Htv Punjabi
Punjab Video

ਹੁਣੇ-ਹੁਣੇ ਏਸ ਪਿੰਡ ਤੋਂ ਆਈ ਬਹੁਤ ਮਾੜੀ ਖਬਰ, ਸੜਕ ‘ਤੇ ਜਾਂਦੇ 3 ਭੈਣ-ਭਰਾਂਵਾਂ ਦਾ ਲੁਟੇਰਿਆਂ ਨੇ ਕੀਤਾ ਕਤਲ, ਪੁਲਿਸ ਨੇ ਭੱਜਕੇ ਬਚਾਈ ਜਾਨ, ਦੇਖੋ ਮੌਕੇ ਦੀਆਂ LIVE ਤਸਵੀਰਾਂ,

ਪੱਟੀ (ਸਚਿਨ) :-ਤਰਨਤਾਰਨ ਦੇ ਹਲਕਾ ਪੱਟੀ ਦੇ ਪਿੰਡ ਕੋਟਦਾਤਾ ਚੋਂ ਇੱਕ ਅਜਿਹੀ ਦੁੱਖਦਾਈ ਖਬਰ ਸਾਹਮਣੇ ਆਈ ਐ, ਜਿਸਨੂੰ ਦੇਖ ਸੁਣ ਕੇ ਤੁਹਾਡੀਆਂ ਅੱਖਾਂ ‘ਚ ਵੀ ਹੰਝੂ ਆ ਜਾਣਗੇ ‘ਤੇ ਤੁਸੀਂ ਲਾਹਣਤਾਂ ਪਾਓਗੇ ਅਜਿਹੀਆਂ ਸਰਕਾਰਾਂ ਨੂੰ ਜੋ ਸੂਬੇ ‘ਚੋਂ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਕਰਦੀਆਂ ਨੇ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਵੇਲੇ ਵਾਪਰੀ  ਇੱਕੋ ਪਰਿਵਾਰ ਦੇ ਤਿੰਨ ਜੀਅ ਦੋ ਭੈਣਾਂ ਅਤੇ ਉਨ੍ਹਾਂ ਦਾ ਭਰਾ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕੀਤੇ ਜਾ ਰਹੇ ਸਨ, ਇਸ ਦੌਰਾਨ ਰਸਤੇ ਚ ਲੁੱਟ ਦੀ ਨੀਅਤ ਨਾਲ ਝਪਟਮਾਰਾਂ ਨੇ ਉਨ੍ਹਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾਵਾਰ ਇੰਨੇ ਜਿਆਦਾ ਕੀਤੇ ਗਏ ਕਿ ਤਿੰਨ੍ਹਾਂ ਭੈਣ ਭਰਾਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੌਕੇ ਦਾ ਮੰਜ਼ਰ ਇੰਨਾ ਦਰਦਨਾਕ ਸੀ ਕਿ ਮਜਬੂਤ ਤੋਂ ਮਜਬੂਤ ਦਿਲ ਵਾਲੇ ਦਾ ਵੀ ਕਾਲਜ ਮੂੰਹ ਨੂੰ ਆ ਰਿਹਾ ਸੀ। ਲਾਸ਼ਾਂ ਕੋਲ ਬੈਠੈ ਪਰਿਵਾਰਕ ਮੈਂਬਰਾਂ ਨੂੰ ਭੁਬਾਂ ਮਾਰਦੇ ਹੋਏ ਦੇਖਿਆ ਨਹੀਂ ਜਾਂਦਾ ਸੀ। ਘਟਨਾਂ ਮੌਕੇ ‘ਤੇ ਜਦ ਸਥਾਨਕ ਪੁਲਿਸ ਪਹੁੰਚੀ ਤਾਂ ਪਰਿਵਾਰ ਨੇ ਪੁਲਿਸ ਦਾ ਵੀ ਦੱਬ ਕੇ ਵਿਰੋਧ ਕੀਤਾ ਤੇ ਪੁਲਿਸ ਮੁਲਾਜ਼ਮਾਂ ਨੂੰ ਵੀ ਆਪਣੀਆਂ ਗੱਡੀਆਂ ਭਜਾ ਕੇ ਜਾਨ ਬਚਾਉਣੀ ਪਈ।
ਮੌਕੇ ‘ਤੇ ਪਹੁੰਚੇ ਆਮ ਆਦਮੀ ਪਾਰਟੀ ਦੇ ਆਗੂ ਲਾਲਜੀਤ ਸਿੰਘ ਭੁੱਲਰ ਨੇ ਵੀ ਸੂਬੇ ‘ਚ ਨਸ਼ੇ ਦਾ ਖਾਤਮਾ ਕਰਨ ਵਾਲੀ ਸਰਕਾਰ ਅਤੇ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਗਿੱਲ ‘ਤੇ ਵੀ ਦੱਬਕੇ ਕੇ ਭੜਾਸ ਕੱਢੀ।

ਉਧਾਰ ਮੌਕੇ ‘ਤੇ ਪਹੁੰਚੀ ਡੀਐੱਸਪੀ, ਪੱਟੀ ਤੇ ਇਸ ਕੇਸ ਦੇ ਜਾਂਚ ਅਧਿਕਾਰੀ ਕਵਲਪ੍ਰੀਤ ਸਿੰਘ, ਦਾ ਕਹਿਣੈ ਕਿ ਇਹ ਕਤਲ ਲੁੱਟਮਾਰ ਦੀ ਨੀਅਤ ਨਾਲ ਕੀਤਾ ਗਿਆ ਹੈ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ..
ਹੁਣ ਦੇਖਣਾ ਹੋਵੇਗਾ ਕਿ ਪੁਲਿਸ ਤਿੰਨ ਨੌਜਵਾਨ ਕੁੜੀਆਂ ਅਤੇ ਉਨ੍ਹਾਂ ਦੇ ਭਰਾ ਦੇ ਹੋਏ ਕਤਲ ਦੇ ਕੇਸ ਨੂੰ ਕਿੰਨੀ ਜਲਦੀ ਹੱਲ ਕਰਦੀ ਐ ਤਾਂ ਜੋ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਇਨਸਾਫ ਮਿਲ ਸਕੇ।

Related posts

ਕੰਗਣਾ ਦੇ ਥੱਪੜ ਮਾਰਨ ਤੋਂ ਬਾਅਦ ਲੜਕੀ ਦੇ ਟੱਬਰ ਨਾਲ ਦੇਖੋ ਕੀ ਹੋਇਆ ?

htvteam

ਹਥਿਆਰਾਂ ‘ਤੇ ਪਾਬੰਦੀ ਲੱਗੇ, ਤਾਂ ਅਸੀਂ ਵੀ ਹਥਿਆਰਾਂ ਵਾਲੇ ਗਾਣੇ ਬੰਦ ਕਰ ਦੇਵਾਂਗੇ

Htv Punjabi

ਮਾਨ ਅਤੇ ਬਾਜਵਾ ਦੀ ਹੋਈ ਤੂੰ ਤੂੰ -ਮੈਂ ਮੈਂ…

htvteam

Leave a Comment