ਨਿਊਜ਼ ਡੈਸਕ : ਇੰਝ ਜਾਪਦਾ ਹੈ ਜਿਵੇਂ ਕੋਰੋਨਾ ਮਹਾਂਮਾਰੀ ਦੌਰਾਨ ਵੀ ਕਈ ਪੰਜਾਬੀ ਗਾਇਕ ਕਲਾਕਾਰਾਂ ਦੇ ਸ਼ੁਰੂ ਹੋਏ ਮਾੜੇ ਦਿਨਾਂ ਦਾ ਖਾਤਮਾਂ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਤੋਂ ਪਹਿਲਾਂ ਰੰਧਾਵਾ ਭਰਾ, ਐਲੀ ਮਾਂਗਟ, ਕਰਨ ਔਜਲਾ, ਸਿੱਧੂ ਮੂਸੇਵਾਲਾ ਤੇ ਗੁਰਦਾਸ ਮਾਨ ਵਰਗੇ ਚੋਟੀ ਦੇ ਗਾਇਕ ਕਲਾਕਾਰਾਂ ਨੂੰ ਤਾਂ ਵਿਵਾਦਾਂ ਨੇ ਲਪੇਟੇ ਵਿੱਚ ਲਿਆ ਹੀ ਸੀ, ਪਰ ਹੁਣ ਕੋਰੋਨਾ ਮਹਾਂਮਾਰੀ ਕਾਰਨ ਲੱਗੇ ਕਰਫਿਊ ਤੇ ਤਾਲਾਬੰਦੀ ਦੌਰਾਨ ਵੀ ਇਨ੍ਹਾਂ ਵਿਵਾਦਾਂ ਨੇ ਸਿੱਧੂ ਮੂਸੇ ਵਾਲਾ ਵਰਗੇ ਉਨ੍ਹਾਂ ਗਾਇਕਾਂ ਦਾ ਪਿੱਛਾ ਨਹੀਂ ਛੱਡਿਆ ਜਿਨ੍ਹਾਂ, ‘ਆਪ ਤਾਂ ਡੁੱਬੇ ਬਾਹਮਣਾ ਜਜਮਾਨ ਵੀ ਡੋਬੇ’ ਵਾਲੀ ਕਹਾਵਤ ਸਿੱਧ ਕਰਦਿਆਂ ਕਈ ਪੁਲਿਸ ਵਾਲਿਆਂ ਨੂੰ ਵੀ ਆਪਣੇ ਨਾਲ ਲਪੇਟੇ ਵਿਚ ਲੈਂਦਿਆਂ ਉਨ੍ਹਾਂ ‘ਤੇ ਪਰਚੇ ਕਰਵਾ ਦਿੱਤੇ ਤੇ ਕਈਆਂ ਨੂੰ ਨੌਕਰਿਓਂ ਮੁਅੱਤਲ ਕਰਵਾ ਕੇ ਉਨ੍ਹਾਂ ਦਾ ਰੋਜ਼ਗਾਰ ਖ਼ਤਰਾ ਵਿਚ ਪਾ ਦਿੱਤਾ ਹੈ। ਅਜਿਹਾ ਹੀ ਇੱਕ ਵਿਵਾਦ ਹੁਣ ਜੁੜਿਆ ਹੈ ਗਾਇਕ ਕਲਾਕਾਰ ਰਣਜੀਤ ਬਾਵਾ ਨਾਲ। ਜਿਨ੍ਹਾਂ ਦੀ ਨਵੀਂ ਮਿਊਜ਼ਿਕ ਐਲਬਮ ‘ਮੇਰਾ ਕੀ ਕਸੂਰ’ ਵਿਚਲੀ ਸ਼ਬਦਾਵਲੀ ਨੂੰ ਲੈਕੇ ਸਮਾਜ ਦੇ ਕਈ ਵਰਗਾਂ ਦੇ ਲੋਕਾਂ ਤੇ ਧਾਰਮਿਕ ਜਥੇਬੰਦੀਆਂ ਨੇ ਕਿੰਤੂ ਪਰੰਤੂ ਕਰਦਿਆਂ ਪੁਲਿਸ ਕੋਲ ਸ਼ਿਕਾਇਤ ਦਰਜ਼ ਕਾਰਵਾਈ ਐ।
