Htv Punjabi
Punjab Video

ਕੋਰੋਨਾ ਮਾਰੇ ਦੇਸ਼ਾਂ ‘ਤੋਂ ਮਾਪਿਆਂ ਨੂੰ ਜਵਾਕਾਂ ਦੀਆਂ ਆਉਣ ਲੱਗੀਆਂ ਡਰਾਉਣੀਆਂ ਵੀਡੀਓ ਕਾਲਾਂ, ਦੇਖੋ ਮਾਪਿਆਂ ਦਾ ਲਾਈਵ ਹਾਲ 

ਜਲੰਧਰ (ਦਵਿੰਦਰ ਕੁਮਾਰ ): ਇੱਕ ਪਾਸੇ ਤਾਂ ਕੋਰੋਨਾ ਕਰਫਿਊ ਅਤੇ ਸੂਬੇ ‘ਚ ਵੱਧ ਰਹੇ ਮਰੀਜਾਂ ਦੀ ਗਿਣਤੀ ਨੇ ਲੋਕਾਂ ਦੇ ਸਾਹ ਸੂਤੇ ਪਏ ਨੇ ਤੇ ਦੂਜੇ ਪਾਸੇ ਉਨ੍ਹਾਂ ਮਾਪਿਆਂ ਨੂੰ ਆਪਣੇ ਉਨ੍ਹਾਂ ਬੱਚਿਆਂ ਦੀ ਚਿੰਤਾਂ ਵੱਡ-ਵੱਡ ਖਾ ਰਹੀ ਐਜਿਹੜੇ ਬੱਚੇ  ਆਪਣੇ ਸੁਨਹਿਰੀ ਭਵਿੱਖ ਦੇ ਸੁਫ਼ਨੇ ਦੇਖਦੇ ਕਈ ਤਰ੍ਹਾਂ ਦੇ ਪਾਪੜ ਵੇਲਣ ਮਗਰੋਂ ਪੜ੍ਹਾਈ ਦੇ ਨਾਂ ਤੇ ਜਾ ਕਿਸੇ ਹੋਰ ਮਾਧਿਅਮ ਰਹੀ ਵਿਦੇਸ਼ ਲੰਘ ਗਏ ਸਨ।  ਅਜਿਹੇ ਬੱਚਿਆਂ ਦਾ ਕਰੋਨਾ ਦੇ ਇਸ ਮਾਹੌਲ ‘ਚ ਵਿਦੇਸ਼ਾਂ ‘ਚ ਬੈਠਿਆਂ ਦਾ ਕੀ ਹਾਲ ਐ ਇਸ ਗੱਲ ਦਾ ਸਬੂਤ ਉਨ੍ਹਾਂ ਦੇ ਮਾਪਿਆਂ ਦੇ ਮੋਬਾਇਲ ਫੋਨਾਂ ‘ਤੇ ਆਉਂਦੀਆਂ ਉਨ੍ਹਾਂ ਵੀਡੀਓ ਕਾਲਾਂ ਤੋਂ ਮਿਲਦਾ ਹੈ ਜਿਨ੍ਹਾਂ ਵਿੱਚ ਬੱਚੇ ਆਪਣੇ ਮਾਪਿਆਂ ਨੂੰ ਕੋਰੋਨਾ ਵਾਇਰਸ ਨਾਲ ਉਥੋਂ ਦੇ ਡਰਾਉਣੇ ਹਾਲਾਤਾਂ ਬਾਰੇ ਜਾਣੂ ਕਰਵਾ ਰਹੇ ਨੇ।

ਇਸ ਸਬੰਧ ‘ਚ ਵਿਦੇਸ਼ ਗਿਆ ਪ੍ਰਭਦੀਪ ਸਿੰਘ ਤੇ ਹੈਰਤਪ੍ਰੀਤ ਕੌਰ ਆਪਣੇ ਮਾਪਿਆਂ ਨੂੰ ਕੀਤੀਆਂ ਗਈਆਂ ਵੀਡੀਓ ਕਾਲਾਂ ‘ਚ ਦਸਦੇ ਦਿਖਾਈ ਦਿੱਤੇ ਕਿ ਉਨ੍ਹਾਂ ਨੂੰ ਕੋਰੋਨਾ ਲਾਕਡਾਊਨ ਕਾਰਨ ਘਰਾਂ ‘ਚ ਰਹਿ ਕੇ ਆਪਣਾ ਗੁਜ਼ਾਰਾ ਕਰਨਾ ਵੀ ਔਖਾ ਹੋ ਰਿਹੈ।

