ਹਿਮਾਂਸ਼ੀ ਖੁਰਾਨਾ ਅਤੇ ਸ਼ਹਿਨਾਜ਼ ਗਿੱਲ ਦੇ ਵਿਵਾਦ ਬਾਰੇ ਤਾਂ ਹਰ ਕੋਈ ਚੰਗੀ ਤਰ੍ਹਾਂ ਜਾਣਦਾ ਹੈ। ਇਨ੍ਹਾਂ ਦੀ ਯੂਟਿਊਬ ਤੋਂ ਸ਼ੁਰੂ ਹੋਈ ਦੁਸ਼ਮਣੀ ਸਾਨੂੰ ਹਿੰਦੀ ਰਿਐਲਿਟੀ ਸ਼ੋ ਬਿੱਗ ਬਾਸ ਦੇ ਇੱਕ ਐਪੀਸੋਡ ਦੇ ਵਿੱਚ ਵੀ ਨਜ਼ਰ ਆਈ ਸੀ ਜਿੱਥੇ ਹਿਮਾਂਸ਼ੀ ਨੇ ਗੁੱਸੇ ‘ਚ ਆਕੇ ਸ਼ਹਿਨਾਜ਼ ਨੂੰ ਧੱਕਾ ਮਾਰ ਦਿੱਤਾ ਸੀ। ਪਰ ਹੁਣ ਹਿਮਾਂਸ਼ੀ ਦੇ ਇੱਕ ਟਵੀਟ ਨੇ ਦੋਹਾਂ ਧਿਰਾਂ ਦੇ ਫੈਨਜ਼ ਨੂੰ ਹੈਰਾਨ ਜ਼ਰੂਰ ਕਰ ਦਿੱਤਾ ਹੈ। Himanshi Khurana Tweet

ਜ਼ਿਕਰਯੋਗ ਹੈ ਕਿ ਬੀਤੇ ਦਿਨੀ ਬਿੱਗ ਬਾਸ ‘ਚ ਮਾਹਿਰਾ ਸ਼ਰਮਾ ਅਤੇ ਸ਼ਹਿਨਾਜ਼ ਗਿੱਲ ਦੀ ਪਾਰਸ ਛਾਬੜਾ ਨੂੰ ਲੈ ਕੇ ਲੜਾਈ ਹੋ ਗਈ ਸੀ। ਜਿਸ ਤੋਂ ਬਾਅਦ ਪਾਰਸ ਅਤੇ ਮਾਹਿਰਾ ਨੇ ਸ਼ਹਿਨਾਜ਼ ਨੂੰ ਕਿਹਾ ਕਿ ਉਹ ਉਹਨਾਂ ਦੀ ਦੋਸਤੀ ਤੋਂ ਸੜ੍ਹਦੀ ਹੈ।
ਇਸ ਬਿਆਨ ਤੋਂ ਬਾਅਦ ਹਿਮਾਂਸ਼ੀ ਖੁਰਾਨਾ ਨੇ ਸ਼ਹਿਨਾਜ਼ ਗਿੱਲ ਦਾ ਪੱਖ ਲੈਂਦੇ ਹੋਏ ਟਵੀਟ ਕੀਤਾ, “ਸਾਹਮਣੇ ਜੇ ਕੈਟਰੀਨਾ ਕੈਫ ਹੋਵੇ ਤਾਂ ਸੜਨਾ ਬਣਦਾ ਹੈ। ਪਰ ਪਾਰਸ ਮਾਹਿਰਾ ਤੋਂ, ਜੈਲਸੀ ਵੀ ਸ਼ਰਮਾ ਜਾਵੇਗੀ। ਜ਼ਿੰਦਗੀ ‘ਚ ਇਹੋ ਜਿਹਾ ਕੰਫੀਡੈਂਸ ਮੈਨੂੰ ਵੀ ਚਾਹੀਦਾ ਹੈ।ਸ਼ਹਿਨਾਜ਼”।
Really sahmne Katrina kaif ho to jealous bnta hai …..but mahira paras se ……jealously bhi sharma jaye…….life me aisa confidence mujhe bhi chaiye ……..shenazz❤️❤️ https://t.co/7cJJ1eDS7W
