Htv Punjabi
Punjab

ਫੋਨ ਦੇਖੋ ਕੀ ਕੀ ਸਿਆਪੇ ਪਾ ਰਹੇ ਨੇ ! 11ਵੀਂ ਦੀ ਵਿਦਿਆਰਥਣ ਨੂੰ ਮਜ਼ਦੂਰ ਪਿਤਾ ਤੋਂ ਨਹੀਂ ਮਿਲਿਆ ਸਮਾਰਟ ਫੋਨ, ਤਾਂ ਚੱਕਿਆ ਆਹ ਵੱਡਾ ਵੱਡਾ ਕਦਮ!

ਪੰਚਕੂਲਾ : ਪੜਾਈ ਦੇ ਲਈ ਸਮਾਰਟਫੋਨ ਨਾ ਮਿਲਣ ਅਤੇ ਘਰ ਦੀ ਗਰੀਬੀ ਤੋਂ ਤੰਗ ਆ ਕੇ ਪਿੰਡ ਕੋਅਧਰਮੂ ਦੀ ਇੱਕ ਮਜ਼ਦੁਰ ਪਰਿਵਾਰ ਦੀ 11ਵੀਂ ਜਮਾਤ ਦੀ ਵਿਦਿਆਰਥਣ ਨੇ ਸ਼ਾਮ ਨੂੰ ਘਰ ਵਿੱਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਈ।ਪੁਲਿਸ ਨੇ ਇਸ ਤੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਤੋ਼ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰਵਾ ਕੇ ਉਸ ਦਾ ਅੰਤਿਮ ਸੰਸਮਾਰ ਕਰਵਾ ਦਿੱਤਾ।ਜਦ ਵਿਦਿਆਰਥਣ ਨੇ ਫਾਂਸੀ ਲਾਈ ਤਾਂ ਘਰ ਵਿੱਚ ਕੋਈ ਨਹੀਂ ਸੀ।ਪਰਿਵਾਰ ਦੇ ਮੈਂਬਰਾਂ ਅਤੇ ਕਿਸਾਨ ਯੂਨੀਅਨ ਦੇ ਮੁਤਾਬਿਕ ਪੁਲਿਸ ਨੇ ਉਨ੍ਹਾਂ ਦੇ ਮੁਤਾਬਿਕ ਬਿਆਨ ਦਰਜ ਨਹੀਂ ਕੀਤੇ ਹਨ।

