Htv Punjabi
Punjab

ਸਿਵਿਲ ਹਸਪਤਾਲ ਵਿੱਚ ਫਰਸ਼ ‘ਤੇ ਡਿਲੀਵਰੀ ਅਤੇ ਬੱਚੇ ਦੀ ਮੌਤ ਦੇ ਮਾਮਲੇ ਵਿੱਚ ਡਾਕਟਰ ਜੋੜਾ ਸਸਪੈਂਡ

ਮੋਗਾ : ਮੋਗਾ ਸਿਵਿਲ ਹਸਪਤਾਲ ਦੇ ਫਰਸ਼ ‘ਤੇ ਡਿਲੀਵਰੀ ਅਤੇ ਇਲਾਜ ਦੇ ਦੌਰਾਨ ਬੱਚੇ ਦੀ ਮੌਤ ਮਾਮਲੇ ਵਿੱਚ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮੁਲਜ਼ਮ ਡਾਕਟਰ ਜੋੜੇ ਨੂੰ ਸਸਪੈਂਡ ਕਰ ਦਿੱਤਾ ਹੈ l ਇਹ ਡਿਲੀਵਰੀ ਹਸਪਤਾਲ ਦੇ ਲੇਬਰਰੂਮ ਦੇ ਬਾਹਰ 9 ਜਨਵਰੀ ਨੂੰ 4 ਡਿਗਰੀ ਤਾਪਮਾਨ ਵਿੱਚ ਹੋਈ ਸੀ l 15 ਜਨਵਰੀ ਨੂੰ ਨਿਮੋਨੀਆ ਦੇ ਕਾਰਨ ਬੱਚੇ ਦੀ ਮੌਤ ਦੇ ਬਾਅਦ ਹਸਪਤਾਲ ਸਟਾਫ ‘ਤੇ ਲਾਪਰਵਾਹੀ ਕਰਨ ਦਾ ਇਲਜ਼ਾਮ ਲਾਇਆ ਸੀ l ਦਰਅਸਲ, ਸ਼ਨੀਵਾਰ ਨੂੰ ਸਿਹਤ ਮੰਤਰੀ ਮੋਗਾ ਵਿੱਚ ਆਯੂਸ਼ ਹਸਪਤਾਲ ਦਾ ਨੀਂਹ ਪੱਥਰ ਰੱਖਣ ਆਏ ਸਨ l ਇੱਥੇ ਪੀੜਿਤ ਪਰਿਵਾਰ ਉਨ੍ਹਾਂ ਨੂੰ ਮਿਲਿਆ ਤਾਂ ਮੰਤਰੀ ਨੇ ਕਿਹਾ ਕਿ ਉਨ੍ਹਾਂ ਕੋਲ ਤਾਂ ਸ਼ਿਕਾਇਤ ਹੀ ਨਹੀਂ ਪਹੁੰਚੀ l ਮੰਤਰੀ ਨੇ ਚੁੱਪੀ ਧਾਰ ਲਈ ਪਰ ਜਦੋਂ ਕਿਰਕਰੀ ਹੁੰਦੀ ਦੇਖੀ ਤਾਂ ਉਨ੍ਹਾਂ ਨੇ ਮੁਲਜ਼ਮ ਡਾਕਟਰ ਜੋੜਾ ਔਰਤ ਰੋਗਾਂ ਦੀ ਮਾਹਿਰ ਡਾਕਟਰ ਮੁਨੀਸ਼ਾ ਗੁਪਤਾ ਅਤੇ ਚਾਈਲਡ ਸਪੈਸ਼ਲਿਸਟ ਡਾਕਟਰ ਅਸ਼ੀਸ਼ ਅਗਰਵਾਲ ਨੂੰ ਸਸਪੈਂਡ ਕਰਨ ਦੇ ਹੁਕਮ ਦਿੱਤੇ ਹਨ l

Related posts

ਦੇਖੋ ਚੱਲਦੇ ਵਿਆਹ ‘ਚ ਆਹ ਕੀ ਰੌ-ਲਾ ਪੈਗਿਆ

htvteam

ਜਵਾਨ ਪੁੱਤ ਦੀ ਮਾਂ ਨਾਲ ਪਿਓ ਕਰਦਾ ਸੀ ਮਾੜੀਆਂ ਕਰਤੂਤਾਂ

htvteam

ਜਨਾਨੀਆਂ ਦੇ ਸੂਟਾਂ ਚ ਮਹੰਤਾਂ ਦੀ ਆਹ ਕਰਤੂਤ ! ਸਰਦਾਰ ਬੰਦੇ ਨਾਲ CCTV

htvteam

Leave a Comment