ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਵਾਇਰਸ ਦਾ ਫੈਲਾਅ ਤੇਜ਼ੀ ਨਾਲ ਹੋਣ ਲੱਗਾ ਹੈ।ਮੰਗਲਵਾਰ ਨੂੰ ਰਾਜ ਭਰ ਵਿੱਚ ਇਸ ਮਹਾਂਮਾਰੀ ਦਾ ਸਿ਼ਕਾਰ ਹੋਏ 71 ਨਵੇਂ ਕੇਸ ਸਾਹਮਣੇ ਆਏ।ਇਨ੍ਹਾਂ ਵਿੱਚ ਫਰੀਦਕੋਟ ਵਿੱਚ ਇੱਕ ਹੀ ਪਰਿਵਾਰ ਦੇ 13 ਲੋਕ ਅਤੇ ਫਤਿਹਗੜ ਸਾਹਿਬ ਦੇ 2 ਮਰੀਜ਼ ਵੀ ਸ਼ਾਮਿਲ ਹਨ।ਇਸੀ ਦੇ ਨਾਲ ਬੀਤੇ 24 ਘੰਟੇ ਦੇ ਦੌਰਾਨ ਰਾਜ ਵਿੱਚ ਕੋਰੋਨਾ ਪੀੜਿਤਾਂ ਦੀ ਸੰਖਿਆ ਵੱਧ ਕੇ 2734 ਹੋ ਗਈ ਹੈ।ਰਾਜ ਵਿੱਚ 39 ਹੋਰ ਮਰੀਜ਼ਾਂ ਦੇ ਠੀਕ ਹੋਣ ਦੇ ਨਾਲ ਹੀ ਇਸ ਮਹਾਂਮਾਰੀ ਨੂੰ ਮਾਤ ਦੇਣ ਵਾਲਿਆਂ ਦੀ ਸੰਖਿਆ 2167 ਪਹੁੰਚ ਗਈ ਹੈ।
ਸਿਹਤ ਵਿਭਾਗ ਦੇ ਅੰਕੜਿਆਂ ਦੇ ਅਨੁਸਰ, ਰਾਜ ਵਿੱਚ ਹੁਣ ਤੱਕ 136343 ਸ਼ੱਕੀ ਲੋਕਾਂ ਦੇ ਸੈਂਪਲ ਲਏ ਗਏ ਹਨ।ਰਾਜ ਦੇ ਵੱਖ ਵੱਖ ਹਸਪਤਾਲਾਂ ਵਿੱਚ ਇਸ ਸਮੇਂ 497 ਲੋਕਾਂਦਾ ਇਲਾਜ ਚੱਲ ਰਿਹਾ ਹੈ।ਰਾਜ ਵਿੱਚ ਕੋਰੋਨਾ ਵਾਇਰਸ ਕਾਰਨ ਹੁਣ ਤੱਕ 55 ਲੋਕਾਂ ਦੀ ਮੌਤ ਹੋ ਚੁੱਕੀ ਹੈ।