ਮਿਲੀ ਜਾਣਕਾਰੀ ਦੇ ਅਨੁਸਾਰ ਕੋਟਧਰਮੂ ਦੇ ਮਜ਼ਦੂਰ ਪਰਿਵਾਰ ਦੀ ਪਿੰਡ ਭੱਮੇ ਕਲਾਂ ਦੇ ਸਰਕਾਰੀ ਸਕੂਲ ਵਿੱਚ 11ਵੀਂ ਜਮਾਤ ਵਿੱਚ ਪੜਨ ਵਾਲੀ ਵਿਦਿਆਰਥਣ ਰਮਨਦੀਪ ਕੌਰ ਪੁੱਤਰੀ ਜਗਸੀਰ ਸਿੰਘ ਕਈ ਦਿਨਾਂ ਤੋਂ ਆਪਣੇ ਪਿਤਾ ਤੋਂ ਸਕੂਲ ਦਾ ਕੰਮ ਕਰਨ ਦੇ ਲਈ ਸਮਾਰਟ ਫੋਨ ਦੀ ਮੰਗ ਕਰ ਰਹੀ ਸੀ।ਪਿਤਾ ਨੇ ਫੋਨ ਨਾ ਲਿਆਉਣ ਦੀ ਆਪਣੀ ਮਜ਼ਬੂਰੀ ਜ਼ਾਹਿਰ ਕੀਤੀ।ਇਸ ਦੇ ਬਾਅਦ ਜਦ ਪਿਤਾ ਅਤੇ ਮਾਂ ਦੋਨੋਂ ਦਿਹਾੜੀ ਤੇ ਚਲੇ ਗਏ ਸਨ ਤਾਂ ਰਮਨਦੀਪ ਕੌਰ ਨੇ ਘਰ ਵਿੱਚ ਫਾਂਸੀ ਲਾ ਕੇ ਖੁਦਕੁਸ਼ੀ ਕਰ ਲਹੀ।ਸ਼ਾਮ ਦੇ ਸਮੇਂ ਉਸ ਦੀ ਦਾਦੀ ਸਰਜੀਤ ਕੌਰ ਨੇ ਘਰ ਆਉਂਦੇ ਹੀ ਉਸ ਨੂੰ ਫਾਂਸੀ ਨਾਲ ਲਟਕਦੇ ਦੇਖਿਆ।ਪਿੰਡ ਕੋਟਧਰਮੂ ਕਿਸਾਨ ਯੂਨੀਅਨ ਉਗਰਾਹਾਂ ਦੇ ਨੇਤਾ ਮਲਕੀਤ ਸਿੰਘ ਕੋਟਧਰਮੂ ਅਤੇ ਸਲਾਹਕਾਰ ਸਤਪਾਲ ਸਿੰਘ ਨੇ ਦੱਸਿਆ ਕਿ ਘਰ ਵਿੱਚ ਗਰੀਬੀ ਦੇ ਕਾਰਨ ਸਮਾਰਟਫੋਨ ਨਾ ਲੈ ਸਕਣ ਕਾਰਨ ਪਰੇਸ਼ਾਨ ਵਿਦਿਆਰਥਣ ਨੇ ਖੁਦਕੁਸ਼ੀ ਕੀਤੀ ਹੈ।ਜਦ ਕਿ ਪੁਲਿਸ ਨੇ 174 ਦੀ ਕਾਰਵਾਈ ਕੀਤੀ ਹੈ।ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕਾ ਰਮਨਦੀਪ ਕੌਰ ਦਾ ਅੰਤਿਮ ਸੰਸਕਾਰ ਕਰਵਾ ਦਿੱਤਾ ਗਿਆ ਹੈ।ਉਹ ਪੜਨ ਵਿੱਚ ਬਹੁਤ ਹੁਸਿ਼ਆਰ ਸੀ ਅਤੇ ਅਧਿਆਪਕ ਬਣਨਾ ਚਾਹੁੰਦੀ ਸੀ।ਉਨ੍ਹਾਂ ਨੇ ਸਰਕਾਰ ਤੋਂ ਪਰਿਵਾਰ ਦੇ ਲਈ ਮੁਆਵਜ਼ੇ ਦੀ ਮੰਗ ਕਰਦੇ ਹੋਏ ਪੰਜਾਬ ਸਰਕਾਰ ਤੋਂ ਜਲਦੀ ਸਕੂਲ ਖੋਲਣ ਅਤੇ ਸਰਕਾਰ ਦੁਆਰਾ ਕੀਤੇ ਗਏ ਵਾਦੇ ਦੇ ਮੁਤਾਬਿਕ ਵਿਦਿਆਰਥਣਾਂ ਨੂੰ ਸਮਾਰਟ ਫੋਨ ਦੇਣ ਦੀ ਮੰਗ ਕੀਤੀ।ਥਾਣਾ ਕੋਟਧਰਮੂ ਦੇ ਚੌਂਕੀ ਇੰਚਾਰਜ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਲੜਕੀ ਦੇ ਪਿਤਾ ਜਗਸੀਰ ਸਿੰਘ ਦੇ ਬਿਆਨ ਤੇ ਕਾਰਵਾਈ ਕਰਕੇ ਲਾਸ਼ ਵਾਰਿਸਾਂ ਨੂੰ ਦੇ ਦਿੱਤੀ ਹੈ।

Related posts

ਸੜਕ ਤੇ ਟਰਾਲਾ ਕਰਦਾ ਜਾ ਰਿਹਾ ਸੀ ਡਾਂਸ !

htvteam

ਦਿਓਰ ਨੇ ਭਾਬੀ ਤੇ ਜਵਾਨ ਧੀ ਨਾਲ ਟੱਪੀਆਂ ਹੱਦਾਂ !

htvteam

ਕੈਟ ਨੇ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਦੀ ਨਿਯੁਕਤੀ ਕੀਤੀ ਰੱਦ, ਦੁਬਾਰਾ 3 ਅਫਸਰਾਂ ਦੇ ਨਾਮਾਂ ਦਾ ਪੈਨਲ ਮੰਗਵਾਇਆ

Htv Punjabi

Leave a Comment