ਲੁਧਿਆਣਾ (ਸੁਰਿੰਦਰ ਸੋਨੀ) : ਲੁਧਿਆਣਾ ਦੇ ਮਾਲ ਰੋਡ ਖੇਤਰ ਤੋਂ ਤੇਜ਼ੀ ਨਾਲ ਗੱਡੀ ਨਿਕਲਣ ਤੋਂ ਬਾਅਦ ਪੁਲਿਸ ਕਮਿਸ਼ਨਰ ਦੀ ਸੁਰੱਖਿਆ ਗੱਡੀ ਨੂੰ ਫੇਟ ਮਾਰਨ ਵਾਲੇ ਮੁਲਾਜ਼ਿਮ ਨੂੰ ਆਖ਼ਰਕਾਰ ਲੁਧਿਆਣਾ ਪੁਲਿਸ ਨੇ ਲਾਡੋਵਾਲ ਥਾਣੇ ਦੇ ਨਜ਼ਦੀਕ ਇੱਕ ਨਾਕਾਬੰਦੀ ਦੇ ਦੌਰਾਨ ਕਾਬੂ ਕਰਨ ਦਾ ਦਾਅਵਾ ਕੀਤਾ ਹੈ । ਪੁਲਿਸ ਅਧਿਕਾਰੀਆਂ ਅਨੁਸਾਰ ਮੁਲਾਜ਼ਿਮ ਨੇ ਪੁਲਿਸ ਵਾਲਿਆਂ ‘ਤੇ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ ‘ਚ ਇੱਕ ਗੋਲੀ ਉਸਦੇ ਪੈਰ ‘ਚ ਲੱਗੀ, ਜਿਸ ਨੂੰ ਡੀਐਮਸੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਦਾ ਦਾਅਵਾ ਹੈ ਕਿ ਇਸ ਕਾਰਵਾਈ ਦੌਰਾਨ ਉਸ ਮੁਲਜ਼ਮ ਤੋਂ ਇਲਾਵਾ ਇੱਕ ਹੋਰ ਆਦਮੀਂ ਨੂੰ ਵੀ ਕਾਬੂ ਕੀਤਾ ਗਿਆ ਹੈ। ਇਸ ਸਬੰਧ ‘ਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਮੁਲਾਜ਼ਿਮ ਨੇ ਭਾਰਤ ਨਗਰ ਚੌਕ ‘ਚ ਉਨ੍ਹਾਂ ਦੀ ਗੱਡੀ ਨੂੰ ਫੈਟ ਮਾਰੀ ਤੇ ਪੁਲਿਸ ਵੱਲੋਂ ਰੋਕੇ ਜਾਣ ਦੇ ਬਾਵਜੂਦ ਉਹ ਮੌਕੇ ਤੋਂ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਰਸਤੇ ਵਿਚ ਉਸ ਮੁਲਾਜ਼ਿਮ ਨੂੰ 5-6 ਜਗਾਹ ਨਾਕਾਬੰਦੀਆਂ ਕਰਕੇ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਹਰ ਜਗ੍ਹਾ ਨਾਕੇ ਤੋੜਕੇ ਨਿਕਲ ਗਿਆ।
ਪਰ ਆਖ਼ਰਕਾਰ ਲੁਧਿਆਣਾ-ਜਲੰਧਰ ਰਾਸ਼ਟਰੀ ਰਾਜ ਮਾਰਗ ਸਥਿਤ ਲਾਡੋਵਾਲ ਸਥਿਤ ਐਸਐਚਓ ਦੀ ਅਗਵਾਈ ਚ ਨਾਕਾਬੰਦੀ ਦੌਰਾਨ ਮੁਲਾਜ਼ਿਮ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਕਮਿਸ਼ਨਰ ਅਨੁਸਾਰ ਇਸ ਦੌਰਾਨ ਮੁਲਾਜ਼ਿਮ ਨੇ ਪੁਲਿਸ ਨੂੰ ਦੇਖਦੇ ਸਾਰ ਗੱਡੀ ਮੋੜਾਂ ਦੀ ਕੋਸ਼ਿਸ਼ ਕੀਤੀ ਪਰ ਉਸਦੀ ਗੱਡੀ ਡਿਵਾਈਡਰ ਚ ਫੱਸ ਗਈ। ਜਿਸਤੋ ਬਾਅਦ ਮੁਲਾਜ਼ਿਮ ਬਾਹਰ ਨਿਕਲਿਆ ਤੇ ਉਸਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਅਧਿਕਾਰੀ ਅਨੁਸਾਰ ਜਵਾਬੀ ਕਾਰਵਾਈ ਚ ਇੱਕ ਗੋਲੀ ਮੁਲਾਜ਼ਿਮ ਦੇ ਪੈਰ ਚ ਲੱਗੀ। ਜਿਸ ਨੂੰ ਕਾਬੂ ਕਰਕੇ ਡੀਐਮਸੀ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ। ਰਾਕੇਸ਼ ਅਗਰਵਾਲ ਨੇ ਦਾਅਵਾ ਕੀਤਾ ਕਿ ਫੜੇ ਗਏ ਮੁਲਾਜ਼ਿਮ ਦਾ ਮੌਕੇ ਤੋਂ ਇੱਕ ਸਾਥੀ ਵੀ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਕੋਲੋਂ 315 ਬੋਰ ਦਾ ਇੱਕ ਦੇਸੀ ਰਿਵਾਲਵਰ ਦੋ ਜ਼ਿੰਦਾ ਕਾਰਤੂਸ ਤੇ ਇੱਕ ਚੱਲੀ ਹੋਈ ਗੋਲੀ ਦਾ ਖੋਲ ਬਰਾਮਦ ਹੋਇਆ ਹੈ। ਪੁਲਿਸ ਅਧਿਕਾਰੀ ਅਨੁਸਾਰ ਇਸ ਤੋਂ ਇਲਾਵਾ ਮੁਲਜ਼ੀਮਾਂ ਕੋਲੋਂ 10 ਗ੍ਰਾਮ ਨਸ਼ੀਲਾ ਪਦਾਰਥ ਵੀ ਮਿਲਿਆ ਹੈ।
ਇਸ ਖ਼ਬਰ ਨੂੰ ਵੀਡੀਓ ਦੇ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ਤੇ ਕਲਿੱਕ ਕਰੋ ,… ਪਹਿਲਾਂ ਥੋੜੀ ਹਾਈਲਾਇਟ ਲਾ ਦੇਣੀ ਹੈ