ਇੱਧਰ ਦੂਜੇ ਪਾਸੇ ਆਪਣੀ ਐਲਬਮ ਤੇ ਉੱਠੇ ਵਿਵਾਦ ਨੂੰ ਲੈਕੇ ਗੱਲ ਜਦੋਂ ਗਾਇਕ ਰਣਜੀਤ ਬਾਵਾ ਤੱਕ ਪਹੁੰਚੀ ਤਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪਾਕੇ ਉਨ੍ਹਾਂ ਲੋਕਾਂ ਕੋਲੋਂ ਮਾਫੀ ਵੀ ਮੰਗ ਲਈ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੀ ਇਸ ਨਵੀਂ ਐਲਬਮ ਕਾਰਨ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਠੇਸ ਪਹੁੰਚੀ ਹੈ। ਜਦਕਿ ਇਸ ਦੇ ਉਲਟ ਕੁਝ ਲੋਕ ਜੇਕਰ ਇਸ ਗੀਤ ਐਲਬਮ ਵਿਚਲੇ ਬੋਲਾਂ ਨੂੰ ਗਲਤ ਦੱਸ ਰਹੇ ਨੇ ਤਾਂ ਬਹੁਤ ਸਾਰੇ ਲੋਕ ਇਸ ਨੂੰ ਠੀਕ ਵੀ ਦੱਸ ਰਹੇ ਨੇ। ਉਨ੍ਹਾਂ ਹੀ ਠੀਕ ਦੱਸਣ ਵਾਲੇ ਲੋਕਾਂ ਵਿਚੋਂ ਇੱਕ ਹਨ, ਪ੍ਰਸਿੱਧ ਸਮਾਜ ਸੇਵੀ ਲੱਖਾਂ ਸਿਧਾਣਾ। ਜਿਨ੍ਹਾਂ ਨੇ ਆਪਣੇ ਫੇਸਬੁੱਕ ਪੇਜ ‘ਤੇ ਇੱਕ ਵੀਡੀਓ ਪੋਸਟ ਪਾਕੇ ਕੇ ਕਿਹਾ ਹੈ ਕਿ ਗਾਇਕ ਰਣਜੀਤ ਬਾਵਾ ਦੀ ਐਲਬਮ ਵਿਚਲੇ ਗੀਤ ਦੇ ਬੋਲਾਂ ਵਿੱਚ ਕੁਝ ਵੀ ਅਜਿਹਾ ਨਹੀਂ ਹੈ ਜਿਸ ਨਾਲ ਜਿਸੇ ਦੀ ਕਿਸੇ ਤਰ੍ਹਾਂ ਦੀ ਭਾਵਨਾ ਨੂੰ ਸੱਟ ਵੱਜੀ ਹੋਵੇ।
ਲੱਖਾ ਸਿਧਾਣਾ ਨੇ ਗਾਇਕ ਬਾਵਾ ਵੱਲੋਂ ਗਏ ਗੀਤ ਦੇ ਬੋਲਾਂ ਦੀ ਇੱਕ ਇੱਕ ਸਤਰ ਦਾ ਅਰਥ ਸਮਝਾਉਂਦਿਆਂ ਕਿਹਾ ਕਿ ਇਹ ਤਾਂ ਪਾਖੰਡਵਾਦ ਦੇ ਵਿਰੁੱਧ ਚੋਟ ਹੈ, ਤੇ ਰੌਲਾ ਇਸ ਲਈ ਪੈ ਰਿਹਾ ਹੈ ਕਿਉਂਕਿ ਇਸ ਨਾਲ ਕਈਆਂ ਦੀਆਂ ਪਖੰਡਵਾਦ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਲੱਖਾ ਨੇ ਰਣਜੀਤ ਬਾਵਾ ਨੂੰ ਕਿਹਾ ਕਿ ਪਰਚੇ ਪੁਰਚੇ ਤੋਂ ਨਾ ਡਰੀਂ, ਪਰਚੇ-ਪੁਰਚੇ ਹੁੰਦੇ ਰਹਿੰਦੇ ਨੇ। ਉਹ (ਲੱਖਾ ਸਿਧਾਣਾ) ਉਸਦੇ ਨਾਲ ਹਨ ਤੇ ਜੇਕਰ ਕਿਸੇ ਨੇ ਪਰਚਾ ਕਰਵਾਉਣਾ ਹੈ ਤਾਂ ਉਨ੍ਹਾਂ ਵਿਰੁੱਧ ਕਰਵਾਉਣ ਕਿਉਂਕਿ ਉਹ ਡਰਦੇ ਨਹੀਂ ਭਾਂਵੇਂ 50 ਪਰਚੇ ਹੋ ਜਾਣ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ ,.,