Htv Punjabi
Uncategorized

ਆਹ ਜਾਣੋ ਕੀਂ ਗ੍ਰਹਿਣ ਲੱਗਦਿਆਂ ਈ ਜਾਨਵਰ ਕਿਉਂ ਕੱਢਣ ਲਗਦੇ ਨੇ ਅਜੀਬ ਅਜੀਬ ਅਵਾਜ਼ਾਂ , ਹੈਰਾਨੀਜਨਕ ਸੱਚ

ਨਵੀਂ ਦਿੱਲੀ : ਅੱਜ ਦੀ ਰਾਤ ਚੰਦ ਗ੍ਰਹਿਣ ਲੱਗਣ ਵਾਲਾ ਹੈ।ਇਹ ਇਸ ਸਾਲ ਦਾ ਦੂਸਰਾ ਚੰਦ ਗ੍ਰਹਿਣ ਹੋਵੇਗਾ।ਇਹ ਭਾਰਤ ਸਮੇਤ ਏਸ਼ੀਆ, ਯੁਰੋਪ, ਅਫਰੀਕਾ ਅਤੇ ਆਸਟਰੇਲੀਆ ਦੇ ਜਿ਼ਆਦਾਤਰ ਹਿੱਸਿਆਂ ਵਿੱਚ ਦਿਖਾਈ ਦੇਵੇਗਾ।ਗ੍ਰਹਿਣ ਰਾਤ ਦੇ 11 ਵੱਜ ਕੇ 15 ਮਿੰਟ ਤੇ ਸ਼ੁਰੂ ਹੋ ਜਾਵੇਗਾ, ਜਿਹੜਾ ਰਾਤ ਨੂੰ 2 ਵੱਜ ਕੇੇ 34 ਮਿੰਟ ਤੇ ਖਤਮ ਹੋਵੇਗਾ।ਵੈਸੇ ਤਾਂ ਘਾਰਮਿਕ ਮਾਨਤਾਵਾਂ ਦੇ ਅਨੁਸਾਰ, ਗ੍ਰਹਿਣ ਨੂੰ ਅਸ਼ੁੱਭ ਘਟਨਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜਿਸ ਦਾ ਨਕਾਰਾਤਮਕ ਪ੍ਰਭਾਵ ਇਨਸਾਨਾ ਤੇ ਪੈਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਗ੍ਰਹਿਣ ਦਾ ਪ੍ਰਭਾਵ ਸਿਰਫ ਇਨਸਾਨਾਂ ਤੇ ਹੀ ਨਹੀਂ ਬਲਕਿ ਪਸ਼ੂਆਂ-ਪ੍ਰਾਣੀਆਂ ਤੇ ਵੀ ਪੈਂਦਾ ਹੈ।ਇਸ ਲਈ ਤਾਂ ਇਸ ਦੌਰਾਨ ਪਸ਼ੂ ਪ੍ਰਾਣੀ ਅਜੀਬ ਹਰਕਤਾਂ ਕਰਨ ਲੱਗਦੇ ਹਨ।ਇਸ ਵਿੱਚ ਸੂਰਜ ਗ੍ਰਹਿਣ ਤੋਂ ਲੈ ਕੇ ਚੰਦ ਗ੍ਰਹਿਣ ਤੱਕ ਸ਼ਾਮਿਲ ਹਨ।

ਇੱਕ ਰਿਪੋਰਟ ਦੇ ਮੁਤਾਬਿਕ, ਗ੍ਰਹਿਣ ਦੇ ਦੌਰਾਨ ਮਕੜੀਆਂ ਦੀ ਕੁਝ ਪ੍ਰਜਾਤੀਆਂ ਦੇ ਵਿਵਹਾਰ ਵਿੱਚ ਅਚਾਨਕ ਬੇਚੈਨੀ ਜਿਹੀ ਹੋ ਜਾਂਦੀ ਹੈ ਤਾਂ ਉਹ ਆਪਣੇ ਹੀ ਜਾਲੇ ਨੂੰ ਤੋੜਨ ਲੱਗਦੀ ਹੈ ਅਤੇ ਜਦ ਗ੍ਰਹਿਣ ਖਤਮ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਫਿਰ ਤੋਂ ਬਣਾਉਣਾ ਸ਼ੁਰੂ ਕਰਦੀ ਹੈ।ਕੁਝ ਅਜਿਹਾ ਹੀ ਬਦਲਾਅ ਪ੍ਰਾਣੀਆਂ ਵਿੱਚ ਵੀ ਹੋ ਜਾਂਦਾ ਹੈ।ਜਿੱਥੇ ਆਮ ਤੌਰ ਤੇ ਉਹ ਦਿਨ ਭਰ ਇੱਧਰ ਤੋਂ ਉੱਧਰ ਉੱਡਦੇ ਫਿਰਦੇ ਹਨ ਪਰ ਗ੍ਰਹਿਣ ਦੇ ਦੌਰਾਨ ਉਹ ਅਚਾਨਕ ਆਪਣੇ ਘਰ ਵੱਲ ਮੁੜ ਜਾਂਦੇ ਹਨ।0

ਗ੍ਰਹਿਣ ਦੇ ਦੌਰਾਨ ਚਮਗਿੱਦੜਾਂ ਵਿੱਚ ਵੀ ਬਦਲਾਵ ਆਉਂਦਾ ਹੈ।ਗ੍ਰਹਿਣ ਦੇ ਦੌਰਾਨ ਉਨ੍ਹਾਂ ਨੂੰ ਵਹਿਮ ਹੋ ਜਾਂਦਾ ਹੈ ਕਿ ਰਾਤ ਹੋ ਗਈ ਹੈ ਅਤੇ ਉਹ ਉੱਡਣਾ ਸ਼ੁਰੂ ਕਰ ਦਿੰਦੇ ਹਨ।ਇਸ ਦੇ ਇਲਾਵਾ ਸੁਪਰ ਮੂਨ ਦੇ ਦੌਰਾਨ ਜਦ ਚੰਦ ਜਿ਼ਆਦਾ ਚਮਕਦਾਰ ਹੁੰਦਾ ਹੈ ਤਾਂ ਬੱਤਖਾਂ ਦੇ ਵਿਵਹਾਰ ਵਿੱਚ ਵੀ ਬਦਲਾਵ ਦਿਖਣ ਲੱਗਦਾ ਹੈ।ਵਿਗਿਆਨਿਕਾਂ ਨੇ ਜੰਗਲੀ ਬਰਫੀਲੀ ਬੱਤਖ ਗੀਜ ਤੇ ਇੱਕ ਸ਼ੋਧ ਕੀਤਾ ਸੀ ਅਤੇ ਇਸ ਦੌਰਾਨ ਉਨ੍ਹਾਂ ਨੇ ਉਸ ਦੇ ਸਰੀਰ ਵਿੱਚ ਇੱਕ ਛੋਟੀ ਜਿਹੀ ਡੀਵਾਇਸ ਫਿਟ ਕਰ ਦਿੱਤੀ ਤੇ ਪਾਇਆ ਕਿ ਸੁਪਰ ਮੂਨ ਦੇ ਦੌਰਾਨ ਬੱਤਖ ਦੇ ਦਿਲ ਦੀ ਧੜਕਨ ਵੱਧ ਜਾਦੀ ਹੈ।ਨਾਲ ਹੀ ਉਨ੍ਹਾਂ ਦੇ ਸਰੀਰ ਦਾ ਤਾਪਮਾਨ ਵੀ ਵੱਧ ਜਾਂਦਾ ਹੈ।ਹਾਲਾਂਕਿ ਗ੍ਰਹਿਣ ਖਤਮ ਹੋਣ ਤੇ ਉਹ ਆਪਣੇ ਆਪ ਫਿਰ ਤੋਂ ਠੀਕ ਹੋ ਜਾਂਦੇ ਹਨ।

ਸਾਲ 2010 ਵਿੱਚ ਹੋੲ ਇੱਕ ਜਾਂਚ ਦੇ ਮੁਤਾਬਿਕ, ਅਰਜਨਟੀਨਾ ਅਤੇ ਬ੍ਰਾਜ਼ੀਲ ਜਿਹੇ ਦੇਸ਼ਾਂ ਵਿੱਚ ਪਾਈ ਜਾਣ ਵਾਲੀ ਬਾਂਦਰਾਂ ਦੀ ਪ੍ਰਜਾਤੀ, ਜਿਸ ਨੂੰ ਨਾਈਟ ਮੰਕੀ (ਰਾਤ ਦਾ ਬਾਂਦਰ) ਕਿਹਾ ਜਾਂਦਾ ਹੈ, ਚੰਦ ਗ੍ਰਹਿਣ ਹੁੰਦੇ ਹੀ ਡਰ ਜਾਂਦੇ ਹਨ।ਜਿੱਥੇ ਆਮ ਤੌਰ ਤੇ ਉਹ ਦਰੱਖਤਾਂ ਤੇ ਛਾਲਾਂ ਮਾਰਦੇ ਹਨ ਪਰ ਗ੍ਰਹਿਣ ਦੇ ਦੋਰਾਨ ਉਨ੍ਹਾਂ ਦਰੱਖਤਾਂ ਤੇ ਚੱਲਣ ਤੋਂ ਵੀ ਡਰ ਲੱਗਦਾ ਹੈ।

ਆਮ ਤੌਰ ਤੇ ਹਿਪੋਪੋਟੋਮਸ, ਜਿਹੇ ਦਰਿਆਈ ਘੋੜੇ ਜਿਹੜੇ ਪਾਣੀ ਵਿੱਚ ਹੀ ਰਹਿੰਦੇ ਹਨ ਪਰ ਸੂਰਜ ਗ੍ਰਹਿਣ ਦੇ ਦੌਰਾਨ ਉਹ ਬੇਚੈਨ ਹੋ ਕੇ ਸੁੱਕੀ ਜਗ੍ਹਾਂ ਵੱਲ ਚੱਲ ਪੈਂਦੇ ਹਨ।ਇੱਕ ਗ੍ਰਹਿਣ ਦੇ ਦੌਰਾਨ ਜਿੰਬਾਬਵੇ ਵਿੱਚ ਕੁਝ ਅਜਿਹਾ ਦੇਖਿਆ ਗਿਆ ਸੀ।ਹਾਲਾਂਕਿ ਅੱਧੇ ਰਸਤੇ ਵਿੱਚ ਜੇਕਰ ਗ੍ਰਹਿਣ ਹੋ ਜਾਂਦਾ ਹੈ ਅਤੇ ਰੋਸ਼ਨੀ ਵਾਪਸ ਆ ਜਾਂਦੀ ਹੈ ਤਾਂ ਉਹ ਵਾਪਸ ਮੁੜ ਆਉਂਦੇ ਹਨ।

Related posts

ਕਰੋਨਾ: ਵਿਗਿਆਨਿਕ ਦੇਣਗੇ ਸ਼ਰੀਰ ਦੀਆਂ ਕੋਸ਼ਿਕਾਵਾਂ ਨੂੰ ਟ੍ਰੇਨਿੰਗ, ਦੇਖੋ ਇਲਾਜ ਕਰਨ ਦਾ ਕੱਢਿਆ ਕਿਹੜਾ ਨਵਾਂ ਤਰੀਕਾ

Htv Punjabi

ਪੰਜਾਬ ‘ਚ ਵੱਡੀਆਂ ਵਾਰਦਤਾਂ ਨੂੰ ਅੰਜ਼ਾਮ ਦੇਣ ਵਾਲੇ ਚੋਰਾਂ ਦੇ ਸੰਨਸੀਖੇਜ਼ ਖੁਲਾਸੇ

htvteam

ਦੇਸ਼ ਮਨਾ ਰਿਹਾ ਹੈ ਅੱਜ ਹਵਾਈ ਫੌਜ ਦੀ 88ਵੀਂ ਵਰ੍ਹੇਗੰਢ, ਰਾਫੇਲ ਤੇਜਸ ਤੇ ਜਗੁਆਰ ਨੇ ਦਿਖਾਇਆ ਦਮ

htvteam

Leave a Comment