ਬਟਾਲਾ : ਬਟਾਲਾ ਦੇ ਗਾਂਧੀ ਨਗਰ ਕੈਂਪ ਵਿੱਚ ਇੱਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਤੇ ਦਾਤ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ।ਪ੍ਰੇਮਿਕਾ ਦੇ ਤਿੰਨ ਬੱਚੇ ਹਨ, ਜਦ ਕਿ ਪ੍ਰੇਮੀ ਕੁਆਰਾ ਹੈ।ਦੱਸਿਆ ਜਾ ਰਿਹਾ ਹੈ ਕਿ ਦੋਨਾਂ ਵਿੱਚ ਲੰਬੇ ਸਮੇਂ ਤੋਂ ਪ੍ਰੇਮ ਸੰਬੰਧ ਸਨ ਪਰ ਸ਼ਨੀਵਾਰ ਦੀ ਸ਼ਾਮ ਨੂੰ ਦੋਨਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ।ਇਸ ਤੇ ਪ੍ਰੇਮੀ ਨੂੰ ਉਲਾਂਭਾ ਦੇਣ ਆਈ ਪ੍ਰੇਮਿਕਾ ਦੀ ਹੱਤਿਆ ਕਰਨ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਪ੍ਰੇਮੀ ਦੇ ਹਮਲੇ ਤੋਂ ਉਕਤ ਪ੍ਰੇਮਿਕਾ ਅਤੇ ਉਸ ਦੀ ਸਹੇਲੀ ਗੰਭੀਰ ਜਖ਼ਮੀ ਹੋ ਗਈਆਂ।
ਜਿ਼ਆਦਾ ਗੰਭੀਰ ਹਹਾਲਤ ਨੂੰ ਦੇਖਦੇ ਹੋਏ ਵਿਆਹੁਤਾ ਪ੍ਰੇਮਿਕਾ ਨੂੰ ਬਟਾਲਾ ਤੋਂ ਅੰਮ੍ਰਿਤਸਰ ਰੈਫਫਰ ਕੀਤਾ ਗਿਆ, ਜਿੱਥੇ ਉਸ ਦੀ ਸ਼ਨੀਵਾਰ ਨੂੰ ਰਾਤ ਕਰੀਬ 10 ਵਜੇ ਮੌਤ ਹੋ ਗਈ। ਐਤਵਾਰ ਨੂੰ ਸਵੇਰੇ ਸੂਚਨਾਾ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਛਾਣਬੀਣ ਸ਼ੁਰੂ ਕੀਤੀ।ਜਾਂਚ ਦੇ ਦੌਰਾਨ ਪੁਲਿਸ ਨੇ ਵਾਰਦਾਤ ਵਿੱਚ ਇਸਤੇਮਾਲ ਲੋਹੇ ਦੀ ਦਾਤ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਉੱਥੇ ਨਾਮਜ਼ਦ ਨੌਜਵਾਨ ਪੁਲਿਸ ਗ੍ਰਿਫਤ ਤੋਂ ਬਾਹਰ ਹਨ।
ਇਸ ਸੰਬੰਧ ਵਿੱਚ ਮ੍ਰਿਤਕ ਸ਼ੀਤਲ ਨਿਵਾਸੀ ਗਾਂਧੀ ਨਗਰ ਕੈਂਪ ਦੀ ਸਹੇਲੀ ਰੇਖਾ ਨੇ ਦੱਸਿਆ ਕਿ ਉਹ ਦੋਨੋਂ ਗਾਂਧੀ ਕੈਂਪ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦੀ ਹੈ।ਸ਼ਨੀਵਾਰ ਨੂੰ ਰਾਤ ਕਰੀਬ 8 ਵਜੇ ਉਹ ਅਤੇ ਉਸ ਦੀ ਸਹੇਲੀ ਸ਼ੀਤਲ ਸੋਨੂ ਨਾਲ ਹੋਈ ਕਿਸੇ ਗੱਲ ਨੂੰ ਲੈ ਕੇ ਹੋਈ ਤਕਰਾਰ ਦੇ ਕਾਰਨ ਸੋਨੂ ਦੀੀ ਮਾਂ ਨੂੰ ਉਲਾਂਭਾ ਦੇਣ ਉਸ ਦੇ ਘਰ ਗਈਆਂ ਸਨ।ਉਸ ਨੇ ਇਲਜ਼ਾਮ ਲਾਇਆ ਕਿ ਉਹ ਜਿਵੇਂ ਹੀ ਘਰ ਦੇ ਅੰਦਰ ਗਈਆਂ ਤਾਂ ਸੋਨੂ ਨੇ ਘਰ ਦਾ ਦਰਵਾਜ਼ਾ ਬੰਦ ਕਰ ਲਿਆ ਅਤੇ ਬਾਅਦ ਵਿੱਚ ਲੋਹੇ ਦੀ ਦਾਤ ਨਾਲ ਪਹਿਲਾਂ ਸ਼ੀਤਲ ਦੇ ਸਿਰ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ।
ਉਸ ਤੋਂ ਬਾਅਦ ਮੁਲਜ਼ਮ ਨੌਜਵਾਨ ਨੇ ਉਸ ਦੇ ਸਿਰ ਵਿੱਚ ਵੀ ਇੱਕ ਵਾਰ ਕਰ ਦਿੱਤਾ।ਉਹ ਦੋਨੋਂ ਜਖ਼ਮੀ ਹੋ ਗਈਆਂ।ਸ਼ੀਤਲ ਦੀ ਹਾਲਤ ਜਿ਼ਆਦਾ ਗੰਭੀਰ ਹੋਣ ਤੇ ਉਸ ਨੂੰ ਬਟਾਲਾ ਦੇ ਹਸਪਤਾਲ ਪਹੁੰਚਾਇਆ ਗਿਆ, ਪਰ ਉੱਥੋਂ ਦੇ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਸ਼ੀਤਲ ਦੇ ਇਲਾਜ ਦੇ ਦੌਰਾਨ ਰਾਤ ਨੂੰ ਕਰੀਬ ਦਸ ਵਜੇ ਮੌਤ ਹੋ ਗਈ।ਇਸ ਸੰਬੰਧ ਵਿੱਚ ਪੁਲਿਸ ਚੌਂਕੀ ਸਿੰਬਲ ਦੇ ਇੰਚਾਰਜ ਏਐਸਆਈ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਸੋਨੂ ਦੇ ਖਿਲਾਫ ਹੱਤਿਆ ਦਾ ਮਾਮਲਾ ਕਰਜ ਕਰ ਲਿਆ ਹੈ।ਮੁਲਜਮ ਗ੍ਰਿਫਤ ਤੋਂ ਬਾਹਰ ਹਨ ਪਰ ਜਲਦਿ ਗ੍ਰਿਫਤਾਰ ਕਰ ਲਿਆ ਜਾਵੇਗਾ।ਇਸ ਦੇ ਇਲਾਵਾ ਮ੍ਰਿਤਕ ਦੀ ਲਾਸ਼ ਨੂੰ ਬਟਾਲਾ ਦੇ ਹਸਪਤਾਲ ਵਿੱਚ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਹੈ।