Htv Punjabi
Punjab

ਪਤਨੀ ਨੇ ਰੋਕਿਆ ਸ਼ਰਾਬ ਪੀਣ ਤੋਂ ਤਾਂ ਰਾਤ ਨੂੰ ਦਿੱਤਾ ਇਸ ਖੌਫਨਾਕ ਘਟਨਾ ਨੂੰ ਅੰਜਾਮ

ਲੁਧਿਆਣਾ ; ਗਿਆਸਪੁਰਾ ਸਥਿਤ ਮੱਕੜ ਕਲੋਨੀ ਇਲਾਕੇ ਵਿੱਚ ਇੱਕ ਵਿਅਕਤੀ ਨੇ ਦਰੱਖਤ ਨਾਲ ਫਾਂਸੀ ਲਾ ਕੇ ਆਪਣੀ ਜਾਨ ਦੇ ਦਿੱਤੀ l ਪਤਨੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ l ਮੌਕੇ ਤੇ ਪਹੁੰਚੀ ਚੌਂਕੀ ਕੰਗਨਵਾਲ ਦੀ ਪੁਲਿਸ ਨੇ ਮ੍ਰਿਤਕ ਅਮਰਜੀਤ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜ ਦਿੱਤੀ ਹੈ l ਚੌਂਕੀ ਕੰਗਨਵਾਲ ਦੇ ਇੰਚਾਰਜ ਧਰਮਿੰਦਰ ਕੁਮਾਰ ਨੇ ਦੱਸਿਆ ਕਿ ਅਮਰਜੀਤ ਮਜ਼ਦੂਰੀ ਕਰਦਾ ਸੀ ਅਤੇ ਉਸ ਦੇ ਦੋ ਬੱਚੇ ਹਨ l ਉਹ ਸ਼ਰਾਬ ਪੀਣ ਦਾ ਆਦੀ ਸੀ, ਜਿਸ ਦੇ ਕਾਰਨ ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ l ਉਸ ਦੀ ਪਤਨੀ ਉਸ ਨੂੰ ਅਕਸਰ ਸ਼ਰਾਬ ਪੀਣ ਤੋਂ ਰੋਕਦੀ ਸੀ l ਮੰਗਲਵਾਰ ਦੀ ਸਵੇਰ ਉਹ ਘਰ ਤੋਂ ਇਹ ਕਹਿਕੇ ਨਿਕਲਿਆ ਸੀ ਕਿ ਉਹ ਦਵਾਈ ਲੈਣ ਜਾ ਰਿਹਾ ਹੈ ਪਰ ਈਸਟਮੈਨ ਚੌਂਕ ਦੇ ਨਜ਼ਦੀਕ ਖੇਤਾਂ ਦੇ ਕੋਲ ਇੱਕ ਦਰਖੱਤ ਤੇ ਕੱਪੜਾ ਬੰਨ ਕੇ ਉਸ ਨੇ ਆਤਮਹੱਤਿਆ ਕਰ ਲਈ l ਲੋਕਾਂ ਨੇ ਰਿਸ਼ਤੇਦਾਰਾਂ ਨੂੰ ਸੂਚਿਤ ਕੀਤਾ, ਫੇਰ ਪਤਨੀ ਨੇ ਪੁਲਿਸ ਨੂੰ ਇਸ ਸੰਬੰਧੀ ਸੂਚਿਤ ਕੀਤਾ l

Related posts

ਨਿੰਬੂ ਤੇ ਨਾਰੀਅਲ ਤੇਲ ਨਾਲ ਦੇਖਦੇ-ਦੇਖਦੇ ਚਮੜੀ ਦੇ 100 ਰੋਗ ਖਤਮ

htvteam

ਆਹ ਉਮਰ ‘ਚ ਆਕੇ ਬਾਬੇ ਨੇ ਟੱਪੀਆਂ ਹੱਦਾਂ

htvteam

ਹੁਣ UK ਚ ਕੁੱਲੜ ਪੀਜ਼ਾ ਕਪਲ ਦੀ ਬ/ਦ/ਨਾਮੀ, ਦੇਖੋ ਵੀਡੀਓ

htvteam

Leave a Comment