ਚੰਡੀਗੜ੍ਹ :- ਇੰਝ ਜਾਪਦਾ ਹੈ ਕਿ ਜਿਸ ਦਿਨ ਤੋਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੇ ਡਾਕਟਰਾਂ, ਨਰਸਾਂ ਤੇ ਸਫਾਈ ਕਰਮਚਾਰੀਆਂ ਤੋਂ ਇਲਾਵਾ, ਦਿੱਲੀ ਦੇ ਸਿਹਤ ਮਹਿਕਮੇ ਨਾਲ ਜੁੜੇ ਮੁਲਾਜ਼ਮਾਂ ਨੂੰ ਕੋਰੋਨਾ ਦੀ ਡਿਊਟੀ ਦੌਰਾਨ ਜਾਨ ਦਾ ਨੁਕਸਾਨ ਹੋਣ ਤੇ ਇੱਕ ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਉਸ ਦਿਨ ਤੋਂ ਬਾਕੀ ਦੇ ਰਾਜਾਂ ਦੀਆਂ ਸਰਕਾਰਾਂ ਵਲੋਂ ਵੀ ਆਪਣੇ ਸਿਹਤ ਮਹਿਕਮੇ ਦੇ ਸਟਾਫ ਨੂੰ ਵੱਧ ਤੋਂ ਵੱਧ ਸੁਵਿਧਾਂਵਾਂ ਦੇਣ ਦੀ ਦੌੜ ਲੱਗ ਗਈ ਐ। ਇਸੇ ਦੌੜ ਤਹਿਤ ਜਿਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਿਹਤ ਮਹਿਕਮਾ ਸਟਾਫ ਦੇ 50 ਲੱਖ ਦੇ ਬੀਮੇ ਕਰਵਾਏ ਨੇ ਉਥੇ ਦੂਜੇ ਪਾਸੇ ਗੁਆਂਢੀ ਸੂਬੇ ਹਰਿਆਣਾ ਨੇ ਵੀ ਆਪਣੇ ਡਾਕਟਰਾਂ ਅਤੇ ਮੈਡੀਕਲ ਸਟਾਫ ਨੂੰ ਕੋਰੋਨਾ ਡਿਊਟੀ ਦੌਰਾਨ ਦੁੱਗਣੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ।
ਦੱਸ ਦਈਏ ਕਿ ਇਸ ਦੌਰਾਨ ਹਰਿਆਣਾ ਅੰਦਰ ਦੁੱਗਣੀ ਤਨਖਾਹ ਲੈਣ ਦੇ ਹੱਕਦਾਰ ਡਾਕਟਰ, ਨਰਸਾਂ ਦਰਜ ਚਾਰ ਮੁਲਾਜ਼ਮ ਐਮਬੂਲੈਂਸ ਸਟਾਫ ਤੇ ਲਾਬਰਤਰੀਆਂ ਤੋਂ ਇਲਾਵਾ ਕੋਰੋਨਾ ਦੇ ਮਰੀਜ਼ਾਂ ਦੀ ਦੇਖਭਾਲ ਤੇ ਲੱਗੇ ਹੋਏ ਮੁਲਾਜ਼ਮ ਵੀ ਸ਼ਾਮਲ ਹਨ। ਹਰਿਆਣਾ ਅਤੇ ਦਿੱਲੀ ਦੀਆਂ ਸਰਕਾਰਾਂ ਵਲੋਂ ਆਪਣੇ ਮੈਡੀਕਲ ਸਟਾਫ ਲਈ ਲਗਾਤਾਰ ਸੁਵਿਧਾਂਵਾਂ ਦਾ ਐਲਾਨ ਕਰਨ ‘ਤੇ ਪੰਜਾਬ ਦੇ ਮੈਡੀਕਲ ਸਟਾਫ ਅੰਦਰ ਅੰਦਰੋਂ ਅੰਦਰਿ ਚੁਗਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਕਿ ਪੰਜਾਬ ਸਰਕਾਰ ਤੇ ਵੀ ਅਜਿਹੀਆਂ ਸੁਵਿਧਾਂਵਾਂ ਦਾ ਐਲਾਨ ਕਰਵਾਉਣ ਲਈ ਦਬਾਅ ਬਣਾਇਆ ਜਾ ਸਕੇ।
ਜਿਕਰਯੋਗ ਹੈ ਕਿ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟੜ ਦੇ ਇਸ ਐਲਾਨ ਨਾਲ ਜਿਥੇ ਹਰਿਆਣਾ ਦੇ ਮੈਡੀਕਲ ਸਟਾਫ ਦੇ ਹੌਂਸਲੇ ਸੱਤਵੇਂ ਆਸਮਾਨ ਤੇ ਜਾ ਪਹੁੰਚੇ ਨੇਉਥੇ ਦੂਜੇ ਪਾਸੇ ਪੰਜਾਬ ਅੰਦਰ ਮੈਡੀਕਲ ਸਟਾਫ ਸਵੈ ਰੱਖਿਆ ਦਾ ਸਾਜੋ ਸਮਾਨ ਹਾਸਲ ਕਰਨ ਲਈ ਕਦੀ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਤੇ ਕਦੀ ਕਈ ਹੋਰ ਆਗੂਆਂ ਦਾ ਵਿਰੋਧ ਕਰਦੇ ਆਏ ਨੇ। ਇਥੋਂ ਤੱਕ ਕਿ ਪਿਛਲੇ ਦਿਨੀ ਅੰਮ੍ਰਿਤਸਰ ਅੰਦਰ ਤਾਂ ਹਸਪਤਾਲ ਸਟਾਫ ਵਲੋਂ ਸੁਰੱਖਿਆ ਕਿੱਟਾਂ ਨਾ ਹੋਣ ਕਰਨ ਵਿਰੋਧ ਪ੍ਰਦਰਸ਼ਨ ਵੀ ਕਰਨਾ ਪਿਆ।