ਚੰਡੀਗੜ੍ਹ : ਕੋਵਿਡ-19 ਦੇ ਮਰੀਜ਼ਾਂ ਦਾ ਸਮੇਂ ਤੇ ਪਤਾ ਲਾਉਣ ਦੇ ਲਈ ਵੱਡੇ ਲੈਵਲ ਤੇ ਸਕਰੀਨਿੰਗ ਕੀਤੇ ਜਾਣ ਦੇ ਫੈਸਲੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸੂਚੀ ਬੱਧ ਹਸਪਤਾਲਾ, ਕਲੀਨਿੰਕਾਂ ਅਤੇ ਲੈਬੋਰੇਟਰੀਆਂ ਦੁਆਰਾ ਭੇਜੇ ਕੋਵਿਡ-19 ਦੇ ਨਮੂਨਿਆਂ ਦੀ ਮੁਫਤ ਆਰਟੀ-ਪੀਸੀਆਰ ਟੈਸਟਿੰਗ ਕਰਵਾਉਣ ਦਾ ਫੈਸਲਾ ਲਿਆ ਹੈ।ਇਹ ਜਾਣਕਾਰੀ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦਿੱਤੀ।
ਮੰਤਰੀ ਨੇ ਕਿਹਾ ਕਿ ਸਿਵਿਲ ਸਰਜਨਾਂ ਨੂੰ ਉਨ੍ਹਾਂ ਨਿੱਜੀ ਹਸਪਤਾਲਾਂ, ਕਲੀਨਿਕਾਂ ਅਤੇ ਲੈਰਾਂ ਨੂੰ ਸੂਚੀਬੱਧ ਕਰਨ ਦੀ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ, ਜਿਹੜੇ ਨਮੂਨਿਆਂ ਦੀ ਮੁਫਤ ਟੈਸਟਿੰਗ ਸੁਵਿਧਾ ਦੇਣ ਦੇ ਲਈ ਆਪਣੀ ਇੱਛਾ ਨਾਲ ਸੂਚੀਬੱਧ ਹੋਣ ਨੂੰ ਤਿਆਰ ਹਨ।ਉਨ੍ਹਾਂ ਨੇ ਕਿਹਾ ਕਿ ਨਿੱਜੀ ਹਸਪਤਾਲ, ਕਲੀਨਿਕਾਂ ਅਤੇ ਲੈਬੋਰੇਟਰੀਆਂ ਦੇ ਕੋਲ ਕੋਵਿਡ-19 ਦੇ ਸ਼ੱਕੀ ਮਰੀਜ਼ਾਂ ਦੇ ਲਈ ਅਲੱਗ ਜਗ੍ਹਾ ਹੋਣੀ ਚਾਹੀਦੀ, ਜਿੱਥੇ ਨਮੂਨੇ ਲਏ ਜਾਣਗੇ ਅਤੇ ਨਮੂਨੇ ਲੈਣ ਵਾਲੇ ਵਿਅਕਤੀ ਵੱਲੋਂ ਪੂਰੇ ਨਿੱਜੀ ਸੁਰੱਖਿਆ ਉਪਕਰਣ ਪਹਿਣੇ ਹੋਣਾ ਯਕੀਨੀ ਬਣਾਇਆ ਜਾਵੇਗਾ।
ਸਿੱਧੂ ਨੇ ਦੱਸਿਆ ਕਿ ਇਸ ਸੁਵਿਧਾ ਦਾ ਲਾਭ ਲੈ ਰਹੇ ਨਿੱਜੀ ਹਸਪਤਾਲ ਅਤੇ ਕਲੀਨਿਕ ਨਮੂਨੇ ਇੱਕਠੇ ਕਰਨ ਦੇ ਲਈ ਮਰੀਜਾਂ ਤੋਂ 1000 ਰੁਪਏ ਤੋਂ ਜਿ਼ਆਦਾ ਚਾਰਜ ਨਹੀਂ ਕਰਨਗੇ।ਉਨ੍ਹਾਂ ਨੇ ਕਿਹਾ ਕਿ ਨਿੱਜੀ ਹਸਪਤਾਲ, ਕਲੀਨਿਕ ਆਈਸੀਐਮਆਰ ਦੇ ਮਾਪਦੰਡਾਂ ਦੇ ਅਨੁਸਾਰ ਮਰੀਜ਼ਾਂ ਦੀ ਚੋਣ ਕਰਨਗੇ, ਜਿਸ ਦੇ ਅਤਰਗਤ ਲੱਛਣ ਪਾਏ ਜਾਣ ਵਾਲੇ ਅੰਤਰਰਾਸ਼ਟਰੀ ਜਾਂ ਘਰੇਲੂ ਯਾਤਰੀ, ਲੈਬ ਦੁਆਰਾ ਪੁਸ਼ਟੀ ਕੀਤੇ ਗਏ ਕੋਵਿਡ-19 ਮਰੀਜ਼ ਦੇ ਸੰਪਰਕ, ਕੰਟੇਨਮੈਂਟ ਜੋਨਾਂ, ਹਾਟਸਪਾਟ ਤੋਂ ਆਉਣ ਵਾਲੇ ਵਿਅਕਤੀ, ਜਿਨ੍ਹਾਂ ਵਿੱਚ ਲੱਛਣ ਪਾਏ ਗਏ ਹਨ, ਕੋਵਿਡ-19 ਮਰਰੀਜ਼ ਦੇ ਉੱਚ ਜੋਖਿਮ ਵਾਲੇ ਸੰਪਰਕ, ਜਿਨ੍ਹਾਂ ਵਿੱਚ ਲੱਛਣ ਲਈਂ ਪਾਏ ਗਏ, ਲੱਛਣ ਪਾਏ ਜਾਣ ਵਾਲੇ, ਲੱਛਣ ਪਾਏ ਜਾਣ ਵਾਲੇੇ ਫਰੰਟ ਲਾਈਨ ਤੇ ਕੰਮ ਕਰ ਰਹੇ ਕਰਮਚਾਰੀ ਅਤੇ ਲੱਛਣ ਪਾਏ ਜਾਣ ਵਾਲੇ ਪ੍ਰਵਾਸੀ ਵਿਅਕਤੀ ਜਾਂ ਵਾਪਿਸ ਮੁੜਨ ਵਾਲੇ ਵਿਅਕਤੀ ਸ਼ਾਮਿਲ ਹਨ।