ਓਧਰ ਦੂਜੇ ਪਾਸੇ ਆਪਣੇ ਬੱਚਿਆਂ ਦੇ ਡਰ ਭਰੇ ਫੋਨ ਸੁਣਨ ਵਾਲੇ ਮਾਪਿਆਂ ਦਾ ਕਹਿਣੈ ਕਿ ਵਿਦੇਸ਼ਾਂ ‘ਚ ਉਨ੍ਹਾਂ ਦੇ ਬੱਚਿਆਂ ਨੂੰ ਖਾਣ ਲਈ ਰੋਟੀ ਨਹੀਂ ਮਿਲ ਰਹੀ ਕਿਉਂਕਿ ਜਿਹੜਾ ਖਾਣਾ ਡੇਲੀ ਉਨ੍ਹਾਂ ਨੇ ਆਪਣੇ ਘਰਾਂ ‘ਚ ਲਗਵਾਇਆ ਸੀ ਉਹ ਕੋਰੋਨਾ ਲਾਕਡਾਊਨ ਕਰਕੇ ਬੰਦ ਹੋ ਗਿਆ ਹੈ। ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਵਿਦੇਸ਼ੀ ਸਰਕਾਰ ਨੂੰ ਸਟੂਡੈਂਟ ਵੀਜ਼ੇ ‘ਤੇ ਵਿਦੇਸ਼ਾਂ ‘ਚ ਗਏ ਬੱਚਿਆਂ ਦੀ ਸਾਂਭ ਸੰਭਾਲ ਅਤੇ ਉਨ੍ਹਾਂ ਦੀ ਸੁਰੱਖਿਆਂ ਦੀ ਜਿੰਮੇਵਾਰੀ ਲੈਣ ਦੀ ਅਪੀਲ ਵੀ ਕੀਤੀ।

ਇਸ ਤੋਂ ਇਲਾਵਾ ਹੋਰ ਕੀ ਕੀ ਕਿਹੈ ਅਜਿਹੇ ਬੱਚਿਆਂ ਨੇ ਆਪਿਆਂ ਲਾਈਵ ਵੀਡੀਓ ਕਾਲਾਂ ਵਿੱਚ ਤੇ ਉਹ ਕਾਲਾਂ ਦੇਖ ਸੁਣ ਕੇ ਬੱਚਿਆਂ ਦੇ ਮਾਪਿਆਂ ਦਾ ਲਾਈਵ ਕੀ ਹਾਲ ਐ ਇਹ ਦੇਖਣ ਲਈ ਤੁਸੀਂ ਹੇਠ ਦਿੱਤੇ ਵੀਡੀਓ ਲਿੰਕ ਨੂੰ ਕਲਿੱਕ ਕਰੋ ਤੇ ਦੇਖੋ ਹਕੀਕਤ ਟੀਵੀ ਪੰਜਾਬੀ ਦੀ ਇਹ ਐਕਸਕਲੂਸੀਵ ਰਿਪੋਰਟ…..

 

Related posts

ਬੱਸ ‘ਚ ਬੈਠਾ ਪ੍ਰਵਾਸੀ ਕਰ ਰਿਹਾ ਸੀ ਅਜਿਹੇ ਗੰਦੇ-ਗੰਦੇ ਕੰਮ ਸ਼ੀਸ਼ੇ ਰਾਹੀ ਡਰਾਇਵਰ ਨੇ ਲਿਆ ਦੇਖ

htvteam

12 ਸਾਲ ਦੀ ਕੁੜੀ ਨਾਲ ਹੋਇਆ ਅਜਿਹਾ ਕੰਮ

htvteam

ਰਾਤ ਵੇਲੇ ਆਪਣੇ ਪਾਰਟਨਰ ਨਾਲ ਕਦੇ ਭੁੱਲਕੇ ਵੀ ਨਾ ਐਵੇਂ ਸੌਂਵੋ

htvteam

Leave a Comment