ਬਠਿੰਡਾ : ਕੋਰੋਨਾ ਵਾਇਰਸ ਦੇ ਕਾਰਨ ਲਾਕਡਾਊਲ ਵਿੰਚ ਜ਼ਰੂਰਤਮੰਦ ਪਰਿਵਾਰਾਂ ਤੇ ਦੋਹਰੀ ਮਾਰ ਪਈ ਹੈ।ਆਟਾ ਦਾਲ ਕਾਰਡਾਂ ਦੀ ਖਾਦ ਪੂਰਤੀ ਵਿਭਾਗ ਵੱਲੋਂ 2019-20 ਵਿੱਚ ਕਰਵਾਈ ਗਈ ਵੈਰੀਫਿਕੇਸ਼ਨ ਵਿੱਚ ਫੈਕਲੇਰੇਸ਼ਨ ਫਾਰਮ ਨਾ ਭਰ ਪਾਉਣ ਕਾਰਨ ਪ੍ਰਦੇਸ਼ ਵਿੱਚ ਫਰਵਰੀ 2020 ਵਿੱਚ ਕਰੀਬ 3 ਲੱਖ ਪਰਿਵਾਰਾਂ ਦੇ ਆਟਾ ਦਾਲ ਯੋਜਨਾ ਦੇ ਕਾਰਡ ਕੱਟ ਗਏ।ਮਾਰਚ ਵਿੱਚ ਕੋਰੋਨਾ ਮਹਾਂਮਾਰੀ ਨਾਲ ਲਾਕਡਾਊਨ ਹੋਇਆ ਤਾਂ ਇਨ੍ਹਾਂ ਗਰੀਬ ਪਰਿਵਾਰਾਂ ਦਾ ਰੋਜ਼ਗਾਰ ਵੀ ਛਿਨ ਗਿਆ।ਕੇਂਦਰ ਨੇ ਪ੍ਰਧਾਨਮੰਤਰੀ ਗਰੀਬ ਕਲਿਆਣ ਯੋਜਨਾ ਵਿੱਚ ਕਾਰਡ ਧਾਰਕ ਪਰਿਵਾਰਾਂ ਨੂੰ 3 ਮਹੀਨੇ ਦਾ ਅਨਾਾਜ ਅਤੇ 3 ਕਿਲੋ ਦਾਲ ਨਿਸ਼ੁਲਕ ਮੁਹੱਈਆ ਕਰਵਾਇਆ, ਪਰ ਮਾਰਡ ਕੱਟੇ ਜਾਣ ਤੋਂ ਇਨ੍ਹਾਂ ਪਰਿਵਾਰਾਂ ਨੂੰ ਇਹ ਨਿਸ਼ੁਲਕ ਰਾਸ਼ਨ ਵੀ ਨਹੀਂ ਮਿਲ ਪਾਇਆ।