Htv Punjabi
Punjab Religion Video

ਜਾਣੋ, ਕੁੜੀ ਨੇ ਗੁਰਸਿੱਖ ਮੁੰਡੇ ਦੀ ਦਾੜੀ ਨੂੰ ਕਿਉਂ ਪਾਇਆ ਹੱਥ, ਫੇਰ ਮੁੰਡੇ ਨੇ ਕੁੜੀ ਨੂੰ ਕਿਵੇਂ ਸਿਖਾਇਆ ਸਬਕ, ਵੀਡੀਓ ਸਬੰਧੀ ਸਾਰੇ ਜਵਾਬ ਕੱਢ ਲਿਆਇਆ ਐਚਟੀਵੀ ਪੰਜਾਬੀ

ਕਪੂਰਥਲਾ : ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਜਿਹੀ ਵੀਡੀਓ ਸੋਸ਼ਲ ਮੀਡੀਆ ਤੇ ਅੱਗ ਵਾਂਗ ਫੈਲ ਰਹੀ ਐ ਜਿਸ ਵਿਚ ਇੱਕ ਔਰਤ ਸਰਦਾਰ ਮੁੰਡੇ ਨੂੰ ਦਾਹੜੀ ਤੋਂ ਫੜਨ ਤੋਂ ਪਹਿਲਾਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਰਹੀ ਐ ਤੇ ਇਹ ਦੋਸ਼ ਲਾਉਂਦੀ ਐ ਕਿ ਮੇਰਾ ਨਾਮ ਲੈਂਣ ਦੀ ਤੇਰੀ ਹਿੰਮਤ ਕਿਵੇਂ ਹੋਈ ? ਇਸ ਦੌਰਾਨ ਉਹ ਉਸ ਸਰਦਾਰ ਗੁਰਸਿੱਖ ਮੁੰਡੇ ਤੋਂ ਪਹਿਲਾਂ ਖੜ੍ਹੇ ਇੱਕ ਹੋਰ ਮੁੰਡੇ ‘ਤੇ ਹੱਥ ਚੁੱਕਣ ਦੀ ਕੋਸ਼ਿਸ਼ ਕਰਦੀ ਐ ਤੇ ਫਿਰ ਗੁਰਸਿੱਖ ਨੌਜਵਾਨ ਦੀ ਦਾਹੜੀ ਨੂੰ ਫੜ ਕੇ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੰਦੀ ਹੈ। ਵੀਡੀਓ ਚਲਾ ਕੇ ਦੇਖਣ ਤੇ ਸਾਫ ਪਤਾ ਚਲਦਾ ਹੈ ਕਿ ਇਹ ਗਲਤ ਹਰਕਤ ਕਰਨ ਵਾਲੀ ਇਸ ਔਰਤ ਨੂੰ ਇਹ ਸ਼ਿਕਾਇਤ ਹੈ ਕਿ ਪੀੜਿਤ ਨੌਜਵਾਨ ਨੇ ਉਸਦਾ ਥਾਣੇ ‘ਚ ਕਿਸੇ ਗੱਲ ਨੂੰ ਲੈਕੇ ਨਾਮ ਲਿਆ ਸੀ ਜਿਸ ਤੋਂ ਉਹ ਇੰਨੀ ਖ਼ਫ਼ਾ ਹੈ ਕਿ ਆਪਣੀਆਂ ਸਾਰੀਆਂ ਮਰਿਆਦਾਵਾਂ ਵੀ ਭੁੱਲ੍ਹ ਗਈ ਹੈ। ਇਹ ਔਰਤ ਨਾ ਸਿਰਫ ਉਸ ਗੁਰਸਿੱਖ ਨੌਜਵਾਨ ਦੀ ਦਾਹੜੀ ਫੜ ਲੈਂਦੀ ਹੈ, ਉਸ ਨੂੰ ਗਾਲ੍ਹਾਂ ਕੱਢਦੀ ਹੈ ਬਲਕਿ ਉਸ ਨੌਜਵਾਨ ਦੀ ਆਲੀਸ਼ਾਨ ਗੱਡੀ ਨੂੰ ਵੀ  ਇੱਟ ਮਾਰ ਕੇ ਨੁਕਸਾਨ ਪਹੁੰਚਾਉਂਦੀ ਹੈ। ਜਿਸ ਕਰਨ ਸਾਰਾ ਝਗੜਾ ਵੱਧ ਜਾਂਦਾ ਹੈ। ਆਖ਼ਰ ਕੀ ਸੀ ਇਸ ਮਾਮਲੇ ਦਾ ਸੱਚ ? ਇਹ ਸਵਾਲ ਵੀਡੀਓ ਦੇਖਣ ਵਾਲੇ ਹਰ ਕਿਸੇ ਦੀ ਜ਼ੁਬਾਨ ‘ਤੇ ਤਾਂ ਸੀ ਪਰ ਜਵਾਬ ਕਿਸੇ ਕੋਲ ਨਹੀਂ ਸੀ।  ਤੇ ਇਸਦਾ ਜਵਾਬ ਲੱਭਣ ਦੀ ਕੋਸ਼ਿਸ਼ ਹਰ ਵਾਰ ਦੀ ਤਰ੍ਹਾਂ ਹਕੀਕਤ ਟੀਵੀ ਪੰਜਾਬੀ ਨੇ ਕੀਤੀ ਤੇ ਸਾਡੇ ਹੱਥ ਲੱਗੀ ਸਨਸਨੀਖੇਜ਼ ਜਾਣਕਾਰੀ।
ਦੱਸ ਦਈਏ ਕਿ ਇਹ ਸਾਰੀ ਘਟਨਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਖਜੂਰਲਾ ਅੰਦਰ ਸਥਿਤ ਰੇਲਵੇ ਫਾਟਕਾਂ ‘ਤੇ ਵਾਪਰੀ ਸੀ ਤੇ ਵੀਡੀਓ ਵਿੱਚ ਜਿਸ ਨੌਜਵਾਨ ਉੱਤੇ ਇਹ ਔਰਤ ਹਮਲਾ ਕਰ ਰਹੀ ਐ ਉਹ ਪਿੰਡ ਖਜੂਰਲਾ ਦੀ ਸਾਬਕਾ ਸਰਪੰਚ ਦਾ ਪੁੱਤਰ ਮਨਦੀਪ ਸਿੰਘ ਹੈ।ਜਾਣਕਾਰੀ ਅਨੁਸਾਰ ਜਿਸ ਨੇ ਆਪਣੇ ਹੀ ਪਿੰਡ ਦੇ ਨੌਜਵਾਨ ਸਰਪੰਚ ਅਜੇ ਕੁਮਾਰ ਖਿਲਾਫ ਕਪੂਰਥਲਾ ਦੇ ਐਸਐਸਪੀ ਕੋਲ ਸ਼ਿਕਾਇਤ ਦਰਜ਼ ਕਾਰਵਾਈ ਸੀ ਕਿ ਉਹ ਆਪਣੀ ਗੱਡੀ ‘ਤੇ ਪੁਲਿਸ ਦਾ ਸਟਿੱਕਰ ਲਾਕੇ ਆਈਪੀਐਸ ਲਿਖਵਾਈ ਘੁੰਮ ਰਿਹੈ।  ਜਿਸ ਨੂੰ ਲੈਕੇ ਉਹ ਪੁਲਿਸ ਕੋਲ ਬਿਆਨ ਲਿਖਵਾਉਣ ਜਾ ਰਿਹਾ ਸੀ, ਪਰ ਪੀੜਿਤ ਮਨਦੀਪ ਸਿੰਘ ਅਨੁਸਾਰ ਅਜੇ ਉਹ ਬਿਆਨ ਲਿਖਵਾਉਣ ਨਿਕਲੇ ਹੀ ਸਨ ਕਿ ਸਰਪੰਚ ਅਜੇ ਕੁਮਾਰ ਹੁਰਾਂ ਦੇ ਘਰ ਆਉਣ ਜਾਣ ਵਾਲੀ ਇੱਕ ਜਾਣਕਾਰ ਔਰਤ ਮਨਜੀਤ ਕੌਰ ਨੇ ਉਨ੍ਹਾਂ ਨੂੰ ਆਪਣੇ ਸਾਥੀਆਂ ਸਮੇਤ ਘੇਰ ਲਿਆ ਤੇ ਗੱਡੀ ਦਾ ਸ਼ੀਸ਼ਾ ਭੰਨ੍ਹਦੇ ਹੋਏ ਉਨ੍ਹਾਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਇਸ ਸਬੰਧ ‘ਚ ਪੀੜਿਤ ਮਨਦੀਪ ਸਿੰਘ ਨੇ ਹਕੀਕਤ ਟੀਵੀ ਪੰਜਾਬੀ ਨਾਲ ਫੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਾਰਾ ਕੁਝ ਹਮਲਾਵਰਾਂ ਨੇ ਸਰਪੰਚ ਅਜੇ ਕੁਮਾਰ ਦੇ ਖਿਲਾਫ ਸ਼ਿਕਾਇਤ ਦਰਜ਼ ਕਰਵਾਉਣ ਦੀ ਖੁੰਦਕ ਕੱਢਣ ਲਈ ਕੀਤਾ ਹੈ। ਜਿਸ ਤਹਿਤ ਇਨ੍ਹਾਂ ਲੋਕਾਂ ਨੇ ਦੋ ਗੱਡੀਆਂ ‘ਚ 5 ਮੁੰਡੇ, 3 ਜਨਾਨੀਆਂ ਤੇ 2 ਖੁਸਰੇ ਭਰਕੇ ਉਨ੍ਹਾਂ ਦੇ ਰਾਹ ਵਿੱਚ ਹੀ ਘਾਤ ਲਾ ਲਈ। ਪਰ ਇਸ ਦੌਰਾਨ ਜਿਉਂ ਹੀ ਉਹ ਇਨ੍ਹਾਂ ਸਾਰਿਆਂ ਦੇ ਕੋਲ ਪਹੁੰਚੇ ਤਾਂ ਉਨ੍ਹਾਂ ਨੇ ਦੂਰੋਂ ਦੇਖ ਲਿਆ ਕਿ ਹਮਲਾ ਕਰਨ ਵਾਲੀ ਔਰਤ ਨੇ ਇੱਟ ਚੁੱਕੀ ਹੋਈ ਸੀ ਤੇ ਉਹ ਹਮਲਾ ਕਰਨ ਦੀ ਤਾਕ ਵਿਚ ਸੀ।  ਮਨਦੀਪ ਸਿੰਘ ਅਨੁਸਾਰ ਉਸਨੇ ਗੱਡੀ ਚਲਾ ਰਹੇ ਆਪਣੇ ਸਾਥੀ ਨੂੰ ਕਿਹਾ ਕਿ ਗੱਡੀ ਰੋਕਣੀ ਨਹੀਂ ਹੈ।  ਇਨ੍ਹਾਂ ਦੇ ਇਰਾਦੇ ਠੀਕ ਨਹੀਂ ਲੱਗਦੇ।  ਇਸ ਦੇ ਨਾਲ ਹੀ ਮਨਦੀਪ ਸਿੰਘ ਨੇ ਆਪਣੇ ਮੋਬਾਈਲ ਦਾ ਕੈਮਰਾ ਆਨ ਕਰ ਲਿਆ ਤੇ ਜਿਉਂ ਹੀ ਹਮਲਾਵਰ ਔਰਤ ਨੇ ਉਨ੍ਹਾਂ ਦੀ ਗੱਡੀ ‘ਤੇ ਇੱਟ ਮਾਰਕੇ ਸ਼ੀਸ਼ਾ ਤੋੜਿਆ ਤਾਂ ਉਨ੍ਹਾਂ ਨੂੰ ਮਜਬੂਰੀ ਵਸ਼ ਗੱਡੀ ਰੋਕਣੀ ਪਈ।  