— Himanshi khurana (@realhimanshi) December 22, 2019
ਇਸ ਟਵੀਟ ਨੂੰ ਵੇਖ ਕੇ ਇੱਕ ਗੱਲ ਤਾਂ ਸਾਫ ਹੋ ਗਈ ਹੈ ਕਿ ਚਾਹੇ ਲੱਖ ਬੁਰਾ ਪਰ ਬਿੱਗ ਬਾਸ ਦੇ ਸ਼ੋ ਨੇ ਹਾਲ ਦੀ ਘੜੀ ਹਿਮਾਂਸ਼ੀ ਅਤੇ ਸ਼ਹਿਨਾਜ਼ ਗਿੱਲ ਦੀ ਦੁਸ਼ਮਣੀ ਨੂੰ ਤਾਂ ਖਤਮ ਕਰ ਦਿੱਤਾ ਹੈ।
ਇੱਥੇ ਦਸਣਾ ਬਣਦਾ ਹੈ ਕਿ ਕੁੱਝ ਸਮਾਂ ਪਹਿਲਾਂ ਗਿੱਲ ਨੇ ਹਿਮਾਨਸ਼ੀ ਦੇ ਇੱਕ ਤੋਂ ਦੁਖੀ ਆ ਕੇ ਲਾਈਵ ਹੋ ਕੇ ਉਸਦੀ ਨਿੰਦਿਆ ਕੀਤੀ ਸੀ ਅਤੇ ਫੇਰ ਇੱਕ ਮੀਮ ਪੇਜ ਐਡਮਿਨ ਨਾਲ ਮਿਲ ਕੇ ਹਿਮਾਨਸ਼ੀ ਨੂੰ ਗਾਲ੍ਹਾਂ ਵੀ ਕਢੀਆਂ ਸਨ।

ਇਸੇ ਨੂੰ ਲੈ ਕੇ ਫੇਰ ਹਿਮਾਨਸ਼ੀ ਨੇ ਵੀ ਸ਼ਹਿਨਾਜ਼ ਨੂੰ ਖਰੀਆਂ-ਖਰੀਆਂ ਸੁਣਾਈਆਂ ਸੀ। ਫੇਰ ਹਿਮਾਨਸ਼ੀ ਨੇ ਗੈਰੀ ਸੰਧੂ ਨਾਲ ਮਿਲ ਕੇ ਸ਼ਹਿਨਾਜ਼ ਗਿੱਲ ‘ਤੇ ਨਿਸ਼ਾਨਾ ਲਾਉਂਦਾ ਗਾਣਾ, “ਅੱਗ ਬਹੁਤ ਐ” ਵੀ ਕਢਿਆ ਸੀ।
ਹੇਟਰਾਂ ਦੇ ਦਿਲਾਂ ਦਾ ਤਾਂ ਪਤਾ ਨਹੀਂ ਪਰ ਹਿਮਾਨਸ਼ੀ ਦੇ ਇਸ ਨਵੇਂ ਟਵੀਟ ਤੋਂ ਬਾਅਦ ਹੁਣ ਗਿੱਲ ਦੇ ਸੀਨੇ ਠੰਡ ਜ਼ਰੂਰ ਪੈ ਗਈ ਹੋਣੀ, ਐਨੇ ਤੁਸੀਂ ਅਨੰਦ ਲਈ ਹਿਮਾਨਸ਼ੀ ਦੇ ਇਸ ਧਮਾਕੇਦਾਰ ਗਾਣੇ ਦਾ ਤੇ ਸਾਨੂੰ ਦੱਸੋ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ।