ਸੁਨਾਮ ( ਮਨਿੰਦਰ ਸਿੰਘ): ਸੁਨਾਮ ਪੁਲਿਸ ਨੇ ਇੱਕ ਅਜਿਹੇ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਜਿਨਾਂ ਤੇ ਦੋਸ਼ ਹੈ ਕਿ ਉਨ੍ਹਾਂ ਦੋਵਾਂ ਨੇ ਰਲ ਕੇ ਔਰਤ ਦੇ ਪਤੀ ਨੂੰ ਇਸ ਲਈ ਮਾਰ ਦਿੱਤਾ ਕਿਉਂਕਿ ਦੋਸ਼ ਹੈ ਕਿ ਔਰਤ ਦਾ ਪਤੀ ਉਨ੍ਹਾਂ ਦੋਵਾਂ ਦੇ ਪਿਆਰ ਚ ਰੋੜਾ ਬਣਦਾ ਸੀ।
‘ਦੱਸ ਦਈਏ ਕਿ ਇਸ ਪ੍ਰੇਮੀ ਜੋੜੇ ਵਿਚੋਂ ਪ੍ਰੇਮਣ ਦਾ ਨਾਮ ਹੈ ਵੀਰਪਾਲ ਕੌਰ ਤੇ ਉਸਦੇ ਆਸ਼ਿਕ ਦਾ ਰਵਿੰਦਰ ਸਿੰਘ। ਅਸਲ ‘ਚ ਵੀਰਪਾਲ ਕੌਰ ਦੋ ਬੱਚਿਆਂ ਦੀ ਮਾਂ ਹੈ। ਜਿਸਦੇ ਰਵਿੰਦਰ ਸਿੰਘ ਨਾਲ ਪਿਛਲੇ 4-5 ਸਾਲਾਂ ਤੋਂ ਨਾਜਾਇਜ਼ ਸਬੰਧ ਸਨ। ਵੀਰਪਾਲ ਕੌਰ ਮੁਤਾਬਿਕ ਉਸਦਾ ਆਸ਼ਿਕ ਉਸਨੂੰ ਅਕਸਰ ਇਹ ਕਹਿੰਦਾ ਸੀ ਕਿ ਜਦੋਂ ਉਸਦਾ ਘਰਵਾਲਾ ਸੋਨੀ ਸਿੰਘ ਵੀਰਪਾਲ ਕੌਰ ਦੇ ਨੇੜੇ ਲੱਗਦੈ ਐ ਤਾਂ ਉਸਨੂੰ ਬਿਲਕੁੱਲ ਵੀ ਚੰਗਾ ਨਹੀਂ ਲੱਗਦਾ। ਹੋਰ ਤਾਂ ਹੋਰ ਉਹ ਦੋਵਾਂ ਦੇ ਨਾਜ਼ਾਇਜ਼ ਪਿਆਰ ਤੇ ਰਿਸ਼ਤੇ ‘ਚ ਰੋੜਾ ਵੀ ਬਣਦਾ ਐ। ਬੱਸ ਫੇਰ ਕੀ ਦੋਵਾਂ ਨੇ ਕੋਰੋਨਾ ‘ਤੇ ਕਰਫਿਊ ਕਰਕੇ ਸਭ ਪਾਸੇ ਫੈਲੇ ਸਨਾਟੇ ਦਾ ਫਾਇਦਾ ਚੁੱਕਿਆ ਤੇ ਦੋਵਾਂ ਨੇ ਸਕੀਮ ਬਣਾਕੇ ਆਪਣੇ ਰਾਹ ਦੇ ਰੋੜੇ ਵੀਰਪਾਲ ਕੌਰ ਦੇ ਪਤੀ ਸੋਨੀ ਸਿੰਘ ਦੇ ਸਿਰ ‘ਚ ਰਾਡ ਮਰਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਕਿਸੇ ਨੂੰ ਕੰਨੋਂ ਕੰਨ ਖਬਰ ਨਾ ਹੋਵੇ, ਇਸ ਲਈ ਸੋਨੀ ਦੀ ਲਾਸ਼ ਨੂੰ ਦੋਵਾਂ ਨੇ ਪਿੰਡ ਜਖੇਪਲ ਦੇ ਟੋਭੇ ‘ਚ ਸੁੱਟ ਦਿੱਤੀ ।
ਉਧਰ ਜਦੋਂ ਹੁਣ ਦੋਵੇਂ ਪੁਲਿਸ ਦੇ ਅੜਿੱਕੇ ਚੜ੍ਹੇ ਨੇ, ਤਾਂ ਆਸ਼ਕੀ ਦਾ ਭੂਤ ਵੀ ਉਤਰ ਗਿਆ ਹੈ ਤੇ ਨਾਲ ਹੀ ਉਤਾਰ ਗਿਐ ਨਾਜ਼ਾਇਜ ਰਿਸ਼ਤਿਆਂ ਦਾ ਬਣਿਆ ਜੋਸ਼ ਵੀ। ਹੁਣ ਜਦੋਂ ਦੋਵਾਂ ਦਾ ਪਿਆਰ ਦਾ ਭੂਤ ਪੁਲਿਸ ਨੇ ਇਕ ਰਾਤ ‘ਚ ਰਿਮਾਂਡ ਲੈਕੇ ਉਤਾਰਿਆ, ਤਾਂ ਵੀਰਪਾਲ ਕੌਰ ਨੂੰ ਆਪਣੇ ਛੋਟੇ ਛੋਟੇ ਬੱਚੇ ਵੀ ਯਾਦ ਆ ਈ ਤੇ ਰਵਿੰਦਰ ਸਿੰਘ ਨੂੰ ਪਛਤਾਵਾ ਵੀ ਹੋ ਰਿਹੈ।
ਇਸ ਪੂਰੀ ਖ਼ਬਰ ਨੂੰ ਵੀਡੀਓ ਰੂਪ ‘ਚ ਦੇਖਣ ਲਈ ਹੇਠ ਦਿੱਤੇ ਲਿੰਕ ‘ਤੇ ਕਲਿੱਕ ਕਰੋ ਤੇ ਦੇਖੋ live ਵੀਡੀਓ,….