ਪੰਚਕੂਲਾ : ਸੈਕਟਰ 17 ਦੇ ਨਾਲ ਪੈਂਦੀ ਰਾਜੀਵ ਕਲੋਨੀ ਵਿੱਚ ਇੱਕ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ ਹੈ l ਜਿਸ ਵਿੱਚ ਪਤੀ ਨੇ ਆਪਣੀ ਪਤਨੀ ਦੇ ਚਰਿੱਤਰ ‘ਤੇ ਸ਼ੱਕ ਹੋਣ ਦੇ ਕਾਰਨ ਉਸਦਾ ਮਰਡਰ ਕਰ ਦਿੱਤਾ ਹੈ l ਉਸ ਤੋਂ ਬਾਅਦ ਖੁਦ ਟਰੇਨ ਦੇ ਸਾਹਮਣੇ ਕੁੱਦ ਕੇ ਸੁਸਾਈਡ ਕਰ ਲਿਆ l ਮੁਲਜ਼ਮ ਨੇ ਪਹਿਲਾਂ ਤਾਂ ਆਪਣੀ ਪਤਨੀ ਨੂੰ ਘਰ ਦੇ ਪੱਖੇ ਨਾਲ ਫੰਦਾ ਬਣਾ ਕੇ ਲਟਕਾਇਆ l ਜਦ ਪਤਨੀ ਦੇ ਸਾਹ ਚੱਲਦੇ ਰਹੇ ਤਾਂ ਉਸ ਨੂੰ ਨੀਚੇ ਉਤਾਰ ਕੇ ਮੋਬਾਈਲ ਦੇ ਚਾਰਜਰ ਦੀ ਤਾਰ ਨਾਲ ਉਸਦਾ ਗਲਾ ਘੋਟ ਦਿੱਤਾ l ਉਸ ਤੋਂ ਬਾਅਦ ਗੁਆਂਢੀਆਂ ਦੇ ਘਰ ਖੇਡ ਰਹੇ ਆਪਣੇ ਮੁੰਡੇ ਨੂੰ ਅਲਵਿਦਾ ਕਹਿ ਕੇ ਖੁਦ ਚੰਡੀਗੜ੍ਹ ਸੁਸਾਈਡ ਕਰਨ ਚਲਾ ਗਿਆ l ਜਿੱਥੇ ਉਸ ਨੇ ਰੇਲ ਦੇ ਸਾਹਮਣੇ ਕੁੱਦ ਕੇ ਜਾਨ ਦੇ ਦਿੱਤੀ l ਰਾਜੀਵ ਕਲੋਨੀ ਵਿੱਚ ਰਹਿਣ ਵਾਲੇ ਫੈਜਾਨ ਦਾ ਸਾਇਬਨੂਰ ਨਾਲ ਵਿਆਹ ਹੋਇਆ ਸੀ l ਇਸ ਵਿਆਹ ਤੋਂ ਬਾਅਦ ਉਨ੍ਹਾਂ ਦਾ ਇੱਕ ਮੁੰਡਾ ਵੀ ਹੈ l ਪਿਛਲੇ ਕੁਝ ਮਹੀਨਿਆਂ ਤੋਂ ਫੈਜਾਨ ਅਤੇ ਸਾਇਬਨੂਰ ਵਿੱਚ ਬਣ ਨਹੀਂ ਰਹੀ ਸੀ l ਦੋਨਾਂ ਵਿੱਚ ਅਕਸਰ ਲੜਾਈ ਹੁੰਦੀ ਰਹਿੰਦੀ ਸੀ l ਫੈਜਾਨ ਸਾਇਬਨੂਰ ‘ਤੇ ਸ਼ੱਕ ਕਰਦਾ ਸੀ l ਗੁਆਂਢੀਆਂ ਦੇ ਅਨੁਸਾਰ ਬੁੱਧਵਾਰ ਰਾਤ ਨੂੰ ਵੀ ਦੋਨਾਂ ਵਿੱਚ ਬਹਿਸ ਹੋਈ ਸੀ l ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ l
