ਪਟਿਆਲਾ : ਤਾਲਾਬੰਦੀ ਦੌਰਾਨ ਦੁਬਈ ‘ਚ ਫਸੇ ਜਿਸ ਨੌਜਵਾਨ ਦੀ ਵੀਡੀਓ ਬੀਤੇ ਦਿਨੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ ਤੇ ਉਸ ਵਲੋਂ ਉਥੇ ਭਾਰਤ ਦੀ ਅੰਬੈਸੀ ਵਿਚ ਜਾਕੇ ਕੀਤੇ ਗਏ ਸਟਿੰਗ ਅਪ੍ਰੇਸ਼ਨ ਦੀ ਵੀਡੀਓ ਸਮੇਤ ਹਕੀਕਤ ਟੀਵੀ ਪੰਜਾਬੀ ਨੇ ਉਸ ਮਾਮਲੇ ਨੂੰ ਖ਼ਬਰ ਦੇ ਰੂਪ ਵਿੱਚ ਬੜੀ ਪ੍ਰਮੁੱਖਤਾ ਨਾਲ ਦਿਖਾਇਆ ਸੀ, ਗੁਰਿੰਦਰ ਸਿੰਘ ਨਾਂ ਦਾ ਉਹ ਪੰਜਾਬੀ ਮੁੰਡਾ ਹਕੀਕਤ ਟੀਵੀ ਪੰਜਾਬੀ ਰਾਹੀਂ ਇੱਕ ਵਾਰ ਫੇਰ ਪੰਜਾਬ ਦੇ ਲੋਕਾਂ ਦੇ ਰੂ-ਬ-ਰੂ ਹੋਇਆ ਹੈ। ਹਕੀਕਤ ਟੀਵੀ ਪੰਜਾਬੀ ਦੇ ਸੀਨੀਅਰ ਐਡੀਟਰ ਕਾਸ਼ਿਫ਼ ਫਾਰੂਕੀ ਨਾਲ ਦੁਬਈ ਤੋਂ ਸਿੱਧਾ live ਗੱਲਬਾਤ ਕਰਦਿਆਂ ਗੁਰਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਡਿਪਰੈਸ਼ਨ ਦੀ ਤਕਲੀਫ ਹੈ ਤੇ ਜਿਸ ਵੇਲੇ ਉਹ ਭਾਰਤ ਤੋਂ ਦੁਬਈ ਆਇਆ ਸੀ ਤਾਂ ਉਸ ਵੇਲੇ ਉਹ ਇਥੋਂ ਸਿਰਫ ਇੱਕ ਹਫਤੇ ਦੀ ਦਵਾਈ ਲੈਕੇ ਤੁਸਰੀਆ ਸੀ ਕਿ ਬਾਕੀ ਦੀ ਵਾਪਸ ਆਕੇ ਲੈ ਲਾਵੇਗਾ। ਜਿਹੜੀ ਕਿ 18 ਅਪ੍ਰੈਲ ਵਾਲੇ ਦਿਨ ਥੋੜੀ ਥੋੜੀ ਕਰਕੇ ਖਾਂਦਿਆਂ ਖਤਮ ਹੋ ਗਈ ਤੇ ਦੁਬਈ ਅੰਦਰ ਉਸਦੀ ਬਿਮਾਰੀ ਦੀ ਕੋਈ ਦਵਾਈ ਨਹੀਂ ਮਿਲ ਰਹੀ ਸੀ।
ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਵੇਲੇ ਬਰ ਦੁਬਈ ਦੇ ਇਲਾਕੇ ਚ ਪੈਂਦੇ ਇੱਕ ਹੋਟਲ ਵਿਚ ਰਹਿ ਰਿਹਾ ਹੈ ਤੇ ਉਸ ਇਲਾਕੇ ਦੇ ਹਾਲਤ ਇਹ ਹਨ ਕਿ ਇੱਕ ਭਾਰਤੀ ਬਜ਼ੁਰਗ ਜੋੜੇ ਦੀ ਮੌਤ ਹੋ ਗਈ ਹੈ ਪਰ ਦੁਬਈ ਸਰਕਾਰ ਵੱਲੋ ਭਾਰਤ ਨੂੰ ਉਨ੍ਹਾਂ ਦੀਆਂ ਲਾਸ਼ਾਂ ਲਿਜਾਣ ਦੀ ਇਤਲਾਹ ਦਿੱਤੇ ਜਾਣ ਦੇ ਬਾਵਜੂਦ ਭਾਰਤ ਸਰਕਾਰ ਨੇ ਉਨ੍ਹਾਂ ਦੀਆਂ ਲਾਸ਼ਾਂ ਲਿਜਾਣ ਦੀ ਕੋਈ ਹਾਮੀਂ ਨਹੀਂ ਭਰੀ ਹੈ।
ਇਸ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ ਪੂਰਾ ਮਾਮਲਾ ਲਾਈਵ ਤਸਵੀਰਾਂ ਦੇ ਰੂਪ ‘ਚ ,..
