Htv Punjabi
Punjab

ਔਰਤ ਨੂੰ ਸਟੇਸ਼ਨ ‘ਤੇ ਲੱਗੀਆਂ ਦਰਦਾਂ, ਲੌਕਡਾਊਨ ‘ਚ ਪੈਂਦਾ ਹੋਇਆ ਪੁੱਤਰ, ਦੇਖੋ ਕੀਂ ਲਿਆ ਵੱਡਾ ਫੈਸਲਾ, ਡਾਕਟਰ ਵੀ ਹੈਰਾਨ

ਚੰਡੀਗੜ੍ਹ ; ਕੋਰੋਨਾ ਕਾਰਨ ਹਜ਼ਾਰਾਂ ਨੌਕਰੀਆਂ ਚਲੀਆਂ ਗਈਆਂ ਅਤੇ ਇਸੀ ਵਜ੍ਹਾ ਕਾਰਨ ਹਰ ਰੋਜ਼ ਲੇਬਰ ਮਾਈਗ੍ਰੇਸ਼ਨ ਵੀ ਜਾਰੀ ਹੈ l ਇਹਨਾਂ ਦੇ ਲਈ ਸਰਕਾਰ ਵਲੋਂ ਸਪੈਸ਼ਲ ਲੇਬਰ ਟ੍ਰੇਨਾਂ ਵੀ ਚਲਾਈਆਂ ਗਈਆਂ ਹਨ, ਜੋ ਕਿ ਹਰ ਰੋਜ਼ ਚੰਡੀਗੜ੍ਹ ਸਟੇਸ਼ਨ ਤੋਂ ਰਵਾਨਾ ਹੁੰਦੀਆਂ ਹਨ l ਬੁਧਵਾਰ ਨੂੰ ਇਕ ਗਰਭਵਤੀ ਔਰਤ ਮਹਿਮਾ ਆਪਣੇ ਪਤੀ ਘੋਲੂ ਅਤੇ ਇਕ ਬੱਚੇ ਦੇ ਨਾਲ ਯੂਪੀ ਦੇ ਲਈ ਚਲਣ ਵਾਲੀ ਲੇਬਰ ਟ੍ਰੇਨ ਨੂੰ ਫੜਣ ਦੇ ਲਈ ਚੰਡੀਗੜ੍ਹ ਸਟੇਸ਼ਨ ਪਹੁੰਚੀ l ਸਟੇਸ਼ਨ ਤੇ ਹੀ ਉਸਨੂੰ ਲੇਬਰ ਪੇਨ ਸ਼ੁਰੂ ਹੋ ਗਈ l
ਸੂਚਨਾ ਮਿਲਣ ਤੇ ਤੁਰੰਤ ਐਮਬੂਲੈਂਸ ਪਹੁੰਚੀ l ਓਥੇ ਫੈਸਲਾ ਲਿਆ ਗਿਆ ਕਿ ਮਹਿਮਾ ਨੂੰ ਜੀਐਮਸੀਐਚ ਸੈਕਟਰ-32 ਲੈ ਜਾਇਆ ਜਾਵੇ, ਪਰ ਫੇਰ ਉਸਨੂੰ ਦਰਦ ਜ਼ਿਆਦਾ ਹੋ ਗਿਆ l ਜਿਸ ਤੇ ਫੈਸਲਾ ਲਿਆ ਗਿਆ ਕਿ ਉਸਨੂੰ ਮਨੀਮਾਜਰਾ ਦੇ ਹਸਪਤਾਲ ਲੈ ਕੇ ਜਾਇਆ ਜਾਵੇ l ਐਮਬੂਲੈਂਸ ਤੋਂ ਉਸਨੂੰ ਹਸਪਤਾਲ ਲੈ ਜਾਇਆ ਗਿਆ l ਜਿਥੇ ਉਸਨੇ ਮੁੰਡੇ ਨੂੰ ਜਨਮ ਦਿੱਤਾ l ਮਾਂ ਅਤੇ ਬੱਚਾ ਦੋਨੇਂ ਸੁਰੱਖਿਅਤ ਹਨ l ਔਰਤ ਦੇ ਨੇ ਡਾਕਟਰਾਂ, ਪੁਲਿਸ, ਰੇਲਵੇ ਅਤੇ ਹੋਰ ਅਧਿਕਾਰੀਆਂ ਦੁਆਰਾ ਕੀਤੀ ਗਈ ਕਾਰਵਾਈ ਦੇ ਲਈ ਧੰਨਵਾਦ ਕੀਤਾ ਹੈ l ਉਸਨੇ ਦਸਿਆ ਕਿ ਸ਼ੁਕਰ ਹੈ ਕਿ ਹੈਲਥ ਡਿਪਾਰਟਮੈਂਟ ਦੀ ਟੀਮ ਤੁਰੰਤ ਪਹੁੰਚ ਗੈਰੀ l ਉਸਨੇ ਦਸਿਆ ਕਿ ਉਹ ਤਾਂ ਇਕ ਵਾਰ ਡਰ ਗਏ ਸੀ ਕਿ ਪਤਾ ਨਹੀਂ ਕਿ ਹੋਵੇਗਾ l ਕਿਓਂਕਿ ਉਹ ਸਟੇਸ਼ਨ ਤੇ ਬੈਠੇ ਸਨ l ਪਰ ਅਖੀਰ ਵਿਚ ਸਾਰੀ ਪਰੇਸ਼ਾਨੀ ਦੂਰ ਹੋ ਗਈ l
ਮਹਿਮਾ ਦੇ ਪਹਿਲਾਂ ਵੀ ਇਕ ਮੁੰਡਾ ਹੈ l ਪਿਤਾ ਘੋਲੂ ਨੇ ਕਿਹਾ ਕਿ ਇਸ ਮੁੰਡੇ ਦਾ ਨਾਮ ਲਾਕ ਡਾਊਨ ਦੇ ਨਾਲ ਮਿਲਦਾ ਜੁਲਦਾ ਹੀ ਰੱਖਣਗੇ l ਉਹਨਾਂ ਨੂੰ ਆਪਣੇ ਪਿੰਡ ਜਾਣ ਦੀ ਖੁਸ਼ੀ ਸੀ, ਪਰ ਇਹ ਖੁਸ਼ੀ ਡਬਲ ਹੋ ਗਈ ਹੈ l ਉਸਨੇ ਦਸਿਆ ਕਿ ਹਾਂ ਕੋਰੋਨਾ ਦੇ ਕਾਰਨ ਕੁਝ ਪਰੇਸ਼ਾਨੀ ਹੋਈ, ਪਰ ਉਮੀਦ ਹੈ ਕਿ ਬੁਰੇ ਦਿਨ ਜਲਦੀ ਖਤਮ ਹੋ ਜਾਣਗੇ ਅਤੇ ਫੇਰ ਤੋਂ ਜ਼ਿੰਦਗੀ ਪਟੜੀ ਤੇ ਦੋੜੇਗੀ l

Related posts

ਚੀਨੀ ਦੀ ਥਾਂ 7 ਦਿਨ ਗੁੜ ਖਾਕੇ ਦੇਖੋ ਤਾਂ ਸਹੀ ਕੀ ਹੁੰਦੈ

htvteam

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਲੌ: ਲੱਖਾਂ ਦੀ ਗਿਣਤੀ ‘ਚ ਸੰਗਤ ਨਤਮਸਤਕ

htvteam

ਬੰਦਿਆਂ ਦੀ ਲੜਾਈ ਚ ਵੜ ਗਈ ਜਨਾਨੀ, ਦੇਖੋ ਸੀਨ

htvteam

Leave a Comment