ਜਿਸ ਉਪਰੰਤ ਸਾਰੀ ਘਟਨਾ ਕੈਮਰੇ ‘ਚ ਕੈਦ ਹੋਣ ਮਗਰੋਂ ਵਾਇਰਲ ਹੋ ਰਹੀ ਐ। ਮਨਦੀਪ ਅਨੁਸਾਰ ਔਰਤ ਤੇ ਉਸਦੇ ਸਾਥੀਆਂ ਨੇ ਹਮਲਾ ਸਿਰਫ ਇਸ ਲਈ ਕੀਤਾ ਕਿਉਂਕਿ ਉਨ੍ਹਾਂ ਨੇ ਇਨ੍ਹਾਂ ਲੋਕਾਂ ਦੇ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ਼ ਕਾਰਵਾਈ ਸੀ। ਪੀੜਿਤ ਅਨੁਸਾਰ ਇੰਨਾ ਕੁਝ ਹੋਣ ਦੇ ਬਾਵਜੂਦ ਅਜੇ ਤੱਕ ਪੁਲਿਸ ਨੇ ਉਸ ਸ਼ਿਕਾਇਤ ‘ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਿਸ ਕਰਕੇ ਹਮਲਾਵਰਾਂ ਨੇ ਉਨ੍ਹਾਂ ਤੇ ਹਮਲਾ ਕੀਤਾ ਸੀ।
ਇਧਰ ਦੂਜੇ ਪਾਸੇ ਹਕੀਕਤ ਟੀਵੀ ਪੰਜਾਬੀ ਨੇ ਜਦੋਂ ਪਿੰਡ ਖਜੂਰਲਾ ਦੇ ਸਰਪੰਚ ਅਜੇ ਕੁਮਾਰ ਨਾਲ ਫੋਨ ‘ਤੇ ਗੱਲਬਾਤ ਕਰਕੇ ਉਨ੍ਹਾਂ ਦਾ ਪੱਖ ਜਾਣਨਾ ਚਾਹਿਆ ਤਾਂ ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ ਗੱਡੀ ‘ਤੇ ਸਟਿੱਕਰ ਇਸ ਲਈ ਲਾਇਆ ਹੈ ਕਿਉਂਕਿ ਕਿਸੇ ਪੁਲਿਸ ਵਾਲੇ ਨਾਲ ਉਨ੍ਹਾਂ ਦੀ ਗੱਡੀ ਸਾਂਝੇਦਾਰੀ ‘ਚ ਹੈ ਜਦਕਿ ਆਈਪੀਐਸ ਦਾ ਸਟਿੱਕਰ ਲਾਏ ਜਾਣ ਬਾਰੇ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਘਰਵਾਲੀ ਗੁੜਗਾਓਂ ਆਈਪੀਐਸ ਦੀ ਟਰੇਨਿੰਗ ਲੈ ਰਹੀ ਹੈ ਪਰ ਬਾਅਦ ਵਿਚ ਇਹ ਗੱਲ ਟਰੇਨਿੰਗ ਤੋਂ ਆਈਪੀਐਸ ਦੇ ਪੇਪਰਾਂ ਦੀ ਤਿਆਰੀ ‘ਤੇ ਆ ਗਈ। ਜਦਕਿ ਜਿਸ ਪੁਲਿਸ ਵਾਲੇ ਨਾਲ ਸਰਪੰਚ ਅਜੇ ਕੁਮਾਰ ਨੇ ਆਪਣੀ ਗੱਡੀ ਸਾਂਝੀ ਹੋਣ ਦੀ ਗੱਲ ਕੀਤੀ ਸੀ, ਜਦੋਂ ਹਕੀਕਤ ਟੀਵੀ ਪੰਜਾਬੀ ਨੇ ਉਸ ਪੁਲਿਸ ਵਾਲੇ ਨਾਲ ਫੋਨ ‘ਤੇ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸਦੀ ਕਿਸੇ ਨਾਲ ਕੋਈ ਗੱਡੀ ਸਾਂਝੀ ਨਹੀਂ ਹੈ।
