ਲੁਧਿਆਣਾ (ਸੁਰਿੰਦਰ ਸੋਨੀ) : ਕੋਰੋਨਾ ਕਰਫਿਊ ਤੇ ਤਾਲਾਬੰਦੀ ਦੇ ਚਲਦੇ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀਆਂ ਸਖਤ ਹਦਾਇਤਾਂ ਦਿੱਤੀਆਂ ਹੋਈਆਂ ਨੇ ਤੇ ਇਸ ਦੇ ਬਾਵਜੂਦ ਇੱਕ ਔਰਤ ਇਸ ਖਤਰਨਾਕ ਮਾਹੌਲ ‘ਚ ਵੀ ਲੁਧਿਆਣਾ ਦੇ ਜਵਾਹਰ ਨਗਰ ਇਲਾਕੇ ਵਿਚ ਇੱਕ ਘਰ ਦੇ ਬਾਹਰ ਮੂੰਹ ਢਕੀ ਬੈਠੀ ਦਿਖਾਈ ਦਿੱਤੀ। ਜਿਸ ਬਾਰੇ ਸਚਾਈ ਸਾਹਮਣੇ ਆਉਣ ‘ਤੇ ਸਾਰੇ ਹੈਰਾਨ ਹੋ ਗਏ ਕਿ ਅਜਿਹੇ ਮਾਹੌਲ ‘ਚ ਵੀ ਜਵਾਨ ਮੁੰਡੇ ਕੁੜੀਆਂ ਗਲਤ ਕੰਮ ਕਰਨੋ ਬਾਜ਼ ਨਹੀਂ ਆਉਂਦੇ। ਮਿਲੀ ਜਾਣਕਾਰੀ ਮੁਤਾਬਕ ਜਿਸ ਘਰ ਦੇ ਅੱਗੇ ਇਹ ਔਰਤ ਬੈਠੀ ਸੀ ਉਸ ਬਾਰੇ ਉਸਦਾ ਦਾਅਵਾ ਹੈ ਕਿ ਇਹ ਘਰ ਉਸਦੇ ਪ੍ਰੇਮੀ ਦਾ ਹੈ। ਔਰਤ ਮੁਤਾਬਕ ਉਹ ਦੋਵੇਂ ਪਿਛਲੇ ਚਾਰ ਸਾਲਾਂ ਤੋਂ ਪਤੀ-ਪਤਨੀ ਵਾਂਗ ਰਹਿ ਰਹੇ ਸਨ। ਪਰ ਹੁਣ ਔਰਤ ਦੇ ਦੋਸ਼ ਮੁਤਾਬਕ ਉਹ ਤਿੰਨ ਮਹੀਨੇ ਦੀ ਗਰਭਵਤੀ ਐ ਤੇ ਉਸਦਾ ਪ੍ਰੇਮੀ ਉਸਨੂੰ ਤੇ ਆਪਣੀ ਅਣਜੰਮੀ ਔਲਾਦ ਨੂੰ ਛੱਡ ਕੇ ਕਿਸੇ ਹੋਰ ਕੁੜੀ ਨਾਲ ਵਿਆਹ ਕਰਵਾਉਣ ਨੂੰ ਫਿਰਦੈ।
ਉੱਧਰ ਦੂਜੇ ਪਾਸੇ ਜਿਸ ਮੁੰਡੇ ਨੂੰ ਇਹ ਔਰਤ ਆਪਣਾ ਪ੍ਰੇਮੀ ਦੱਸ ਰਹੀ ਸੀ ਉਸਦੀ ਭੈਣ ਨੇ ਆਪਣੇ ਭਰਾ ‘ਤੇ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ ਉਲਟਾ ਔਰਤ ‘ਤੇ ਹੀ ਉਸ ਦੇ ਭਰਾ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਦੇ ਦੋਸ਼ ਲਗਾਏ। ਇਸ ਮੌਕੇ ਮੁੰਡੇ ਦੀ ਭੈਣ ਨੇ ਕਥਿਤ ਪ੍ਰੇਮਿਕਾ ਦੀਆਂ ਕੁਝ ਫੋਨ ਰਿਕਾਰਡਿੰਗਾਂ ਵੀ ਉਨ੍ਹਾਂ ਕੋਲ ਹੋਣ ਦਾ ਦਾਅਵਾ ਕੀਤਾ ਤੇ ਮੀਡੀਆ ਵਾਲਿਆਂ ਨੂੰ ਕੁਝ ਫੋਨ ਰਿਕਾਰਡਿੰਗਾਂ ਚਲਾਕੇ ਵੀ ਦਿਖਾਈਆਂ।
ਦੂਜੇ ਪਾਸੇ ਜਦ ਇਹ ਸਾਰਾ ਮਾਮਲਾ ਸਥਾਨਕ ਪੁਲਿਸ ਕੋਲ ਪਹੁੰਚਿਆ ਤਾਂ ਥਾਣਾ ਹੈਬੋਵਾਲ ਦੇ ਐੱਸਐੱਚਓ ਮੋਹਣ ਲਾਲ ਨੇ ਮੀਡੀਆ ਨੂੰ ਜਾਣਕਾਰੀ ਦੱਸਿਆ ਕਿ ਪੀੜਿਤ ਅੋਰਤ ਦੇ ਪਹਿਲੇ ਵਿਆਹ ਤੋਂ ਵੀ ਦੋ ਬੱਚੇ ਨੇ ਤੇ ਹੁਣ ਇਸ ਮੁੰਡੇ ਨਾਲ ਵੀ ਇਸ ਦਾ ਰੌਲਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਪੀੜਿਤਾ ਦੇ ਬਿਆਨਾਂ ‘ਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਐ।
ਇਸ ਖ਼ਬਰ ਦੀ ਪੂਰੀ ਵੀਡੀਓ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ਤੇ ਦੇਖੋ ਪੂਰੀ ਵੀਡੀਓ,…