Htv Punjabi
Punjab

ਤਾਲਾਬੰਦੀ : ਕੋਰੋਨਾ ਦੇ ਕੇਸ ਵੱਧ ਰਹੇ ਨੇ ਤੇ ਸਰਕਾਰ ਦੇਖੋ ਕੀ ਕੀ ਫੈਸਲੇ ਲੈ ਰਹੀ ਐ!

ਚੰਡੀਗੜ : ਪੰਜਾਬ ਸਰਕਾਰ ਵੱਲੋਂ ਲਾਕਡਾਊਨ 5.0 ਦੇ ਪਹਿਲੇ ਚਰਣ ਦੇ ਦੌਰਾਨ ਦਿੱਤੀ ਜਾਣ ਵਾਲੀ ਅਲੱਗ ਅਲੱਗ ਰਿਆਇਤਾਂ ਦੀ ਸ਼ਨੀਵਾਰ ਨੂੰ ਘੋਸ਼ਣਾ ਕਰ ਦਿੱਤੀ।ਇਸਦੇ ਤਹਿਤ ਰਾਜ ਵਿੱਚ ਸੋਮਵਾਰ 8 ਜੂਨ ਤੋਂ ਸ਼ਾਪਿੰਗ ਮਾਲ, ਹੋਟਲ, ਰੈਸਟਰੈਂਟ ਅਤੇ ਧਾਰਮਿਕ ਸਥਾਨ ਖੁੱਲ ਜਾਣਗੇ।ਪਰ ਸ਼ਾਪਿੰਗ ਮਾਲ ਵਿੱਚ ਕੱਪੜਿਆਂ ਦੇ ਟਰਾਇਲ ਰੂਮ ਦੇ ਇਸਤੇਮਾਲ ਦੀ ਪਾਬੰਦੀ ਰਹੇਗੀ ਅਤੇ ਧਾਰਮਿਕ ਸਥਾਨਾਂ ਵਿੱਚ ਸ਼ਰਧਾਲੂਆਂ ਨੂੰ ਪ੍ਰਸਾਦ ਨਹੀਂ ਮਿਲ ਸਕੇਦਾ।ਵੈਸੇ, ਰਾਜ ਸਰਕਾਰ ਇਨ੍ਹਾਂ ਰਿਆਇਤਾਂ ਦੀ 15 ਜੂਨ ਨੂੰ ਜਾਂਚ ਕਰੇਗੀ, ਜਿਸ ਦੇ ਬਾਅਦ ਨਿਯਮਾਂ ਵਿੱਚ ਕੁਝ ਹੋਰ ਢਿੱਲ ਦਿੱਤੀ ਜਾਣੀ ਸੰਭਵ ਹੈ।ਧਾਰਮਿਕ ਸਥਾਨਾ ਸਮੇਤ ਸਾਰੇ ਸਾਰਵਜਨਿਕ ਸਥਾਨਾਂ ਤੇ ਸੋਸ਼ਲ ਡਿਸਟੈਸਿੰਗ ਦਾ ਸਖਤੀ ਨਾਲ ਪਾਲਣ ਯਕੀਨੀ ਬਣਾਇਆ ਗਿਆ ਹੈ।

ਪੰਜਾਬ ਸਰਕਾਰ ਨੇ ਸਾਰੇ ਨਿੱਜੀ ਅਤੇ ਸਾਰਵਜਨਿਕ ਸੇਵਾ ਵਾਹਨਾਂ ਨੂੰ ਕੰਟੈਨਮੈਂਟ ਜ਼ੋਨ ਨੂੰ ਛੱਡ ਕੇ  ਹੋਰ ਸਾਰੇ ਸਥਾਨਾਂ ਤੇ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਚੱਲਣ ਦੀ ਮਨਜ਼ੂਰੀ ਦੇ ਦਿੱਤੀ ਹੈ।ਸ਼ਨੀਵਾਰ ਨੂੰ ਪਰਿਵਹਿਨ ਮੰਤਰੀ ਰਜ਼ੀਆ ਸੁਲਤਾਨਾ ਨੇ ਇਹ ਜਾਣਕਾਰੀ ਦਿੱਤੀ।ਹੁਣ ਲੋਕ ਜ਼ਰੂਰੀ ਕੰਮ ਦੇ ਲਈ ਇੱਕ ਤੋਂ ਦੂਸਰੇ ਸ਼ਹਿਰ ਜਾ ਸਕਣਗੇ।ਸਾਰਜਵਨਿਕ ਸੇਵਾ ਵਾਹਨਾਂ ਨੂੰ ਚਲਾਉਣ ਦੀ ਇਜ਼ਾਜ਼ਤ ਇਸ ਸ਼ਰ ਤਦੇ ਦਿੱਤੀ ਗਈ ਹੈ ਕਿ ਯਾਤਰਾ ਦੇ ਦੌਰਾਨ ਬੱਸਾਂ ਵਿੱਚ ਬੈਠਣ ਦੀ ਤਾਕਤ ਦੇ 50 ਪ੍ਰਤੀਸ਼ਤ ਤੋਂ ਜਿ਼ਆਦਾ ਬੱਸਾਂ ਨੂੰ ਨਾ ਭਰਿਆ ਜਾਵੇ।ਸਟੇਟ ਕੈਰਿਜ਼ ਪਰਮਿਟ ਵਾਲੇ ਸਾਰੇ ਸਾਰਵਜਨਿਕ ਸੇਵਾ ਵਾਹਨਾਂ ਨੂੰ ਉਨ੍ਹਾਂ ਦੇ ਨਿਰਧਾਰਿਤ ਰੂਟ ਤੇ ਚੱਲਣ ਦੀ ਮਨਜ਼ੂਰੀ ਦੇ ਦਿੱਤੀ ਹੈ।ਸਟੇਟ ਕੈਰਿਜ਼ ਪਰਮਿਟ ਵਾਲੀ ਬੱਸਾਂ ਪਿੰਡਾਂ ਵਾਲੇ ਖੇਤਰਾਂ ਵਿੱਚ ਉਪਰੋਕਤ ਸ਼ਰਤਾਂ ਦੇ ਅਧੀਨ ਚੰਲ ਸਕਦੀ ਹੈ ਪਰ ਸਟੇਟ ਟਰਾਂਸਪੋਰਟ ਦੀ ਬੰਸਾਂ ਜਿਹੜੀ ਆਲੇ ਦੁਆਲੇ ਦੇ ਇਲਾਕਿਆਂ ਤੋਂ ਚੰਡੀਗੜ ਆਉਣ ਵਾਲੇ ਸਰਕਾਰੀ ਕਰਮਚਾਰੀਆਂ ਨੂੰ ਲਿਆਉਣ ਅਤੇ ਲਿਜਾਣ ਦੇ ਲਈ ਹਨ, ਵਿਚ 50 ਪ੍ਰਤੀਸ਼ਤ ਸਵਾਰੀ ਦੀ ਸ਼ਰਤ ਲਾਈ ਗਈ ਹੈ।

Related posts

ਸਿੰਘ ਸਾਬ੍ਹ ਨੂੰ ਕੰਗਣਾ ਰਣੌਤ ‘ਤੇ ਚੜ੍ਹਿਆ ਹਰਖ

htvteam

ਓਹੀ ਫਿਲਮ ਵੇਖਣ ਗਏ ਮੁੰਡਿਆਂ ਨਾਲ ਸਿਨਮੇ ‘ਚ ਹੋ ਗਿਆ ਪੁੱਠਾ ਕੰਮ; ਦੇਖੋ ਵੀਡੀਓ

htvteam

ਚਿੱਚੜੀਆਂ ਵਾਂਗ ਚਿੰ/ਬ/ੜ ਗਈਆਂ ਜਨਾਨੀਆਂ, ਪਾ/ੜੇ ਕੱਪੜੇ

htvteam

Leave a Comment