ਉੱਧਰ ਜਦੋਂ ਇਸ ਸਾਰੀ ਘਟਨਾ ਨੂੰ ਅੰਜਾਮ ਦੇਣ ਵਾਲੀ ਔਰਤ ਮਨਜੀਤ ਕੌਰ ਦਾ ਪੱਖ ਜਾਣਨ ਲਈ ਹਕੀਕਤ ਟੀਵੀ ਪੰਜਾਬੀ ਨੇ ਫੋਨ ‘ਤੇ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਗੁਰਸਿੱਖ ਬੰਦੇ ਦੀ ਦਾਹੜੀ ਫੜਨ ਦਾ ਉਸ ਨੂੰ ਅਫਸੋਸ ਹੈ ਪਰ ਇਹ ਨੌਬਤ ਤਾਂ ਆਈ ਕਿਉਂਕਿ ਉਨ੍ਹਾਂ ਲੋਕਾਂ ਨੇ ਉਸ ਦੀ ਇਜ਼ੱਤ ਨੂੰ ਹੱਥ ਪਾਇਆ ਸੀ। ਜਦਕਿ ਘਟਨਾ ਮੌਕੇ ਦੀਆਂ ਸੀਸੀਟੀਵੀ ਤਸਵੀਰਾਂ ਚ ਸਾਫ ਦਿਖਾਈ ਦਿੱਤਾ ਕਿ ਮਨਜੀਤ ਕੌਰ ‘ਤੇ ਉਸਦੇ ਸਾਥੀ 2 ਗੱਡੀਆਂ ਚ ਸਵਾਰ ਹੋਕੇ ਮਨਦੀਪ ਸਿੰਘ ਦਾ ਪਹਿਲਾਂ ਤੋਂ ਹੀ ਰਾਹ ਵਿੱਚ ਇੰਤਜ਼ਾਰ ਕਰ ਰਹੇ ਸਨ।
ਬਹਿਰਹਾਲ ਪੁਲਿਸ ਨੇ ਮਨਦੀਪ ਸਿੰਘ ਦੀ ਸ਼ਿਕਾਇਤ ‘ਤੇਮਨਜੀਤ ਕੌਰ ਤੇ ਉਸਦੇ ਖੁਸਰੇ ਸਾਥੀਆਂ ‘ਤੇ ਕਰਫਿਊ ਨਿਯਮਾਂ ਦੀ ਉਲੰਘਣਾ ਦੀ ਧਾਰਾ 188 ਅਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਧਾਰਾ 295 ਏ ਤਹਿਤ ਪਰਚਾ ਦਰਜ ਕਰਕੇ ਉਨ੍ਹਾਂ ਸਾਰਿਆਂ ਮੁਲਜ਼ਮਾਂ ਨੂੰ ਜੇਲ੍ਹ ਭੇਜ ਦਿੱਤਾ ਹੈ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….

Related posts

ਤਿੰਨ ਲਾਲ ਦਿਨਾਂ ‘ਚ ਕਰਦੇ ਨੇ ਅਜਿਹਾ ਕਮਾਲ ਵੱਡੇ ਵੱਡੇ ਡਾਕਟਰ ਹੈਰਾਨ

htvteam

ਪੰਜਾਬ ‘ਚ ਆਪ ਦੀ ਸਰਕਾਰ ਬਣਨ ਦਾ ਰਾਹ ਪੱਧਰਾ ਕਰਨ ਵੱਲ ਤੁਰ ਪਏ ਨੇ ਸਰਕਾਰੀ ਹੁਕਮ ?

Htv Punjabi

ਆਹ ਦੇਖਲੋ ਬੰਦਿਆਂ ਦੇ ਕੰਮ

htvteam

Leave a Comment