰਲ ਸਰਕਾਰ ਦਾ ਅਨੁਮਾਨ ਹੈ ਕਿ ਕਰੀਬ ਇੱਕ ਲੱਖ ਲੋਕ ਆਪਣੇ ਗ੍ਰਹਿ ਰਾਜ ਜਾਣਾ ਚਾਹੁੰਦੇ ਹਨ l ਉਨ੍ਹਾਂ ਵਿੱਚ ਕਈ ਸਿਰਫ ਇਸ ਲਈ ਵਾਪਸ ਆਉਣਾ ਚਾਹੁੰਦੇ ਹਨ ਕਿਉਂਕਿ ਉਹ ਪਿਛਲੇ ਕਾਫੀ ਸਮੇਂ ਤੋਂ ਭਾਰਤ ਵਿੱਚ ਰਹਿ ਰਹੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਮਿਲੇ ਨਹੀਂ ਹਨ l ਨਾਲ ਹੀ ਉਨ੍ਹਾਂ ਨੂੰ ਇਹ ਵੀ ਸ਼ੱਕ ਹੈ ਕਿ ਕੀ ਪਤਾ ਭਵਿੱਖ ਵਿੱਚ ਕਾਫੀ ਲੰਬੇ ਸਮੇਂ ਦੇ ਲਈ ਉਡਾਣਾਂ ਰੱਦ ਕਰ ਦਿੱਤੀਆਂ ਜਾਣ l
ਕੇਰਲ ਦੀ ਤਰ੍ਹਾਂ ਦਿੱਲੀ, ਮਹਾਂਰਾਸ਼ਟਰ, ਪੰਜਾਬ, ਤੇਲੰਗਾਨਾ, ਆਂਧਰ ਪ੍ਰਦੇਸ਼, ਗੁਜਰਾਤ ਅਤੇ ਤਾਮਿਲਨਾਡੂ ਵੀ ਅਜਿਹੇ ਰਾਜ ਹਨ, ਜਿੱਥੇ ਦੇ ਲੋਕ ਵਿਦੇਸ਼ਾਂ ਤੋਂ ਵਾਪਸ ਆਉਣਾ ਚਾਹੁੰਦੇ ਹਨ l ਵਿਦੇਸ਼ ਮੰਤਰਾਲਿਆ ਇਸ ਪੂਰੀ ਪ੍ਰਕਿਰਿਆ ਦੇ ਲਈ ਅਲੱਗ ਤੋਂ ਇੱਕ ਕੰਟਰੋਲ ਵੀ ਤਿਆਰ ਕਰ ਰਿਹਾ ਹੈ l
ਗ੍ਰਹਿ ਮੰਤਰਾਲਿਆ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਰੋਨਾ ਦੇ ਕਾਰਨ ਵਿਦੇਸ਼ ਵਿੱਚ ਮਰ ਚੁੱਕੇ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡਧਾਰੀਓਂ ਦੀ ਮਿ੍ਰਤਕ ਦੇਹਾਂ ਵਾਪਸ ਭਾਰਤ ਲਿਆਈਆਂ ਜਾ ਸਕਦੀਆਂ ਹਨ ਪਰ ਜਾਰੀ ਦਿਸ਼ਾ ਨਿਰਦੇਸ਼ ਦਾ ਸਖ਼ਤੀ ਨਾਲ ਪਾਲਣ ਜ਼ਰੂਰੀ ਹੋਵੇਗਾ l ਇੱਕ ਅਧਿਕਾਰੀ ਨੇ ਦੱਸਿਆ ਕਿ ਮੰਤਰਾਲਿਆ ਨੇ ਕਿਹਾ ਕਿ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਇਸ ਸੰਬੰਧ ਵਿੱਚ ਅਲੱਗ ਅਲੱਗ ਸਰਕਾਰੀ ਏਜੰਸੀਆਂ ਦੁਆਰਾ ਨਿਰਧਾਰਿਕ ਪ੍ਰੋਟੋਕਾਲ ਦਾ ਪਾਲਣ ਕਰਨਾ ਹੋਵੇਗਾ l
ਦੱਸ ਦਈਏ ਕਿ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਅਤੇ ਓਸੀਆਈ ਕਾਰਡਧਾਰਕਾਂ ਦੀ ਮਿ੍ਰਤਕ ਦੇਹਾਂ ਨੂੰ ਲਿਆਉਣ ਦੀ ਆਗਿਆ ਹੈ l ਅਧਿਕਾਰੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਸਿਹਤ ਅਤੇ ਵਿਦੇਸ਼ ਮੰਤਰਾਲਿਆ ਨੂੰ ਕੋਈ ਵੀ ਪਰਾਬਲਮ ਨਹੀਂ ਹੈ l ਹਾਲਾਂਕਿ ਗ੍ਰਹਿ ਮੰਤਰਾਲਿਆ ਵੱਲੋਂ ਇਹ ਕਿਹਾ ਗਿਆ ਹੈ ਕਿ ਇਸ ਸੰਬੰਧ ਵਿੱਚ ਸਿਹਤ ਮੰਤਰਾਲਿਆ ਦੁਆਰਾ ਜ਼ਾਰੀ ਮਾਨਕ ਸੰਚਾਲਨ ਪ੍ਰਕਿਰਿਆ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਣਾ ਚਾਹੀਦਾ ਹੈ l