Htv Punjabi
Punjab

ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪੁੱਤਰ ਦਾ ਦੇਹਾਂਤ, ਦੇਖੋ ਕਿਸ ਤਰ੍ਹਾਂ ਹੋਈ ਮੌਤ ਤੇ ਕਿਵੇਂ ਰਿਹਾ ਕਰਤਾਰ ਚੰਦ ਦਾ ਜੀਵਨ

ਲੁਧਿਆਣਾ (ਸੁਰਿੰਦਰ ਸੋਨੀ): ਜਿਗਰ ਰੋਗ ਕਾਰਨ ਪਿਛਲੇ 4 ਮਹੀਨਿਆਂ ਤੋਂ ਜ਼ਿੰਦਗੀ ਮੌਤ ਦੀ ਜੰਗ ਲੜ ਰਹੇ ਪ੍ਰਸਿੱਧ ਮਰਹੂਮ ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਪਲੇਠੇ ਪੁੱਤਰ ਕਰਤਾਰ ਚੰਦ ਯਮਲਾ ਜੱਟ ਕੋਲੋਂ ਬੀਤੀ ਕੱਲ੍ਹ ਮੌਤ ਆਖ਼ਰ ਜਿੱਤ ਹੀ ਗਈ। ਕਰਤਾਰ ਚੰਦ ਯਮਲਾ ਜੱਟ 68 ਵਰ੍ਹਿਆਂ ਦੇ ਸਨ। 23 ਮਾਰਚ 1952 ਨੂੰ ਜਨਮੇ ਕਰਤਾਰ ਚੰਦ ਦਾ ਬੀਤੀ ਕੱਲ੍ਹ ਲੁਧਿਆਣਾ ਦੇ ਜਵਾਹਰ ਨਗਰ ‘ਚ ਦੇਹਾਂਤ ਹੋਇਆ।
ਦੱਸ ਦਈਏ ਕਿ ਕਰਤਾਰ ਚੰਦ ਨੇ ਸਾਰੀ ਉਮਰ ਕਿਰਤ ਤੇ ਆਪਣੇ ਪਿਤਾ ਦੀ ਸੇਵਾ ਚ ਗੁਜ਼ਾਰੀ। ਜਿਸ ਬਾਰੇ ਕਰਤਾਰ ਚੰਦ ਦੇ ਸਪੁੱਤਰ ਤੇ ਪ੍ਰਸਿੱਧ ਲੋਕ ਗਾਇਕ ਸੁਰੇਸ਼ ਯਮਲਾ ਜੱਟ ਨੇ ਦੱਸਿਆ ਕਿ ਲੰਘੀ ਸ਼ਾਮ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ।
ਇੰਸ ਮੌਕੇ ਕਰਤਾਰ ਚੰਦ ਯਮਲਾ ਜੱਟ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਲੋਕ ਵਿਰਾਸਤ ਅਕਾਦਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਤੇ ਪੰਜਾਬ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਸ਼੍ਰੀ ਕੇਕੇ ਬਾਵਾ ਨੇ ਕਿਹਾ ਹੈ ਕਿ ਕਰਤਾਰ ਚੰਦ , ਉਸਤਾਦ ਯਮਲਾ ਜੱਟ ਜੀ ਦਾ ਸਰਵਣ ਪੁੱਤਰ ਸੀ ਜਿਸਨੇ ਮਰਦੇ ਦਮ ਤੱਕ ਯਮਲਾ ਜੱਟ ਦੀ ਕਲਾ-ਜੋਤ ਜਗਦੀ ਰੱਖੀ।

Related posts

ਆਹ ਦੇਖੋ ਕੀ ਹੋ ਰਿਹੈ…

htvteam

ਮਦਦ ਲੈਣ ਲਈ ਕੁੜੀ ਗਈ ਸਮਾਜ ਸੇਵੀ ਕੋਲ ਅੱਗਿਓਂ ਦੇਖੋ ਕੁੜੀ ਨੂੰ ਸਮਾਜ ਸੇਵੀ ‘ਤੋਂ ਕੀ ਮਿਲਿਆ

htvteam

ਸਭ-ਫੜ੍ਹੇ ਜਾਣਗੇ,ਆਹ ਦੇਖੋ ਕੀ ਕਰਦੇ ਫੜ੍ਹੇ ਗਏ ? ਤਿੰਨ ਜਣੇ

htvteam

Leave a Comment