ਨਵੀਂ ਦਿੱਲੀ : ਵਿਸ਼ਵ ਪ੍ਰਸਿੱਧ ਅਧਿਆਤਮਿਮਕ ਗੁਰੂ ਅਤੇ ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ, ਪਰਮ ਪੂਜਨੀਕ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਸ਼ਨੀਵਾਰ ਨੂੰ ਆਈਆਈਟੀ ਦਿੱਲੀ ਨੂੰ ਸੰਬੋਧਿਤ ਕੀਤਾ l ਬੈਂਲੇਂਸ ਯੂਅਰ ਲਾਈਫ ਥਰੋਅ ਮੈਡੀਟੇਸ਼ਨ ਵਿਸ਼ੇ ਤੇ ਅਧਿਆਤਮਕ ਪੱਖੋਂ ਪ੍ਰੇਰਨਾਦਾਇਕ ਵਖਿਆਨ ਵਿੱਚ ਆਈਆਈਟੀ ਮਦਰਾਸ ਦੇ ਸਾਬਕਾ ਵਿਦਿਆਰਥੀ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਸਮਝਾਇਆ ਕਿ ਜੇਕਰ ਅਸੀਂ ਆਪਣੇ ਜੀਵਨ ਦੇ ਪ੍ਰਤੀਦਿਨ ਧਿਆਨ ਅਭਿਆਸ ਕਰੀਏ ਤਾਂ ਇਸ ਨਾਲ ਸਾਡੇ ਜੀਵਨ ਦਾ ਸੰਤੁਲਿਤ ਵਿਕਾਸ ਹੋਵੇਗਾ, ਜਿਸ ਸਦਕਾ ਅਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹਾਂ l
ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਅੱਜ ਕੱਲ ਦੀ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਤੁਰੰਤ ਨਿਰਣੈ ਲੈਣ ਕਾਰਨ ਅਕਸਰ ਤਨਾਅ ਅਤੇ ਕਠਿਨਾਈਆਂ ਪੈਦਾ ਹੁੰਦੀਆਂ ਹਨ ਪਰ ਸਾਨੂੰ ਸ਼ਾਂਤੀ ਨਾਲ ਸੋਚ ਸਮਝ ਕੇ ਫੈਸਲੇ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ l ਇੱਕ ਸਮੇਂ ਤੇ ਕੰਮ ਕਰਨਾ, ਰੋਜ਼ਾਨਾ ਧਿਆਨ ਅਭਿਆਸ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਅਜਿਹੇ ਗੁਣ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਸਾਡੀ ਕਾਰਜ ਕੁਸ਼ਲਤਾ ਵਿੱਚ ਵਾਧਾ ਹੁੰਦਾ ਹੈ, ਮਿਹਨਤ ਸਫ਼ਲ ਹੁੰਦੀ ਹੈ ਅਤੇ ਆਲੇ ਦੁਆਲੇ ਦੇ ਮਾਹੌਲ ਵਿੱਚ ਮਿਠਾਸ ਵੱਧਦੀ ਹੈ l
ਸਾਰੇ ਮਹਿਮਾਨਾਂ, ਆਈਆਈਟੀ ਦੇ ਸਾਬਕਾ ਵਿਦਿਆਰਥੀਆਂ, ਫੈਕਲਟੀ ਅਤੇ ਸਟਾਫ਼ ਦੇ ਮੈਂਬਰਾਂ ਅਤੇ ਵਰਤਮਾਨ ਵਿਦਿਆਰਥੀਆਂ ਨਾਲ ਖਚਾਖਚ ਭਰੇ ਹਾਲ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸ਼੍ਰੀ ਵੀ l ਰਾਮਗੋਪਾਲ ਰਾਉ (ਆਈਆਈਟੀ ਡਾਇਰੈਕਟਰ) ਅਤੇ ਸ਼੍ਰੀ ਲਾਲਚੰਦ ਵਰਮਾ (ਪੁਰਾਣੇ ਵਿਦਿਆਰਥੀਆਂ ਦੀ ਸੰਸਥਾ ਦਾ ਸੈਕਰੇਟਰੀ, ਦਿੱਲੀ) ਨੇ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦਾ ਫੁੱਲਾਂ ਅਤੇ ਗੁਲਦਸਤੇ ਅਤੇ ਉਤਸ਼ਾਹ ਪੂਰਵਕ ਭਾਸ਼ਣ ਦੇ ਕੇ ਸਵਾਗਤ ਕੀਤਾ l ਜਿਸ ਤੋਂ ਬਾਅਦ ਰਜਿੰਦਰ ਸਿੰਘ ਜੀ ਮਹਾਰਾਜ ਨੇ ਸ਼ਮਾ ਰੌਸ਼ਨ ਕਰਕੇ ਪ੍ਰੋਗਰਾਮ ਸ਼ੁਰੂ ਕੀਤਾ l
ਸੰਤ ਰਜਿੰਦਰ ਸਿੰਘ ਜੀ ਮਹਾਰਾਜ ਪੂਰਵ ਵਿਗਿਆਨਿਕ ਹਨ ਅਤੇ ਆਧੁਨਿਕ ਤਕਨੀਕੀ ਖੇਤਰ ਵਿੱਚ ਕਈ ਕਾਢਾਂ ਅਤੇ ਖੋਜਾਂ ਵਿੱਚ ਅਹਿਮ ਯੋਗਦਾਨ ਪਾ ਚੁੱਕੇ ਹਨ l ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਆਪਣੇ ਵਖਿਆਨ ਦੀ ਸ਼ੁਰੂਆਤ ਵਿੱਚ ਦੱਸਿਆ ਕਿ ਕਿਸ ਪ੍ਰਕਾਰ ਅਸੀਂ ਧਿਆਨ ਅਭਿਆਸ ਦੁਆਰਾ ਸੰਤੁਲਿਤ ਅਵਸਥਾ ਨੂੰ ਪ੍ਰਾਪਤ ਕਰ ਸਕਦੇ ਹਾਂ ਜੋ ਕਿ ਸਾਡੇ ਮਨ ਨੂੰ ਸਥਿਰ ਰੱਖਣ ਵਿੱਚ ਮਦਦਗਾਰ ਹੁੰਦੀ ਹੈ l
ਸੰਤ ਰਜਿੰਦਰ ਸਿੰਘ ਜੀ ਮਹਾਰਾਜ ਦੇ ਪ੍ਰੇਰਨਾਦਾਇਕ ਵਖਿਆਨ ਨੇ ਉਪਸਥਿਤ ਦਰਸ਼ਕਾਂ ਤੇ ਜਾਣੂ ਵਰਗਾ ਅਸਰ ਕੀਤਾ l ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਕਿ ਜਦੋਂ ਅਸੀਂ ਇੱਕ ਸ਼ਾਂਤ ਅਤੇ ਸੰਤੁਲਿਤ ਜੀਵਨ ਜਿਉਣਾ ਸ਼ੁਰੂ ਕਰਦੇ ਹਾਂ ਤਾਂ ਅਸੀਂ ਇੱਕ ਊਰਜਾ ਨਾਲ ਭਰਪੂਰ ਚੰਗਾ ਜੀਵਨ ਜਿਉਣ ਦੇ ਕਾਬਿਲ ਹੋ ਜਾਂਦੇ ਹਾਂ l ਸਿੱਖਿਆ ਦੇ ਖੇਤਰ ਵਿੱਚ ਵਿਸ਼ੇਸ਼ ਯੋਗਤਾ, ਕਿੱਤੇ ਵਿੱਚ ਸਫਲਤਾ, ਵਿਅਕਤੀਗਤ ਪੂਰਨਤਾ ਦੇ ਰਸਤੇ ਤੇ ਚਲਦਿਆਂ ਅਕਸਰ ਇਨਸਾਨ ਤਨਾਅ ਅਤੇ ਚਿੰਤਾ ਨਾਲ ਘਿਰ ਜਾਂਦਾ ਹੈ l ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਜੀਵਨ ਵਿੱਚ ਸੰਤੁਲਿਤ ਰਹਿਣਾ ਹੀ ਸਫ਼ਲਤਾ ਦੀ ਕੁੰਜੀ ਹੈ ਅਤੇ ਇਸ ਤੋਂ ਬਾਅਦ ਧਿਆਨ ਅਭਿਆਸ ਦੀ ਸਰਲ ਵਿਧੀ ਨੂੰ ਵਿਸਥਾਰ ਪਰਵਕ ਸਮਝਾਇਆ ਅਤੇ ਕਿਹਾ ਕਿ ਪ੍ਰਤੀ ਦਿਨ ਧਿਆਨ ਅਭਿਆਸ ਨਾਲ ਮਨੁੱਖ ਸੁੱਖ ਅਤੇ ਸ਼ਾਂਤੀ ਦੀ ਦੁਨੀਆਂ ਨੂੰ ਬੜੀ ਹੀ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਹੈ l
ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਇਸ ਵਖਿਆਨ ਦੇ ਅੰਤ ਵਿੱਚ ਉਪਸਥਿਤ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ, ਜਿਸ ਵਿੱਚ ਅਧਿਆਤਮਿਕਤਾ ਅਤੇ ਸ਼ਾਂਤੀ ਭਰਪੂਰ ਜੀਵਨ ਜਿਉਣ ਲਈ ਜ਼ੋਰ ਦਿੱਤਾ ਗਿਆ l ਉਨ੍ਹਾਂ ਦੇ ਇਸ ਵਖਿਆਨ ਦਾ ਵੈਬਕਾਸਟ ਰਾਹੀਂ ਸਿੱਧਾ ਪ੍ਰਸਾਰਨ ਕੀਤਾ ਗਿਆ ਤਾਂ ਕਿ ਦੁਨੀਆਂ ਭਰ ਦੇ ਲੱਖਾਂ ਲੋਕ ਇਸ ਦਾ ਲਾਭ ਪ੍ਰਾਪਤ ਕਰ ਸਕਣ l
ਸਾਵਣ ਕਿਰਪਾਲ ਰੂਹਾਨੀ ਮਿਸ਼ਨ ਦੇ ਮੁਖੀ ਸੰਤ ਰਜਿੰਦਰ ਸਿੰਘ ਜੀ ਮਹਾਰਾਜ ਅੱਜ ਸੰਪੂਰਨ ਵਿਸ਼ਵ ਵਿੱਚ ਧਿਆਨ ਅਭਿਆਸ ਦੁਆਰਾ ਪ੍ਰੇਮ, ਏਕਤਾ ਅਤੇ ਸ਼ਾਂਤੀ ਦਾ ਸੰਦੇਸ਼ ਪ੍ਰਸਾਰਿਤ ਕਰ ਰਹੇ ਹਨ, ਜਿਸ ਦੇ ਫਲਸਰੂਪ ਆਪ ਜੀ ਨੂੰ ਅਲੱਗ ਅਲੱਗ ਦੇਸ਼ਾਂ ਦੁਆਰਾ ਸ਼ਾਂਤੀ ਪੁਰਸਕਾਰਾਂ ਦੇ ਨਾਲ ਨਾਲ ਪੰਜ ਡਾਕਟਰੀ ਉਪਾਧੀਆਂ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ l ਸੰਤ ਰਜਿੰਦਰ ਸਿੰਘ ਜੀ ਮਹਾਰਾਜ ਨੇ ਅਧਿਆਤਮ ਅਤੇ ਧਿਆਨ ਅਭਿਆਸ ਬਾਰੇ ਬਹੁਤ ਵਾਰ ਯੂਨਾਈਟਿਡ ਨੈਸ਼ਨਸ ਨੂੰ ਵੀ ਸੰਬੋਧਿਤ ਕੀਤਾ ਹੈ l