Htv Punjabi
Punjab

ਦੇਖੋ ! ਕੀ ਪਤਾ ਮੁੱਖ ਮੰਤਰੀ ਦੇ ਇਸ ਫਾਰਮੂਲੇ ਨਾਲ ਸੂਬੇ ਦੀ ਅਰਥਵਿਵਸਥਾ ਪਟੜੀ ਤੇ ਪਰਤ ਹੀ ਆਵੇ !

ਪਟਿਆਲਾ ; ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਾਗੂ ਕਰਫਿਊ ਦੌਰਾਨ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹੇ ਅੰਦਰ ਕੁਝ ਇਮਾਰਤ ਉਸਾਰੀ ਕਾਰਜਾਂ ਨੂੰ ਸ਼ੁਰੂ ਕਰਨ ਦੀ ਆਗਿਆ ਦਿੱਤੀ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਅੰਦਰ ਉਦਯੋਗਿਕ ਇਕਾਈਆਂ ਨੂੰ ਵੀ ਸ਼ਰਤਾਂ ਤਹਿਤ ਕੰਮ ਸ਼ੁਰੂ ਕਰਨ ਦੀ ਇਜ਼ਾਜਤ ਦਿੱਤੀ ਗਈ ਹੈ।
ਜ਼ਿਲ੍ਹਾ ਮੈਜਿਸਟਰੇਟ ਨੇ ਇਹ ਹੁਕਮ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰਫਿਊ ‘ਚ ਕੁਝ ਢਿੱਲ ਦਿੱਤੇ ਜਾਣ ਸਬੰਧੀਂ ਕੀਤੇ ਐਲਾਨ ਦੇ ਮੱਦੇਨਜ਼ਰ ਪੰਜਾਬ ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਸਨਮੁੱਖ ਜਾਰੀ ਕੀਤੇ ਹਨ। ਕਿਸੇ ਵੀ ਸ਼ਿਕਾਇਤ ਹੋਣ ਦੀ ਸੂਰਤ ‘ਚ ਸਹਾਇਕ ਕਿਰਤ ਕਮਿਸ਼ਨਰ ਪਟਿਆਲਾ ਨੂੰ ਉਸਾਰੀ ਕਾਰਜਾਂ ਸਬੰਧੀਂ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ।
ਹੁਕਮਾਂ ਮੁਤਾਬਕ ਦਿਹਾਤੀ ਖੇਤਰਾਂ ਵਿੱਚ ਸਾਰੇ ਨਵੇਂ ਅਤੇ ਚੱਲ ਰਹੇ ਉਸਾਰੀ ਕਾਰਜ ਸ਼ੁਰੂ ਕਰਨ ਦੀ ਆਗਿਆ ਹੈ। ਜਦੋਂਕਿ ਸ਼ਹਿਰੀ ਖੇਤਰਾਂ ਵਿੱਚ ਕੇਵਲ ਪਹਿਲਾਂ ਚੱਲ ਰਹੇ ਉਸਾਰੀ ਕਾਰਜ ਹੀ ਅਜਿਹੀਆਂ ਥਾਵਾਂ ‘ਤੇ ਮਜ਼ਦੂਰਾਂ ਦੀ ਉਪਲਬੱਧਤਾ ਹੋਣ ਦੇ ਸਨਮੁੱਖ ਸ਼ੁਰੂ ਕੀਤੇ ਜਾ ਸਕਣਗੇ। ਜਦੋਂਕਿ ਚੱਲ ਰਹੇ ਅਜਿਹੀਆਂ ਉਸਾਰੀ ਕਾਰਜਾਂ ਵਾਲੀਆਂ ਥਾਵਾਂ, ਜਿੱਥੇ ਕਿ ਮਜ਼ਦੂਰ ਪਹਿਲਾਂ ਹੀ ਰਹਿ ਰਹੇ ਹੋਣ, ਵਿਖੇ ਵੀ ਉਸਾਰੀ ਕਾਰਜ ਮੁੜ ਸ਼ੁਰੂ ਕੀਤੇ ਜਾ ਸਕਦੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੀ ਹਦੂਦ ਅੰਦਰ, ਦਿਹਾਤੀ ਖੇਤਰਾਂ ‘ਚ ਸਥਿਤ ਅਤੇ ਮਿਊਂਸੀਪਲ ਕਾਰਪੋਰੇਸ਼ਨ, ਕਮੇਟੀ ਜਾਂ ਨਗਰ ਪੰਚਾਇਤ ਹੱਦ ਤੋਂ ਬਾਹਰ ਸਾਰੇ ਉਦਯੋਗ, ਸਾਰੇ ਫੋਕਲ ਪੁਆਇੰਟਸ, ਸਾਰੇ ਉਦਯੋਗਿਕ ਕਲਸਟਰਾਂ ਪਰੰਤੂ ਕੰਟੇਨਮੈਂਟ ਜੋਨ ਤੋਂ ਬਾਹਰਲੀਆਂ ਉਦਯੋਗਿਕ ਇਕਾਈਆਂ ਨੂੰ ਵੀ ਕੰਮ ਸ਼ੁਰੂ ਕਰਨ ਦੀ ਆਗਿਆ ਦਿੱਤੀ ਗਈ ਹੈ। ਪਰ ਕੰਟੇਨਮੈਂਟ ਜੋਨ ਵਿੱਚ ਕੋਈ ਉਦਯੋਗਿਕ ਇਕਾਈ ਚਲਦੀ ਪਾਈ ਗਈ ਤਾਂ ਉਸ ਵਿਰੁੱਧ ਨਿਯਮਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਉਕਤ ਦਰਸਾਈਆਂ ਅਤੇ ਉਦਯੋਗ ਚਲਾਉਣ ਯੋਗ ਖੇਤਰਾਂ ‘ਚ ਸਥਿਤ ਉਦਯੋਗਿਕ ਇਕਾਈਆਂ ਨੂੰ ਮੁੜ ਚਲਾਉਣ ਲਈ ਕਿਸੇ ਵੀ ਲਿਖਤੀ ਆਗਿਆ ਦੀ ਲੋੜ ਨਹੀਂ ਹੈ। ਜੇਕਰ ਉਦਯੋਗਿਕ ਇਕਾਈਆਂ ਇਹ ਯਕੀਨੀ ਬਣਾ ਲੈਣ ਕਿ ਉਨ੍ਹਾਂ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਨਿਰਧਾਰਤ ਨੇਮਾਂ ਦੀ ਪਾਲਣਾ ਯਕੀਨੀ ਬਣਾ ਲਈ ਹੈ ਤਾਂ ਉਹ ਆਪਣੀ ਇਕਾਈ ‘ਚ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜ਼ਿਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਨੂੰ ਉਨ੍ਹਾਂ ਦੀ ਈਮੇਲ ਆਈਡੀ ‘ਜੀਐਮਪੀਟੀਏਕਰਫਿਊਪਾਸ ਐਟ ਜੀਮੇਲ ਡਾਟ ਕਾਮ’ ਉਪਰ ਸਵੈ ਘੋਸ਼ਣਾ ਪੱਤਰ ਭੇਜਣਗੇ।
ਜ਼ਿਲ੍ਹਾ ਮੈਜਿਸਟਰੇਟ ਸ੍ਰੀ ਕੁਮਾਰ ਅਮਿਤ ਵੱਲੋਂ ਜਾਰੀ ਹੁਕਮਾਂ ਮੁਤਾਬਕ ਉਸਾਰੀ ਕਾਰਜਾਂ ਅਤੇ ਉਦਯੋਗਿਕ ਇਕਾਈਆਂ ‘ਚ ਕੰਮ ਕਰਦੇ ਮਜ਼ਦੂਰ ਜਨਤਕ ਟਰਾਂਸਪੋਰਟ, ਆਟੋ ਰਿਕਸ਼ਾ ਜਾਂ ਸਟੇਟ ਟਰਾਂਸਪੋਰਟ ਦੀਆਂ ਬੱਸਾਂ ਆਦਿ ਦੀ ਵਰਤੋਂ ਨਹੀਂ ਕਰਨਗੇ। ਪਰੰਤੂ ਉਹ ਪੈਦਲ ਜਾਂ ਆਪਣੇ ਸਾਇਕਲ ਆਦਿ ‘ਤੇ ਆਪਣੇ ਘਰ ਤੋਂ ਨੇੜਲੀ ਤੇ ਘੱਟ ਦੂਰੀ ਵਾਲੇ ਕੰਮ ਵਾਲੀ ਥਾਂ ‘ਤੇ ਜਾ ਸਕਦੇ ਹਨ। ਉਦਯੋਗਿਕ ਇਕਾਈਆਂ ਦੇ ਮਜ਼ਦੂਰਾਂ ਦੀ ਆਵਾਜਾਈ ਲਈ ਵੀ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਅਤੇ ਸ਼ਾਮ ਨੂੰ 5 ਤੋਂ 7 ਵਜੇ ਤੱਕ ਦਾ ਸਮਾਂ ਨਿਰਧਾਰਤ ਕੀਤਾ ਗਿਆ ਹੈ।
ਸ੍ਰੀ ਕੁਮਾਰ ਅਮਿਤ ਨੇ ਮੁੜ ਸਪਸ਼ਟ ਕੀਤਾ ਕਿ ਜ਼ਿਲ੍ਹਾ ਮੈਜਿਸਟਰੇਟ ਤੇ ਸਿਹਤ ਵਿਭਾਗ ਵੱਲੋਂ ਪਹਿਲਾਂ ਐਲਾਨੇ ਜਾਂ ਸਮੇਂ ਸਮੇਂ ‘ਤੇ ਐਲਾਨੇ ਜਾਣ ਵਾਲੇ ਕੰਟੇਨਮੈਂਟ ਜੋਨ ਵਿੱਚ ਕਿਸੇ ਵੀ ਉਦਯੋਗਿਕ ਇਕਾਈ ਵੱਲੋਂ ਕੰਮ ਕੀਤੇ ਜਾਣ ‘ਤੇ ਪੂਰਨ ਪਾਬੰਦੀ ਹੈ ਅਤੇ ਉਲੰਘਣਾ ਕਰਨ ਦੀ ਸੂਰਤ ਵਿੱਚ ਡਿਜਾਸਟਰ ਮੈਨੇਜਮੈਂਟ ਐਕਟ 2005 ਅਤੇ ਆਈ.ਪੀ.ਸੀ. 1860 ਤਹਿਤ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related posts

ਹਸਪਤਾਲ ‘ਚ ਲਾਸ਼ ਨਾਲ ਹੋਇਆ ਅਜਿਹਾ ਕੰਮ; ਦੇਖੋ ਵੀਡੀਓ

htvteam

ਆਹ ਦੇਖਲੋ ਨਸ਼ਾ ਛੁਡਾਊ ਕੇਂਦਰਾਂ ‘ਚ ਕੀ ਹੋ ਰਿਹਾ

htvteam

ਦੂਜੇ ਆਸ਼ਿਕ ਨਾਲ ਮਿਲਕੇ ਪਹਿਲੇ ਆਸ਼ਿਕ ਦਾ ਕੀਤਾ ਕਤਲ

htvteam

Leave a Comment